ਓਡੀਸ਼ਾ : ਘਰ ''ਚ ਰੱਖੇ ਪਟਾਕਿਆਂ ''ਚ ਧਮਾਕਾ, 2 ਨਾਬਾਲਗਾਂ ਦੀ ਮੌਤ

05/06/2020 2:34:02 PM

ਭੁਵਨੇਸ਼ਵਰ- ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ 'ਚ ਇਕ ਘਰ 'ਚ ਰੱਖੇ ਪਟਾਕਿਆਂ 'ਚ ਧਮਾਕਾ ਹੋਣ ਨਾਲ 2 ਨਾਬਾਲਗਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਦੁਖਦ ਘਟਨਾ ਢੇਂਕਨਾਲ ਜ਼ਿਲੇ 'ਚ ਤੁਮੁਸਿੰਗਾ ਪੁਲਸ ਖੇਤਰ ਦੇ ਅਧੀਨ ਸੋਗਰ ਪਿੰਡ ਦੇ ਇਕ ਘਰ 'ਚ ਵਾਪਰੀ, ਜਿੱਥੇ ਘਰ 'ਚ ਰੱਖੇ ਪਟਾਕਿਆਂ 'ਚ ਧਮਾਕਾ ਹੋ ਗਿਆ। ਪੁਲਸ ਨੇ ਦੱਸਿਆ ਕਿ ਸਾਂਗਨ ਪਿੰਡ 'ਚ ਸਰੋਜ ਸਾਹੂ ਦੇ ਘਰ 'ਚ ਰੱਖੇ ਪਟਾਕਿਆਂ 'ਚ ਉਸ ਸਮੇਂ ਜ਼ਬਰਦਸਤ ਧਮਾਕਾ ਹੋਇਆ, ਜਦੋਂ ਕਿ ਨਾਬਾਲਗ ਬੱਚੇ ਖੇਡ ਰਹੇ ਸਨ।

ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਡਿੱਗ ਗਈ ਅਤੇ ਤਿੰਨੋਂ ਬੱਚੇ ਘਰ ਦੇ ਅੰਦਰ ਫਸ ਗਏ। ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਹਾਦਸੇ ਵਾਲੀ ਜਗਾ 'ਤੇ ਪਹੁੰਚੇ ਅਤੇ ਮਲਬੇ 'ਚੋਂ ਤਿੰਨਾਂ ਬੱਚਿਆਂ ਨੂੰ ਬਾਹਰ ਕੱਢਿਆ। ਜ਼ਖਮੀ ਬੱਚਿਆਂ ਨੂੰ ਕੋਲ ਦੇ ਸਿਹਤ ਕੇਂਦਰ 'ਚ ਲਿਜਾਇਆ ਗਿਆ ਅਤੇ ਬਾਅਦ 'ਚ ਉਨਾਂ ਨੂੰ ਢੇਂਕਨਾਲ ਜ਼ਿਲਾ ਹੈੱਡ ਕੁਆਰਟਰ ਹਸਪਤਾਲ 'ਚ ਭੇਜ ਦਿੱਤਾ ਗਿਆ, ਜਿੱਥੇ 2 ਬੱਚਿਆਂ ਦੀ ਜ਼ਿਆਦਾ ਝੁਲਸਣ ਕਾਰਨ ਮੌਤ ਹੋ ਗਈ। ਗੰਭੀਰ ਰੂਪ ਨਾਲ ਜ਼ਖਮੀ ਤੀਜੇ ਬੱਚੇ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।


DIsha

Content Editor

Related News