ਕੈਪਟਨ ਦੇ ਅਸਤੀਫ਼ੇ ’ਤੇ ਓਮ ਪ੍ਰਕਾਸ਼ ਧਨਖੜ ਦਾ ਟਵੀਟ, ਕਿਹਾ- ‘ਚੰਗਿਆੜੀ ਦੀ ਖੇਡ ਬੁਰੀ ਹੁੰਦੀ ਹੈ’

Sunday, Sep 19, 2021 - 12:31 PM (IST)

ਕੈਪਟਨ ਦੇ ਅਸਤੀਫ਼ੇ ’ਤੇ ਓਮ ਪ੍ਰਕਾਸ਼ ਧਨਖੜ ਦਾ ਟਵੀਟ, ਕਿਹਾ- ‘ਚੰਗਿਆੜੀ ਦੀ ਖੇਡ ਬੁਰੀ ਹੁੰਦੀ ਹੈ’

ਹਰਿਆਣਾ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਕੈਪਟਨ ਦੇ ਅਸਤੀਫ਼ੇ ਮਗਰੋਂ ਸਿਆਸੀ ਆਗੂਆਂ ਵਲੋਂ ਬਿਆਨਬਾਜ਼ੀ ਵੀ ਸਾਹਮਣੇ ਆ ਰਹੀਆਂ ਹਨ। ਹਰਿਆਣਾ ਦੇ ਭਾਜਪਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਨੂੰ ਲੈ ਕੇ ਤਿੱਖਾ ਸ਼ਬਦੀ ਵਾਰ ਕੀਤਾ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਠੋਕਿਆ ਮੁੱਖ ਮੰਤਰੀ ਬਣਨ ਦਾ ਦਾਅਵਾ

PunjabKesari

ਧਨਖੜ ਨੇ ਟਵਿੱਟਰ ’ਤੇ ਟਵੀਟ ਕਰ ਕੇ ਲਿਖਿਆ- ਚੰਗਿਆੜੀ ਦੀ ਖੇਡ ਬੁਰੀ ਹੁੰਦੀ ਹੈ। ਹੋਰਨਾਂ ਦੇ ਘਰ ਅੱਗ ਲਾਉਣ ਦਾ ਸੁਪਨਾ ਹਮੇਸ਼ਾ ਆਪਣੇ ਇੱਥੇ ਖਰਾ ਹੁੰਦਾ ਹੈ। ਪੰਜਾਬ ਦੀ ਸਿਆਸਤ ਸੀ ਕਿ ਹਰਿਆਣਾ ਨੂੰ ਕਿਵੇਂ ਡਿਸਟਰਬ ਕੀਤਾ ਜਾਵੇ। ਜੋ ਧਰਨੇ ਪਹਿਲਾਂ ਪੰਜਾਬ ’ਚ ਚੱਲ ਰਹੇ ਸਨ, ਉਨ੍ਹਾਂ ਨੂੰ ਹਰਿਆਣਾ ਭੇਜਣ ਦਾ ਕੰਮ ਕੈਪਟਨ ਅਮਰਿੰਦਰ ਨੇ ਕੀਤਾ ਹੈ। ਕੈਪਟਨ ਦੇ ਅਸਤੀਫੇ ’ਚ ਕੋਈ ਗਰੇਸ ਨਜ਼ਰ ਨਹੀਂ ਆ ਰਹੀ, ਜਿਸ ਤਰ੍ਹਾਂ ਦਾ ਮਾਹੌਲ ਉਹ ਦੂਜਿਆਂ ਲਈ ਬਣਾ ਰਹੇ ਸਨ, ਉਨ੍ਹਾਂ ਨਾਲ ਖੁਦ ਉਹੋ ਜਿਹਾ ਹੋਇਆ। ਪੰਜਾਬ ਦੀ ਸਿਆਸਤ ’ਚ ਆਉਣ ਵਾਲੇ ਦਿਨਾਂ ’ਚ ਇਸ ਅਸਤੀਫੇ ਪਿੱਛੋਂ ਕਈ ਤਰ੍ਹਾਂ ਦੇ ਸਮੀਕਰਨ ਬਣਨਗੇ। 

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਮਗਰੋਂ ਸਿੱਧੂ ’ਤੇ ਖੁੱਲ੍ਹ ਕੇ ਬੋਲੇ ਕੈਪਟਨ, ਜਿਸ ਕੋਲੋਂ ਮਹਿਕਮਾ ਨਹੀਂ ਸੰਭਲਿਆ ਉਹ ਪੰਜਾਬ ਕੀ ਸੰਭਾਲੇਗਾ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਟਵਿੱਟਰ ’ਤੇ ਟਵੀਟ ਕਰ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ’ਤੇ ਆਪਣਾ ਪੱਖ ਰੱਖਿਆ ਸੀ, ਜਿਸ ’ਚ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ ਪਿੱਛੇ ਦਾ ਕਾਰਨ ਪੰਜਾਬ ਕਾਂਗਰਸ ਦਰਮਿਆਨ ਕਲੇਸ਼ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਪੰਜਾਬ ਦੀ ਦੋ ਵਾਰ ਕਮਾਨ ਸੰਭਾਲਣ ਵਾਲੇ ਕੈਪਟਨ ਨੇ ਅਸਤੀਫ਼ਾ ਦੇਣ ਮਗਰੋਂ ਕਿਹਾ ਕਿ ਹੁਣ ਪਾਰਟੀ ਆਲਾਕਮਾਨ ਨੂੰ ਮੇਰੇ ’ਤੇ ਭਰੋਸਾ ਨਹੀਂ ਰਿਹਾ ਕਿ ਇਹ ਚੋਣਾਂ ਜਿੱਤ ਸਕਣਗੇ ਜਾਂ ਨਹੀਂ। ਚਾਹੇ ਜੋ ਕੁਝ ਵੀ ਹੋਵੇ ਮੇਰਾ ਬੇਇੱਜ਼ਤੀ ਤਾਂ ਨਹੀਂ ਕਰਨੀ ਚਾਹੀਦੀ ਸੀ। ਕੈਪਟਨ ਦੇ ਅਸਤੀਫ਼ੇ ਮਗਰੋਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਅੱਜ ਸ਼ਾਮ ਤੱਕ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਜਾਵੇਗਾ। ਮੁੱਖ ਮੰਤਰੀ ਦੀ ਦੌੜ ’ਚ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਅਤੇ ਸੁਨੀਲ ਜਾਖੜ ਮਜ਼ਬੂਤ ਦਾਅਵੇਦਾਰ ਹਨ। 

ਇਹ ਵੀ ਪੜ੍ਹੋ : ਪੰਜਾਬ ’ਚ ਵੱਡਾ ਤਖ਼ਤਾ ਪਲਟ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ


author

Tanu

Content Editor

Related News