ਆਫ ਦਿ ਰਿਕਾਰਡ : ਸਰਹੱਦੀ ਪਹਾੜੀ ਸੂਬਿਆਂ ’ਚ ਸੁਰੰਗਾਂ ਦਾ ਨੈੱਟਵਰਕ ਤਿਆਰ ਕਰਵਾਏਗੀ ਸਰਕਾਰ

Friday, Dec 18, 2020 - 09:49 AM (IST)

ਆਫ ਦਿ ਰਿਕਾਰਡ : ਸਰਹੱਦੀ ਪਹਾੜੀ ਸੂਬਿਆਂ ’ਚ ਸੁਰੰਗਾਂ ਦਾ ਨੈੱਟਵਰਕ ਤਿਆਰ ਕਰਵਾਏਗੀ ਸਰਕਾਰ

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਲੰਬੀ ਅਟਲ ਟਨਲ ਦੀ ਸਫਲਤਾ ਪਿੱਛੋਂ ਸਰਕਾਰ ਨੇ ਸਰਹੱਦੀ ਪਹਾੜੀ ਖੇਤਰਾਂ ਵਿਚ ਪ੍ਰਸਤਾਵਿਤ ਕਈ ਟਨਲ ਯੋਜਨਾਵਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਲੰਗਰ ਲੰਗੋਟੇ ਕੱਸ ਲਏ ਹਨ। ਇਸ ਲਈ ਸੁਰੰਗ ਦੇ ਤਕਨੀਕੀ ਮਾਹਰਾਂ ਦੀ ਨਿਯੁਕਤੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਉਕਤ ਸੁਰੰਗ ਯੋਜਨਾਵਾਂ ਦੇ ਪੂਰਾ ਹੋਣ ਨਾਲ ਸਰਦੀਆਂ ਦੇ ਮੌਸਮ ਵਿਚ ਆਵਾਜਾਈ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ ਛੁਟਕਾਰਾ ਮਿਲੇਗਾ। ਨਾਲ ਹੀ ਸਰਹੱਦ ਦੇ ਕੋਲ ਹੋਣ ਕਾਰਣ ਜੰਗੀ ਪੱਖੋਂ ਵੀ ਇਹ ਸੁਰੰਗਾਂ ਬਹੁਤ ਅਹਿਮ ਸਿੱਧ ਹੋਣਗੀਆਂ।

ਇਹ ਵੀ ਪੜ੍ਹੋ : ਕੋਵਿਡ-19 ਨਾਲ ਏਸ਼ੀਆ-ਪ੍ਰਸ਼ਾਂਤ ਖੇਤਰ ’ਚ ਸਭ ਤੋਂ ਜ਼ਿਆਦਾ ਨੌਕਰੀਆਂ ਗਈਆਂ, 81 ਮਿਲੀਅਨ ਲੋਕ ਹੋਏ ਬੇਰੋਜ਼ਗਾਰ

PunjabKesari

ਸਰਕਾਰ ਵੱਖ-ਵੱਖ ਪਹਾੜੀ ਸੂਬਿਆਂ ਵਿਚ 230 ਕਿਲੋਮੀਟਰ ਤੋਂ ਵੀ ਵਧ ਦੀਆਂ ਨਵੀਆਂ ਸੁਰੰਗ ਯੋਜਨਾਵਾਂ ਦੀ ਤਿਆਰੀ ਕਰ ਰਹੀ ਹੈ। ਸੁਰੰਗ ਖੇਤਰ ਦੇ ਮਾਹਿਰਾਂ ਕੋਲੋਂ ਨਿਰਮਾਣ ਤੋਂ ਪਹਿਲਾਂ ਦੀਆਂ ਤਿਆਰੀਆਂ ਨੂੰ ਵੀ ਜਲਦੀ ਤੋਂ ਜਲਦੀ ਕਰਵਾਇਆ ਜਾਵੇਗਾ। ਇਸ ਵਿਚ ਫਿਜ਼ੀਬਿਲਟੀ, ਡੀ. ਪੀ. ਆਰ. ਅਤੇ ਸਰਵੇਖਣ ਆਦਿ ਦਾ ਕੰਮ ਸੁਰੰਗ ਜ਼ੋਨ ਦੇ ਮਾਹਿਰਾਂ ਕੋਲੋਂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਸਾਰੀ ਦੌਰਾਨ ਆਉਣ ਵਾਲੀਆਂ ਤਕਨੀਕੀ ਰੁਕਾਵਟਾਂ ਨੂੰ ਵੀ ਹੱਲ ਕਰਨ ਵਿਚ ਉਕਤ ਮਾਹਿਰ ਮਦਦ ਦੇਣਗੇ। ਇਸ ਨਾਲ ਸਰਕਾਰ ਨੂੰ ਪੈਸਿਆਂ ਅਤੇ ਸਮੇਂ ਦੀ ਬੱਚਤ ਦਾ ਦੋਹਰਾ ਲਾਭ ਹੋਵੇਗਾ। ਕੰਮ ਸਮੇਂ ਸਿਰ ਪੂਰਾ ਹੋਣ ਨਾਲ ਯੋਜਨਾ ਦੀ ਲਾਗਤ ਵਿਚ ਵੀ ਵਾਧਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਅਮਰੀਕਾ ’ਤੇ ਚੜਿ੍ਹਆ ਭਾਰਤੀ ਹਲਦੀ ਦਾ ਰੰਗ, ਕੌਮਾਂਤਰੀ ਉਤਪਾਦਨ ’ਚ 80 ਫ਼ੀਸਦੀ ਯੋਗਦਾਨ

PunjabKesari

ਰਾਸ਼ਟਰੀ ਰਾਜ ਮਾਰਗ ਅਥਾਰਟੀ ਨੇ 2 ਸੁਰੰਗਾਂ ਲਈ ਤਕਨੀਕੀ ਮਾਹਿਰਾਂ ਦੀ ਨਿਯੁਕਤੀ ਸ਼ੁਰੂ ਕਰ ਦਿੱਤੀ ਹੈ। ਬਿਨੈਕਾਰਾਂ ਨੂੰ 26 ਦਸੰਬਰ ਤੱਕ ਅਰਜ਼ੀਆਂ ਦੇਣ ਲਈ ਕਿਹਾ ਗਿਆ ਹੈ। ਇਸ ਲਈ ਮੰਤਰਾਲਾ ਵਿਚ ਬਾਕਾਇਦਾ ਸੁਰੰਗ ਜ਼ੋਨ ਦਾ ਗਠਨ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਵਸ਼ਵ ਪੱਧਰੀ ਸੁਰੰਗ ਨਿਰਮਾਣ ਸਲਾਹਕਾਰ ਏਜੰਸੀ ਰਾਹੀਂ ਦੂਜੇ ਦੇਸ਼ਾਂ ਦੀਆਂ ਸੁਰੰਗ ਯੋਜਨਾਵਾਂ ’ਤੇ ਕੰਮ ਕੀਤਾ ਜਾ ਸਕਦਾ ਹੈ। ਅਸਲ ਵਿਚ ਅਟਲ ਸੁਰੰਗ ਤੇ ਜ਼ੋਜਿਲਾ ਸੁਰੰਗ ਵਰਗੀਆਂ ਯੋਜਨਾਵਾਂ ਦੇ ਚਾਲੂ ਹੋਣ ਨਾਲ ਬਰਫਬਾਰੀ ਦੇ ਮੌਸਮ ਵਿਚ ਵੀ ਪਹਾੜੀ ਸੂਬਿਆਂ ਨਾਲ ਸੰਪਰਕ ਬਣਿਆ ਰਹਿੰਦਾ ਹੈ। ਇਸ ਕਾਰਣ ਆਵਾਜਾਈ ਵਿਚ ਵਿਘਨ ਪੈਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਜ਼ਰੂਰੀ ਵਸਤਾਂ ਦੀ ਸਪਲਾਈ ਵੀ ਬਿਨਾਂ ਰੁਕਾਵਟ ਤੋਂ ਜਾਰੀ ਰਹਿੰਦੀ ਹੈ। ਇਹ ਸੁਰੰਗਾਂ ਪਹਾੜੀ ਸੂਬਿਆਂ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਨਾਲ ਫ਼ੌਜ ਲਈ ਵੀ ਬਹੁਤ ਅਹਿਮ ਹਨ।

PunjabKesari


author

cherry

Content Editor

Related News