ਰਾਫੇਲ ਡੀਲ : ਫਰਾਂਸ ''ਚ ਭਾਰਤੀ ਟੀਮ ਦੇ ਟਿਕਾਣੇ ''ਤੇ ਘੁਸਪੈਠ ਦੀ ਕੋਸ਼ਿਸ਼

05/23/2019 10:37:21 AM

ਪੈਰਿਸ/ ਨਵੀਂ ਦਿੱਲੀ— ਰਾਫੇਲ ਡੀਲ ਦਾ ਮੁੱਦਾ ਇਕ ਵਾਰ ਫਿਰ ਸੁਰਖੀਆਂ 'ਚ ਆ ਗਿਆ ਹੈ। ਫਰਾਂਸ 'ਚ ਭਾਰਤੀ ਰਾਫੇਲ ਪ੍ਰੋਜੈਕਟ ਮੈਨੇਜਮੈਂਟ ਦੀ ਟੀਮ ਦੇ ਟਿਕਾਣੇ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਥੇ ਰਾਫੇਲ ਨਾਲ ਜੁੜੇ ਦਸਤਾਵੇਜ਼ਾਂ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੂਤਰਾਂ ਮੁਤਾਬਕ ਐਤਵਾਰ ਰਾਤ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਦੇ ਇਕ ਉਪਨਗਰ 'ਚ ਭਾਰਤੀ ਹਵਾਈਫੌਜ ਰਾਫੇਲ ਪ੍ਰੋਜੈਕਟ ਮੈਨੇਜਮੈਂਟ ਟੀਮ ਦੇ ਟਿਕਾਣਿਆਂ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਕੋਸ਼ਿਸ਼ ਦੇ ਬਾਅਦ ਭਾਰਤੀ ਹਵਾਈ ਫੌਜ ਅਲਰਟ 'ਤੇ ਹੈ। ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ।

ਫਰਾਂਸ 'ਚ ਭਾਰਤੀ ਹਵਾਈ ਫੌਜ ਦੀ ਟੀਮ ਦੀ ਅਗਵਾਈ ਗਰੁੱਪ ਕੈਪਟਨ ਰੈਂਕ ਦੇ ਇਕ ਅਧਿਕਾਰੀ ਕਰ ਰਹੇ ਹਨ, ਜਿਨ੍ਹਾਂ ਦਾ ਕੰਮ 36 ਰਾਫੇਲ ਜਹਾਜ਼ਾਂ ਦਾ ਨਿਰਮਾਣ ਅਤੇ ਭਾਰਤੀ ਅਧਿਕਾਰੀਆਂ ਦੀ ਟ੍ਰੇਨਿੰਗ 'ਤੇ ਨਜ਼ਰ ਰੱਖਣਾ ਹੈ। ਜ਼ਿਕਰਯੋਗ ਹੈ ਕਿ ਚੋਣਾਂ 'ਚ ਰਾਫੇਲ ਡੀਲ ਦਾ ਮੁੱਦਾ ਕਾਫੀ ਭਖਿਆ ਰਿਹਾ ਅਤੇ ਇਸੇ ਕਾਰਨ ਕਾਂਗਰਸ ਵਲੋਂ ਪੀ. ਐੱਮ. ਮੋਦੀ ਨੂੰ ਨਿਸ਼ਾਨੇ 'ਤੇ ਲਿਆ ਗਿਆ।


Related News