ਪ੍ਰਿਅੰਕਾ ''ਤੇ ਕੀਤੀ ਟਿੱਪਣੀ ਨੂੰ ਲੈ ਕੇ ਉਮਰ ਅਬਦੁੱਲਾ ਨੇ ਸੁਮਿੱਤਰਾ ਨੂੰ ਦਿੱਤਾ ਇਹ ਜਵਾਬ

Saturday, Jan 26, 2019 - 12:35 PM (IST)

ਪ੍ਰਿਅੰਕਾ ''ਤੇ ਕੀਤੀ ਟਿੱਪਣੀ ਨੂੰ ਲੈ ਕੇ ਉਮਰ ਅਬਦੁੱਲਾ ਨੇ ਸੁਮਿੱਤਰਾ ਨੂੰ ਦਿੱਤਾ ਇਹ ਜਵਾਬ

ਸ਼੍ਰੀਨਗਰ-ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਉਮਰ ਅਬਦੁੱਲਾ ਨੇ ਪ੍ਰਿਅੰਕਾ ਗਾਂਧੀ ਵਾਡਰਾਂ 'ਤੇ ਲੋਕਸਭਾ ਸਪੀਕਰ ਸੁਮਿੱਤਰਾ ਮਹਾਜਨ ਵੱਲੋਂ ਕੀਤੀ ਟਿੱਪਣੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਅਹੁਦਾ ਬਣਾਈ ਰੱਖਣ ਦੀ ਸਲਾਹ ਦਿੱਤੀ। ਜ਼ਿਕਰਯੋਗ ਹੈ ਕਿ ਲੋਕ ਸਭਾ ਪ੍ਰਧਾਨ (ਸਪੀਕਰ) ਸੁਮਿੱਤਰਾ ਮਹਾਜਨ ਨੇ ਕਿਹਾ ਕਿ ਰਾਜਨੀਤੀ 'ਚ ਪ੍ਰਿਅੰਕਾ ਗਾਂਧੀ ਵਾਡਰਾ ਦੇ ਆਉਣ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕੱਲੇ ਰਾਜਨੀਤੀ ਨਹੀਂ ਕਰ ਸਕਣਗੇ, ਇਸ ਲਈ ਉਨ੍ਹਾਂ ਨੂੰ ਆਪਣੀ ਭੈਣ ਦੀ ਜ਼ਰੂਰਤ ਪਈ।

PunjabKesari

ਉਮਰ ਨੇ ਸੁਮਿੱਤਰਾ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਉਹ ਹੇਠਲੇ ਸਦਨ ਦੀ ਸਪੀਕਰ ਹੈ ਅਤੇ ਉਨ੍ਹਾਂ ਨੂੰ ਆਪਣਾ ਅਹਦਾ ਬਣਾਈ ਰੱਖਣ ਦੀ ਸਲਾਹ ਦਿੱਤੀ। ਉਮਰ ਨੇ ਕਿਹਾ ਹੈ, ''ਮੈਡਮ ਤੁਸੀਂ ਲੋਕ ਸਭਾ ਸਪੀਕਰ ਹੋ। ਤੁਸੀਂ ਆਪਣੀ ਅਢੁੱਕਵੀਂ ਟਿੱਪਣੀ ਉਸ ਸਮੇਂ ਲਈ ਬਚਾ ਕੇ ਰੱਖੋ ਜਦੋਂ ਤੁਸੀਂ ਇਸ ਅਹੁਦੇ 'ਤੇ ਨਾ ਹੋਵੋਗੇ।''


Related News