ਉੜੀਸਾ ''ਚ ਬੋਰਵੈੱਲ ''ਚ ਫਸੀ ਨਵਜੰਮੀ ਬੱਚੀ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ
Wednesday, Dec 13, 2023 - 01:41 AM (IST)
ਭੁਵਨੇਸ਼ਵਰ (ਅਨਾਸ) : ਉੜੀਸਾ ਦੇ ਸੰਬਲਪੁਰ ਜ਼ਿਲ੍ਹੇੇ ਦੇ ਲਾਰੀਪਾਲੀ ਪਿੰਡ ਨੇੜੇ ਫਾਇਰ ਸਰਵਿਸ ਦੇ ਕਰਮਚਾਰੀਆਂ ਅਤੇ ਓਡੀਸ਼ਾ ਡਿਜ਼ਾਸਟਰ ਰੈਪਿਡ ਐਕਸ਼ਨ ਫੋਰਸ (ਓ.ਡੀ.ਆਰ.ਏ.ਐੱਫ.) ਨੇ 2 ਦਿਨਾਂ ਤੱਕ ਚੱਲੇ ਕਰੀਬ 7 ਘੰਟੇ ਦੇ ਲੰਬੇ ਆਪ੍ਰੇਸ਼ਨ ਤੋਂ ਬਾਅਦ ਸਫਲਤਾਪੂਰਵਕ ਬੱਚੀ ਨੂੰ ਬੋਰਵੈੱਲ 'ਚੋਂ ਜ਼ਿੰਦਾ ਬਚਾ ਲਿਆ ਹੈ। ਸਥਾਨਕ ਲੋਕਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਨਵਜੰਮੀ ਬੱਚੀ ਨੂੰ 15 ਫੁੱਟ ਡੂੰਘੇ ਬੋਰਵੈੱਲ 'ਚ ਸੁੱਟ ਦਿੱਤਾ ਅਤੇ ਬਾਅਦ 'ਚ ਬੋਰਵੈੱਲ ਦਾ ਮੂੰਹ ਪੱਥਰਾਂ ਨਾਲ ਢੱਕ ਦਿੱਤਾ।
ਇਹ ਵੀ ਪੜ੍ਹੋ- ਮੀਂਹ ਭਿੱਜੇ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ, ਲੜੀ 'ਚ 1-0 ਦੀ ਬੜ੍ਹਤ ਕੀਤੀ ਹਾਸਲ
ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਸੁਧਾਂਸ਼ੂ ਸਾਰੰਗੀ ਨੇ ਦੱਸਿਆ ਕਿ ਸਾਰਿਆਂ ਦੇ ਸਹਿਯੋਗ ਸਦਕਾ ਬੱਚੀ ਨੂੰ ਬਚਾਇਆ ਗਿਆ। ਉਨ੍ਹਾਂ ਕਿਹਾ ਕਿ ਭੁਵਨੇਸ਼ਵਰ ਤੋਂ ਹੈਲੀਕਾਪਟਰ 'ਚ ਭੇਜੇ ਗਏ ਵਿਸ਼ੇਸ਼ ਕੈਮਰੇ ਨੇ ਬਚਾਅ ਕਾਰਜ 'ਚ ਕਾਫੀ ਮਦਦ ਕੀਤੀ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਸਥਾਨਕ ਸੂਤਰਾਂ ਅਨੁਸਾਰ ਦੁਪਹਿਰ ਕਰੀਬ 12.30 ਵਜੇ ਕਾਜੂ ਦੇ ਜੰਗਲ ਵਿੱਚੋਂ ਲੰਘ ਰਹੀ ਇੱਕ ਔਰਤ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਸ ਨੇ ਤੁਰੰਤ ਪਿੰਡ ਵਾਸੀਆਂ ਨੂੰ ਬੁਲਾ ਕੇ ਪੁਲਸ ਨੂੰ ਸੂਚਿਤ ਕੀਤਾ। ਮੰਨਿਆ ਜਾ ਰਿਹਾ ਹੈ ਕਿ ਲੜਕੀ ਕੁਝ ਬੋਤਲਾਂ ਅਤੇ ਹੋਰ ਵਸਤੂਆਂ ਕਾਰਨ ਕਰੀਬ 13 ਫੁੱਟ ਡੂੰਘੀ ਲੋਹੇ ਦੀ ਪਾਈਪ ਅੰਦਰ ਫਸ ਗਈ ਸੀ। ਬਾਹਰ ਕੱਢਣ ਤੋਂ ਬਾਅਦ ਉਸ ਨੂੰ ਸੰਬਲਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8