ਓਡੀਸ਼ਾ ''ਚ ਕੋਲਾ ਖਾਨ ਹਾਦਸੇ ''ਚ 4 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ, 9 ਜ਼ਖਮੀ
Wednesday, Jul 24, 2019 - 02:57 PM (IST)

ਓਡੀਸ਼ਾ (ਭਾਸ਼ਾ)— ਓਡੀਸ਼ਾ ਦੇ ਅਨੁਗੁਲ ਜ਼ਿਲਾ ਸਥਿਤ ਤਾਲਚੇਰ ਕੋਲਾ ਖੇਤਰ 'ਚ ਇਕ ਖਾਨ 'ਚ ਕੋਲੇ ਦਾ ਢੇਰ ਖਿਸਕਣ ਕਾਰਨ 9 ਮਜ਼ਦੂਰ ਜ਼ਖਮੀ ਹੋ ਗਏ ਅਤੇ 4 ਹੋਰਨਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਮਹਾਨਦੀ ਕੋਲਫੀਲਡਜ਼ ਲਿਮਟਿਡ (ਐੱਮ. ਸੀ. ਐੱਲ.) ਦੀ ਕੋਲਾ ਖਾਨ 'ਚ ਮੰਗਲਵਾਰ ਦੇਰ ਰਾਤ ਕਰੀਬ ਸਾਢੇ 11 ਵਜੇ ਇਹ ਹਾਦਸਾ ਵਾਪਰਿਆ। ਐੱਮ. ਸੀ. ਐੱਲ. ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਥੀ ਮਜ਼ਦੂਰਾਂ ਅਤੇ ਬਚਾਅ ਕਰਮਚਾਰੀਆਂ ਨੇ 9 ਮਜ਼ਦੂਰਾਂ ਨੂੰ ਖਾਨ 'ਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ 4 ਹੋਰ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਕੰਮ ਜਾਰੀ ਹੈ। ਓਧਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਖਾਨ 'ਚ ਧਮਾਕੇ ਮਗਰੋਂ ਜ਼ਮੀਨ ਖਿਸਕਣ ਕਾਰਨ ਇਹ ਹਾਦਸਾ ਵਾਪਰਿਆ ਹੈ।