''ਆਪ੍ਰੇਸ਼ਨ ਸਿੰਦੂਰ'' ਭਾਰਤ ਦੀ ਹਰ ਮਾਂ, ਧੀ ਅਤੇ ਭੈਣ ਦੀ ਜਿੱਤ : ਓਮ ਬਿਰਲਾ

Wednesday, May 21, 2025 - 10:41 AM (IST)

''ਆਪ੍ਰੇਸ਼ਨ ਸਿੰਦੂਰ'' ਭਾਰਤ ਦੀ ਹਰ ਮਾਂ, ਧੀ ਅਤੇ ਭੈਣ ਦੀ ਜਿੱਤ : ਓਮ ਬਿਰਲਾ

ਬੂੰਦੀ (ਰਾਜਸਥਾਨ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ 'ਆਪ੍ਰੇਸ਼ਨ ਸਿੰਦੂਰ' ਦੀ ਸਫ਼ਲਤਾ ਲਈ ਭਾਰਤੀ ਹਥਿਆਰਬੰਦ ਬਲਾਂ ਦੀ ਵੀਰਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਜਿੱਤ ਭਾਰਤ ਦੀ ਹਰੇਕ ਮਾਂ, ਭੈਣ ਅਤੇ ਧੀ ਦੀ ਜਿੱਤ ਸੀ। ਰਾਜਸਥਾਨ ਦੇ ਬੂੰਦੀ ਵਿਚ ਹਥਿਆਰਬੰਦ ਬਲਾਂ ਦੇ ਸਾਹਸ ਅਤੇ ਬਲੀਦਾਨ ਦੇ ਸਨਮਾਨ ਵਿਚ ਮੰਗਲਵਾਰ ਦੀ ਸ਼ਾਮ ਨੂੰ ਰਾਸ਼ਟਰ ਵਿਆਪੀ ਪਹਿਲ 'ਤਿਰੰਗਾ ਯਾਤਰਾ' ਦਾ ਉਦਘਾਟਨ ਕਰਦਿਆਂ ਬਿਰਲਾ ਨੇ ਕਿਹਾ ਕਿ ਹਾਲ ਦੇ ਦਿਨਾਂ ਵਿਚ ਭਾਰਤ ਦੇ ਹਰੇਕ ਨਾਗਰਿਕ ਦੇ ਦਿਲ ਵਿਚ ਦੇਸ਼ ਭਗਤੀ ਦੀ ਲਹਿਰ ਉਮੜੀ ਹੈ। ਬਿਰਲਾ ਨੇ ਕਿਹਾ ਕਿ ਨਾਰੀ ਸ਼ਕਤੀ ਰਾਸ਼ਟਰ ਦੀ ਸ਼ਕਤੀ ਬਣ ਗਈ ਹੈ, ਜੋ ਸਾਡੇ ਫ਼ੌਜੀਆਂ ਨੂੰ ਪ੍ਰੇਰਿਤ ਕਰ ਰਹੀ ਹੈ। 

'ਆਪ੍ਰੇਸ਼ਨ ਸਿੰਦੂਰ' ਦੀ ਸਫ਼ਲਤਾ ਦੀ ਗਾਥਾ ਸੁਨਹਿਰੇ ਅੱਖਰਾਂ ਵਿਚ ਲਿਖੀ ਜਾਵੇਗੀ। ਇਹ ਮੁਹਿੰਮ ਇਕ ਫ਼ੌਜੀ ਮੁਹਿੰਮ ਤੋਂ ਅੱਗੇ, ਉਨ੍ਹਾਂ ਸਾਰੀਆਂ ਔਰਤਾਂ ਦੇ 'ਸਿੰਦੂਰ' ਦੀ ਰਾਖੀ ਦਾ ਸੰਕਲਪ ਸੀ, ਜਿਨ੍ਹਾਂ ਦੇ ਪਤੀ ਤਿਰੰਗੇ ਦੀ ਆਣ, ਬਾਣ ਅਤੇ ਸ਼ਾਨ ਦੀ ਰਾਖੀ ਲਈ ਸਰਹੱਦਾਂ 'ਤੇ ਮੁਸਤੈਦ ਹਨ। ਬਿਰਲਾ ਨੇ ਕਿਹਾ ਕਿ 'ਆਪ੍ਰੇਸ਼ਨ ਸਿੰਦੂਰ' ਅੱਤਵਾਦ ਖਿਲਾਫ਼ ਭਾਰਤ ਦੀ ਫੈਸਲਾਕੁੰਨ ਲੜਾਈ ਸੀ, ਜੋ ਅੱਤਵਾਦ ਦੇ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਜਾਰੀ ਰਹੇਗੀ।


author

Tanu

Content Editor

Related News