ਰਿਸ਼ਤੇ ਹੋਏ ਤਾਰ-ਤਾਰ, 65 ਸਾਲਾ ਬਜ਼ੁਰਗ ਨੇ 2 ਸਾਲਾ ਪੋਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ

Monday, Aug 26, 2024 - 12:24 AM (IST)

ਰਿਸ਼ਤੇ ਹੋਏ ਤਾਰ-ਤਾਰ, 65 ਸਾਲਾ ਬਜ਼ੁਰਗ ਨੇ 2 ਸਾਲਾ ਪੋਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਨੈਨੀਤਾਲ- ਜ਼ਿਲੇ ਦੇ ਇਕ ਪਿੰਡ ’ਚ 65 ਸਾਲ ਦੇ ਇਕ ਬਜ਼ੁਰਗ ਵਿਅਕਤੀ ਨੇ ਰਿਸ਼ਤੇ ’ਚ ਲੱਗਦੀ 2 ਸਾਲ ਦੀ ਪੋਤੀ ਨਾਲ ਜਬਰ-ਜ਼ਨਾਹ ਕੀਤਾ। ਰੋਣ ਦੀ ਆਵਾਜ਼ ਸੁਣ ਕੇ ਮੌਕੇ ’ਤੇ ਪਹੁੰਚੀ ਮਾਂ ਨੇ ਜਦੋਂ ਬੱਚੀ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ਦੀ ਵੀ ਕੁੱਟਮਾਰ ਕੀਤੀ। ਗੰਭੀਰ ਹਾਲਤ ’ਚ ਬੱਚੀ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸ਼ਨੀਵਾਰ ਸ਼ਾਮ ਕਰੀਬ ਸਾਢੇ 4 ਵਜੇ ਬੱਚੀ ਦੀ ਮਾਂ ਅਤੇ ਹੋਰ ਲੋਕ ਖੇਤਾਂ ’ਚ ਕੰਮ ਕਰ ਰਹੇ ਸਨ। ਇਸ ਦੌਰਾਨ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਜਦੋਂ ਮਾਂ ਘਰ ਪਹੁੰਚੀ ਤਾਂ ਦੇਖਿਆ ਕਿ ਗੁਆਂਢ ਦੇ 65 ਸਾਲਾ ਬਜ਼ੁਰਗ ਨੇ ਬੱਚੀ ਨੂੰ ਫੜਿਆ ਹੋਇਆ ਸੀ। ਡਰੀ ਹੋਈ ਮਾਂ ਨੇ ਖੂਨ ਨਾਲ ਲਥਪਥ ਬੱਚੀ ਨੂੰ ਬਜ਼ੁਰਗ ਕੋਲੋਂ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ।

ਕਿਸੇ ਤਰ੍ਹਾਂ ਮਾਂ ਬੱਚੀ ਨੂੰ ਲੈ ਕੇ ਹੋਰ ਲੋਕਾਂ ਨਾਲ ਨਜ਼ਦੀਕੀ ਸਿਹਤ ਕੇਂਦਰ ਪਹੁੰਚੀ, ਜਿੱਥੋਂ ਬੱਚੀ ਨੂੰ ਜ਼ਿਲਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਮਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਪੋਕਸੋ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਉਸ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ।


author

Rakesh

Content Editor

Related News