ਓਡੀਸ਼ਾ 'ਚ ਮਿਲਿਆ ਪੀਲੇ ਰੰਗ ਦਾ ਕੱਛੂਕੁੱਮਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਵੀਡੀਓ

Monday, Jul 20, 2020 - 05:17 PM (IST)

ਭੁਵਨੇਸ਼ਵਰ- ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਪੀਲੇ ਰੰਗ ਦੇ ਇਕ ਦੁਰਲੱਭ ਕਛੂਏ ਨੂੰ ਰੈਸਕਿਊ ਕੀਤਾ ਗਿਆ। ਇਕ ਨਿਊਜ਼ ਏਜੰਸੀ ਅਨੁਸਾਰ ਸੁਜਾਨਪੁਰ ਪਿੰਡ 'ਚ ਪਿੰਡ ਵਾਸੀਆਂ ਤੋਂ ਬਚਾਏ ਗਏ ਦੁਰਲੱਭ ਕਛੂਏ ਨੂੰ ਹੁਣ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਭਾਰਤੀ ਜੰਗਲਾਤ ਸੇਵਾ (ਆਈ.ਐੱਫ.ਐੱਸ.) ਦੇ ਅਧਿਕਾਰੀ ਸੁਸ਼ਾਂਤ ਨੰਦਾ ਨੇ ਵੀ ਇਸ ਕਛੂਏ ਦਾ ਵੀਡੀਓ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,''ਸ਼ਾਇਦ ਇਹ ਇਕ ਐਲਬਿਨੋ ਸੀ। ਕੁਝ ਸਾਲ ਪਹਿਲਾਂ ਸਿੰਧ 'ਚ ਸਥਾਨਕ ਲੋਕਾਂ ਵਲੋਂ ਇਸ ਤਰ੍ਹਾਂ ਦੇ ਇਕ ਕਛੂਏ ਦਾ ਰੈਸਕਿਊਟ ਕੀਤਾ ਗਿਆ ਸੀ।'' ਨੰਦਾ ਨੇ ਲਿਖਿਆ ਕਿ ਗੁਲਾਬੀ ਅੱਖਾਂ ਐਲਬਿਨਿਜ਼ਮ ਦੀ ਇਕ ਸੰਕੇਤਿਕ ਵਿਸ਼ੇਸ਼ਤਾ ਹੈ।

ਉੱਥੇ ਹੀ ਸੋਸ਼ਲ ਮੀਡੀਆ 'ਤੇ ਇਸ ਪੀਲੇ ਕਛੂਏ ਦੀ ਫੋਟੋ ਸ਼ੇਅਰ ਕੀਤੀ ਜਾ ਰਹੀ ਹੈ। ਇਕ ਟਵਿੱਟਰ ਯੂਜ਼ਰ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਲਿਖਿਆ,''ਮੈਨੂੰ ਲੱਗਦਾ ਹੈ ਕਿ ਇਹ ਐਲਬਿਨਿਜ਼ਮ ਹੈ। ਅਸੀਂ ਹੋਰ ਜਾਨਵਰਾਂ 'ਚ ਵੀ ਅਜਿਹਾ ਹੀ ਦੇਖਦੇ ਹਾਂ। ਹਾਲ ਹੀ 'ਚ ਉਨ੍ਹਾਂ ਨੇ ਕਾਜ਼ੀਰੰਗਾ 'ਚ ਇਕ ਐਲਬਿਨੋ ਟਾਈਗਰ ਪਾਇਆ।''


DIsha

Content Editor

Related News