ਪੁਲਸ ਕਰਮਚਾਰੀਆਂ ਨੇ ਕੀਤਾ ਬਲਾਤਕਾਰ, ਡੀ.ਜੀ.ਪੀ. ਨੇ ਪੀੜਤਾ ਤੋਂ ਮੰਗੀ ਮੁਆਫੀ

07/01/2020 10:55:40 PM

ਭੁਵਨੇਸ਼ਵਰ : ਆਪਣੀ ਤਰ੍ਹਾਂ ਦੇ ਪਹਿਲੇ ਘਟਨਾਕ੍ਰਮ 'ਚ, ਓਡਿਸ਼ਾ ਪੁਲਸ ਨੇ ਇੱਕ ਥਾਣੇ ਦੇ ਇੰਚਾਰਜ ਇੰਸਪੈਕਟਰ ਸਮੇਤ ਪੁਲਸ ਕਰਮਚਾਰੀਆਂ ਵੱਲੋਂ ਬਲਾਤਕਾਰ ਦੀ ਸ਼ਿਕਾਰ ਬਣਾਈ ਗਈ ਨਬਾਲਿਗ ਲੜਕੀ ਤੋਂ ਬੁੱਧਵਾਰ ਨੂੰ ਮੁਆਫੀ ਮੰਗੀ। ਪੁਲਸ ਦੇ ਡਾਇਰੈਕਟਰ ਜਨਰਲ ਨੇ ਟਵੀਟ ਕੀਤਾ- 'ਥਾਣਾ ਇੰਚਾਰਜ ਦਾ ਵਿਵਹਾਰ ਸ਼ਰਮਨਾਕ ਹੈ। ਨਾਬਾਲਿਗ ਤੋਂ ਅਸੀਂ ਮੁਆਫੀ ਮੰਗਦੇ ਹਾਂ।'

ਸੁੰਦਰਗੜ੍ਹ ਦੇ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਇਹ ਲੜਕੀ 25 ਮਾਰਚ ਨੂੰ ਵੀਰਮਿਤਰਪੁਰ 'ਚ ਇੱਕ ਮੇਲਾ ਦੇਖਣ ਗਈ ਸੀ ਪਰ ਲਾਕਡਾਊਨ ਦੇ ਚੱਲਦੇ ਇਹ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ। ਉਹ ਲੜਕੀ ਘਰ ਨਹੀਂ ਪਰਤ ਸਕੀ ਅਤੇ ਗਸ਼ਤ ਕਰ ਰਹੀ ਇੱਕ ਪੁਲਸ ਟੀਮ ਨੂੰ ਉਹ ਬੱਸ ਸਟੈਂਡ ਦੇ ਕੋਲ ਭਟਕਦੀ ਮਿਲੀ।

ਉਸ ਨੂੰ ਥਾਣੇ ਲਿਆਇਆ ਗਿਆ ਜਿੱਥੇ ਇੰਸਪੈਕਟਰ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਨੂੰ ਅਗਲੀ ਸਵੇਰੇ ਛੱਡ ਦਿੱਤਾ ਗਿਆ। ਉਸ ਤੋਂ ਬਾਅਦ ਉਸ ਨੂੰ ਅਕਸਰ ਥਾਣੇ ਬੁਲਾਇਆ ਜਾਂਦਾ ਸੀ ਅਤੇ ਇੰਸਪੈਕਟਰ ਸਮੇਤ ਕੁੱਝ ਪੁਲਸ ਕਰਮਚਾਰੀ ਉਸ ਨਾਲ ਕੁਕਰਮ ਕਰਦੇ ਸਨ। ਲੜਕੀ ਗਰਭਵਤੀ ਹੋ ਗਈ ਅਤੇ ਫਿਰ ਉਸਦਾ ਗਰਭਪਾਤ ਕੀਤਾ ਗਿਆ।

ਪੁਲਸ ਡਾਇਰੈਕਟਰ ਜਨਰਲ ਨੇ ਬੁੱਧਵਾਰ ਨੂੰ ਇੰਚਾਰਜ ਇੰਸਪੈਕਟਰ ਨੂੰ ਬਰਖ਼ਾਸਤ ਕਰ ਦਿੱਤਾ ਅਤੇ ਘਟਨਾ ਦੀ ਜਾਂਚ ਕਰਣ ਦਾ ਆਦੇਸ਼ ਦਿੱਤਾ। ਐੱਫ.ਆਈ.ਆਰ. 'ਚ ਇੰਸਪੈਕਟਰ, ਡਾਕਟਰ ਅਤੇ ਲੜਕੀ ਦੇ ਮਤਰੇਏ ਪਿਤਾ ਸਮੇਤ 6 ਵਿਅਕਤੀਆਂ ਨੂੰ ਦੋਸ਼ੀ ਦੇ ਰੂਪ 'ਚ ਨਾਮਜ਼ਦ ਕੀਤਾ ਗਿਆ ਹੈ।


Inder Prajapati

Content Editor

Related News