ਓਡਿਸ਼ਾ ਰੇਲ ਹਾਦਸਾ : ਭਾਰਤੀ ਜਲ ਸੈਨਾ ਨੇ ਭੇਜੀ 43 ਕਰਮਚਾਰੀਆਂ ਦੀ ਮੈਡੀਕਲ ਟੀਮ

06/04/2023 2:31:10 AM

ਨੈਸ਼ਨਲ ਡੈਸਕ : ਭਾਰਤੀ ਜਲ ਸੈਨਾ ਨੇ ਓਡਿਸ਼ਾ ਦੇ ਬਾਲਾਸੋਰ 'ਚ ਰੇਲ ਹਾਦਸੇ 'ਚ ਜ਼ਖ਼ਮੀਆਂ ਦੇ ਇਲਾਜ 'ਚ ਸਥਾਨਕ ਪ੍ਰਸ਼ਾਸਨ ਦੀ ਮਦਦ ਲਈ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਹਨ। ਜਲ ਸੈਨਾ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਜਲ ਸੈਨਾ ਜ਼ਖ਼ਮੀਆਂ ਨੂੰ ਡਾਕਟਰੀ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਓਡਿਸ਼ਾ ਰਾਜ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਹਾਦਸੇ 'ਚ ਹੁਣ ਤੱਕ 288 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1100 ਤੋਂ ਵੱਧ ਲੋਕ ਜ਼ਖ਼ਮੀ ਹੋ ਚੁੱਕੇ ਹਨ।

ਇਹ ਵੀ ਪੜ੍ਹੋ : 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਨਸ਼ੇ ਦੀ ਓਵਰਡੋਜ਼ ਨਾਲ ਮੌਤ

ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ, "ਸਰਜਨ, ਮੈਡੀਕਲ ਸਹਾਇਕ, ਐਂਬੂਲੈਂਸ ਅਤੇ ਸਹਾਇਤਾ ਸੇਵਾਵਾਂ ਸਮੇਤ 43 ਕਰਮਚਾਰੀਆਂ ਦੀ ਇਕ ਡਾਕਟਰੀ ਅਤੇ ਸਹਾਇਤਾ ਟੀਮ ਨੂੰ ਬੀਤੀ ਰਾਤ ਆਈਐੱਨਐੱਸ ਚਿਲਕਾ ਤੋਂ ਰਵਾਨਾ ਕੀਤਾ ਗਿਆ ਸੀ, ਜੋ ਇਸ ਸਮੇਂ ਜ਼ਖ਼ਮੀਆਂ ਦੀ ਦੇਖਭਾਲ ਕਰ ਰਹੀ ਹੈ ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰ ਰਹੀ ਹੈ।" ਬਾਲਾਸੋਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਵੀ ਸਰਜਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਨੇਪਾਲ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨਾਲ ਮੁਲਾਕਾਤ ਨੂੰ ਭਾਰਤ ਦੌਰੇ ਦਾ ਦੱਸਿਆ 'ਸਭ ਤੋਂ ਮਹੱਤਵਪੂਰਨ ਪਹਿਲੂ'

INS ਚਿਲਕਾ ਓਡਿਸ਼ਾ 'ਚ ਸਥਿਤ ਭਾਰਤੀ ਜਲ ਸੈਨਾ ਦੀ ਇਕ ਆਧੁਨਿਕ ਸਿਖਲਾਈ ਸੰਸਥਾ ਹੈ। ਅਧਿਕਾਰੀ ਨੇ ਕਿਹਾ, “ਮਾਮੂਲੀ ਸੱਟਾਂ ਦੇ ਇਲਾਜ ਲਈ ਬਾਲਾਸੋਰ ਦੇ ਗੰਗਾਧਰ ਕਲਿਆਣ ਮੰਡਪ ਵਿੱਚ ਜਲ ਸੈਨਾ ਦੀ ਮੈਡੀਕਲ ਰਾਹਤ ਟੀਮ ਦੁਆਰਾ ਇਕ ਮੈਡੀਕਲ ਕੈਂਪ ਵੀ ਲਗਾਇਆ ਜਾ ਰਿਹਾ ਹੈ।” ਜਲ ਸੈਨਾ ਦੀ ਟੀਮ ਜ਼ਖ਼ਮੀਆਂ ਲਈ ਰਾਹਤ ਅਤੇ ਬਚਾਅ ਕਾਰਜਾਂ 'ਚ ਓਡਿਸ਼ਾ ਪ੍ਰਸ਼ਾਸਨ ਦੀ ਵੀ ਮਦਦ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News