ਜਿਨਸੀ ਸ਼ੋਸ਼ਣ ਦੀ ਸ਼ਿਕਾਰ ਤੇ ਉਸ ਦੇ ਮੰਗੇਤਰ ਫੌਜੀ ਅਧਿਕਾਰੀ ਨੂੰ ਮਿਲੀ ਸੁਰੱਖਿਆ

Wednesday, Sep 25, 2024 - 11:49 PM (IST)

ਭੁਵਨੇਸ਼ਵਰ, (ਭਾਸ਼ਾ)- ਓਡਿਸ਼ਾ ਸਰਕਾਰ ਨੇ ਫੌਜੀ ਅਧਿਕਾਰੀ ਅਤੇ ਉਸਦੀ ਮੰਗੇਤਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ, ਜਿਸ ਦਾ ਭਰਤਪੁਰ ਪੁਲਸ ਥਾਣੇ ’ਚ ਹਿਰਾਸਤ ਦੇ ਦੌਰਾਨ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕੀਤਾ ਗਿਆ ਸੀ।

ਭੁਵਨੇਸ਼ਵਰ-ਕਟਕ ਪੁਲਸ ਕਮਿਸ਼ਨਰੇਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਫੈਸਲੇ ਤੋਂ ਬਾਅਦ ਦੋਵਾਂ ਲਈ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐੱਸ.ਓ.) ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਸ਼ਹਿਰ ਵਿਚ ਕਿਤੇ ਵੀ ਜਾਣਗੇ ਤਾਂ ਪੀ.ਐੱਸ.ਓ. ਉਨ੍ਹਾਂ ਦੇ ਨਾਲ-ਨਾਲ ਹੀ ਰਹਿਣਗੇ।

ਓਡਿਸ਼ਾ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ’ਚ ਲਿਆ ਹੈ ਜਦੋਂ ਫੌਜੀ ਅਧਿਕਾਰੀ, ਉਸ ਦੀ ਮੰਗੇਤਰ , ਉਸ ਦੇ ਪਿਤਾ ਅਤੇ ਕੁਝ ਸਾਬਕਾ ਫੌਜੀਆਂ ਨੇ ਸੂਬਾ ਸਕੱਤਰੇਤ ’ਚ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨਾਲ ਮੁਲਾਕਾਤ ਕੀਤੀ ਸੀ। ਪੀੜਤਾ ਨੇ ਮਾਂਝੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇਸ ਮਾਮਲੇ ਕਾਰਨ ਉਸ ਨੂੰ ਧਮਕੀਆਂ ਦਿੱਤੀਆਂ ਜਾ ਸਕਦੀਆਂ ਹਨ।


Rakesh

Content Editor

Related News