ਮੋਦੀ ਦੇ ਪੀ. ਐੱਮ. ਬਣਨ ਤੋਂ ਬਾਅਦ ਵਧੀ ਅਸਹਿਣਸ਼ੀਲਤਾ : ਉਮਰ

Thursday, Mar 10, 2016 - 11:51 AM (IST)

ਮੋਦੀ ਦੇ ਪੀ. ਐੱਮ. ਬਣਨ ਤੋਂ ਬਾਅਦ ਵਧੀ ਅਸਹਿਣਸ਼ੀਲਤਾ : ਉਮਰ

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਪੀ. ਐੱਮ. ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਦੇਸ਼ ''ਚ ਅਸਹਿਣਸ਼ੀਲਤਾ ਵਧੀ ਹੈ, ਜੇ. ਐਨ. ਯੂ. ਮਾਮਲੇ ਅਤੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਦੀ ਘਟਨਾ ਇਸ ਦੇ ਤਾਜ਼ਾ ਉਦਾਹਰਣ ਹਨ।
ਅਬਦੁੱਲਾ ਨੇ ਇਕ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੰਮੂ ਦੇ ਊਧਮਪੁਰ ਵਿਚ ਇਕ ਕਸ਼ਮੀਰੀ ਟਰੱਕ ਡਰਾਈਵਰ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਅਤੇ ਇਹ ਉਦੋਂ ਹੋਇਆ ਜਦੋਂ ਸੂਬੇ ਵਿਚ ਪੀਪਲਜ਼ ਡੇਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਅਤੇ ਭਾਜਪਾ ਪਾਰਟੀ ਦੀ ਸਰਕਾਰ ਸੀ। ਉਨ੍ਹਾਂ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ ਕਿ ਇਹ ਅਸਹਿਣਸ਼ੀਲਤਾ ਨਹੀਂ ਹੈ ਤਾਂ ਹੋਰ ਕੀ ਹੈ? ਉਨ੍ਹਾਂ ਸਵਾਲ ਖੜ੍ਹਾ ਕੀਤਾ ਕਿ ਉੱਤਰ ਪ੍ਰਦੇਸ਼ ''ਚ ਇਕ ਵਿਅਕਤੀ ਨੂੰ ਇਸ ਸ਼ੱਕ ਦੇ ਆਧਾਰ ''ਤੇ ਮਾਰ ਦਿੱਤਾ ਗਿਆ ਕਿ ਉਸ ਨੇ ਘਰ ''ਚ ਗਊ ਮਾਸ ਰੱਖਿਆ ਸੀ। ਜੇ. ਐਨ. ਯੂ. ਮਾਮਲਾ ਅਤੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ, ਇਹ ਵੀ ਅਸਹਿਣਸ਼ੀਲਤਾ ਹੀ ਹੈ। ਉਮਰ ਨੇ ਕਿਹਾ ਕਿ ਕੁਝ ਲੋਕ ਇਸ ਹਕੀਕਤ ਨੂੰ ਮੰਨਣ ਲਈ ਤਿਆਰ ਹੀ ਨਹੀਂ ਹਨ ਕਿ ਦੇਸ਼ ਵਿਚ ਅਸਹਿਣਸ਼ੀਲਤਾ ਵਧ ਰਹੀ ਹੈ, ਜੋ ਕਿ ਦੁੱਖਦਾਈ ਹੈ।


author

Tanu

News Editor

Related News