ਹਿਮਾਚਲ ’ਚ 23 ਤੋਂ ‘ਚਲੋ ਸ਼ਿਮਲਾ ਪੈਦਲ ਯਾਤਰਾ’, 1 ਲੱਖ ਕਾਮੇ ਕਰਨਗੇ ਵਿਧਾਨ ਸਭਾ ਦਾ ਘਿਰਾਓ

02/21/2022 6:29:51 PM

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਨਿਊ ਪੈਨਸ਼ਨ ਸਕੀਮ ਕਰਮਚਾਰੀ ਸੰਘ ਪੁਰਾਣੀ ਪੈਨਸ਼ਨ ਯੋਜਨਾ ਬਹਾਲੀ ਨੂੰ ਲੈ ਕੇ 23 ਫਰਵਰੀ ਤੋਂ ਮੰਡੀ ਤੋਂ ਚਲੋ ਸ਼ਿਮਲਾ ਪੈਦਲ ਯਾਤਰਾ ਸ਼ੁਰੂ ਕਰਨ ਜਾ ਰਿਹਾ ਹੈ। ਇਹ ਪੈਦਲ ਯਾਤਰਾ 3 ਮਾਰਚ ਨੂੰ ਸ਼ਿਮਲਾ ਪਹੁੰਚੇਗੀ ਅਤੇ ਇਕ ਲੱਖ ਕਰਮਚਾਰੀ ਵਿਧਾਨ ਸਭਾ ’ਚ ਪ੍ਰਦਰਸ਼ਨ ਕਰਨਗੇ। ਇਹ ਜਾਣਕਾਰੀ ਮਹਾਸੰਘ ਦੇ ਸੂਬਾਈ ਪ੍ਰੈੱਸ ਸਕੱਤਰ ਅਜੇ ਬਨਿਆਲ ਨੇ ਅੱਜ ਦਿੱਤੀ। 

ਅਜੇ ਨੇ ਕਿਹਾ ਕਿ ਪ੍ਰਦੇਸ਼ ਸਰਕਾਰ ਨੇ ਧਰਮਸ਼ਾਲਾ ਵਿਧਾਨ ਸਭਾ ਸੈਸ਼ਨ ਦੌਰਾਨ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਇਕ ਕਮੇਟੀ ਦੇ ਗਠਨ ਦੀ ਨੋਟੀਫ਼ਿਕੇਸ਼ਨ ਜਾਰੀ ਕੀਤੀ ਸੀ ਪਰ ਅੱਜ ਤਕ ਉਸ ਕਮੇਟੀ ਦਾ ਗਠਨ ਨਹੀਂ ਹੋ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਕ ਕਰਮਚਾਰੀ 25 ਤੋਂ 30 ਸਾਲ ਤਕ ਸਰਕਾਰੀ ਸੇਵਾਵਾਂ ਦਿੰਦਾ ਹੈ ਤਾਂ ਪੈਨਸ਼ਨ ਦੇ ਯੋਗ ਨਹੀਂ ਰਹਿੰਦਾ ਹੈ ਪਰ ਇਕ ਵਾਰ ਚੁਣਿਆ ਹੋਇਆ ਜਨ ਪ੍ਰਤੀਨਿਧੀ ਕਈ ਪੈਨਸ਼ਨ ਲੈਣ ਦੇ ਯੋਗ ਹੋ ਜਾਂਦਾ ਹੈ।


Tanu

Content Editor

Related News