350 ਰੁਪਏ ਮੰਗਣ ''ਤੇ ਭੜਕਿਆ ਪਤੀ, ਪਤਨੀ ਦੇ ਚਿਹਰੇ ''ਤੇ ਸੁੱਟਿਆ ਉੱਬਲਦਾ ਤੇਲ

12/09/2017 12:30:56 PM

ਭਿਵੰਡੀ— ਮਹਾਰਾਸ਼ਟਰ ਦੇ ਭਿਵੰਡੀ 'ਚ ਪਤਨੀ ਨੇ ਕੱਪੜਾ ਸਿਲਾਈ ਲਈ 350 ਰੁਪਏ ਮੰਗੇ ਤਾਂ ਪਤੀ ਨਾਰਾਜ਼ ਹੋ ਗਿਆ ਅਤੇ ਉਸ ਨੇ ਪਤਨੀ ਦੇ ਚਿਹਰੇ 'ਤੇ ਉੱਬਲਦਾ ਹੋਇਆ ਤੇਲ ਸੁੱਟ ਦਿੱਤਾ। ਇਸ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਪਤਨੀ ਨੂੰ ਇੰਦਰਾ ਗਾਂਧੀ ਮੈਮੋਰੀਅਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਪੁਲਸ ਸੂਤਰਾਂ ਨੇ ਅਨੁਸਾਰ ਆਟੋ ਰਿਕਸ਼ਾ ਚਾਲਕ ਵਿਠੱਲ ਗਾਇਕਵਾੜ ਦਾ ਇਕ ਦੋਸਤ ਨਾਗਾਓਂ-ਗਾਇਤਰੀਨਗਰ ਸਥਿਤ ਉਨ੍ਹਾਂ ਦੇ ਘਰ ਆਇਆ ਸੀ। ਉਸ ਦੇ ਸਾਹਮਣੇ ਪਤਨੀ ਨੇ ਵਿਠੱਲ ਤੋਂ ਰੁਪਏ ਮੰਗੇ। ਇਸ ਤੋਂ ਉਹ ਨਾਰਾਜ਼ ਹੋ ਗਿਆ ਅਤੇ ਸਟੋਵ 'ਤੇ ਖਾਣਾ ਬਣਾ ਰਹੀ ਪਤਨੀ ਜਮੁਨਾ ਗਾਇਕਵਾੜ (31) 'ਤੇ ਉੱਬਲਦਾ ਹੋਇਆ ਤੇਲ ਸੁੱਟ ਦਿੱਤਾ। ਸ਼ਾਂਤੀਨਗਰ ਪੁਲਸ ਨੇ ਵਿਠੱਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News