ਗੁੱਸੇ ''ਚ ਆਏ ਪਤੀ ਦਾ ਖ਼ੌਫਨਾਕ ਕਾਰਾ, ਪਤਨੀ ਦਾ ਸਿਰ ਵੱਢ ਪੂਰੇ ਪਿੰਡ ''ਚ ਘੁਮਾਇਆ
Thursday, May 25, 2023 - 02:37 PM (IST)
ਭੁਵਨੇਸ਼ਵਰ- ਓਡੀਸ਼ਾ ਦੇ ਗਜਪਤੀ ਜ਼ਿਲ੍ਹੇ 'ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ ਵੀਰਵਾਰ ਯਾਨੀ ਕਿ ਅੱਜ ਇਕ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਸਿਰ ਵੱਢ ਦਿੱਤਾ ਅਤੇ ਉਸ ਦਾ ਵੱਢਿਆ ਹੋਇ ਸਿਰ ਆਪਣੇ ਪਿੰਡ ਲੈ ਕੇ ਘੁਮਾਇਆ ਗਿਆ। ਮ੍ਰਿਤਕ ਦੀ ਪਛਾਣ ਉਰਮਿਲਾ ਕਰਜੀ ਅਤੇ ਮੁਲਜ਼ਮ ਦੀ ਪਛਾਣ ਚੰਦਰ ਸੇਖਰ ਕਰਜੀ ਵਜੋਂ ਹੋਈ ਹੈ।
ਪੁਲਸ ਮੁਤਾਬਕ ਪਤੀ-ਪਤਨੀ ਸਵੇਰੇ ਕਿਸੇ ਕੰਮ ਲਈ ਸਾਰਾ ਪਿੰਡ ਨੇੜੇ ਆਪਣੇ ਖੇਤਾਂ 'ਚ ਗਏ ਸਨ। ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜੋੜੇ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ 'ਚ ਚੰਦਰ ਸੇਖਰ ਨੇ ਆਪਾ ਗੁਆ ਦਿੱਤਾ ਅਤੇ ਤਿੱਖੀ ਕੁਹਾੜੀ ਨਾਲ ਆਪਣੀ ਪਤਨੀ ਉਰਮਿਲਾ ਦਾ ਸਿਰ ਵੱਢ ਦਿੱਤਾ। ਹਾਲਾਂਕਿ ਕਤਲ ਪਿੱਛੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੁਲਜ਼ਮ ਚੰਦਰ ਸੇਖਰ ਇੱਥੇ ਹੀ ਨਹੀਂ ਰੁਕਿਆ। ਉਹ ਉਰਮਿਲਾ ਦਾ ਵੱਢਿਆ ਹੋਇਆ ਸਿਰ ਆਪਣੇ ਪਿੰਡ ਲੈ ਗਿਆ ਅਤੇ ਘਰ ਦੇ ਸਾਹਮਣੇ ਰੱਖ ਦਿੱਤਾ। ਪੁਲਸ ਨੇ ਦੱਸਿਆ ਕਿ ਉਰਮਿਲਾ ਦੀ ਲਾਸ਼ ਖੇਤਾਂ 'ਚ ਮਿਲੀ ਸੀ।
ਪੁਲਸ ਨੇ ਦੱਸਿਆ ਕਿ ਉਰਮਿਲਾ ਚੰਦਰ ਸੇਖਰ ਦੀ ਦੂਜੀ ਪਤਨੀ ਸੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਬੱਚਾ ਹੈ। ਚੰਦਰ ਸੇਖਰ ਦੀ ਪਹਿਲੀ ਪਤਨੀ ਨੇ ਕੁਝ ਸਾਲ ਪਹਿਲਾਂ ਉਸ 'ਤੇ ਹਮਲਾ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਸੀ। ਸੂਚਨਾ ਮਿਲਦੇ ਹੀ ਕਾਸ਼ੀਨਗਰ ਪੁਲਸ ਮੌਕੇ 'ਤੇ ਪਹੁੰਚੀ ਅਤੇ ਚੰਦਰ ਸੇਖਰ ਨੂੰ ਹਿਰਾਸਤ 'ਚ ਲੈ ਲਿਆ।