ਦਿੱਲੀ ''ਚ ਓਡ-ਈਵਨ ਯੋਜਨਾ ਦੌਰਾਨ ''ਓਲਾ ਅਤੇ ਉਬੇਰ'' ਨੇ ਲਿਆ ਇਹ ਫੈਸਲਾ

11/02/2019 11:53:58 AM

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ 4 ਨਵੰਬਰ 2019 ਤੋਂ ਓਡ-ਈਵਨ ਯੋਜਨਾ ਸ਼ੁਰੂ ਹੋ ਰਹੀ ਹੈ। ਇਸ ਦੌਰਾਨ ਓਲਾ ਅਤੇ ਉਬੇਰ ਵਰਗੀਆਂ ਕੈਬ ਸੰਚਾਲਤ ਕਰਨ ਵਾਲੀਆਂ ਕੰਪਨੀਆਂ ਸਰਜ ਪ੍ਰਾਈਸਿੰਗ (ਮੰਗ ਵਧਣ ਨਾਲ ਕਿਰਾਏ ਵਿਚ ਵਾਧਾ) ਲਾਗੂ ਨਹੀਂ ਕਰੇਗੀ। ਓਲਾ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਉਹ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਦਿੱਲੀ ਸਰਕਾਰ ਦੀ ਪਹਿਲ 'ਚ ਸਹਿਯੋਗ ਦੇਵੇਗੀ। ਓਡ-ਈਵਨ ਯੋਜਨਾ ਨੂੰ ਲਾਗੂ ਕਰਨ ਨਾਲ ਸਾਂਝੀ ਗਤੀਸ਼ੀਲਤਾ ਦੀ ਸਹੂਲਤ ਨੂੰ ਪਰਖਣ ਦਾ ਵੀ ਮੌਕਾ ਮਿਲੇਗਾ। ਓਲਾ ਦੇ ਮੁੱਖ ਵਿਕਰੀ ਅਤੇ ਮਾਰਕੀਟਿੰਗ ਅਧਿਕਾਰੀ ਅਰੁਣ ਸ਼੍ਰੀਨਿਵਾਸ ਨੇ ਕਿਹਾ ਕਿ ਯਾਤਰੀਆਂ ਨੂੰ ਵੱਧ ਤੋਂ ਵੱਧ ਨਿਰਵਿਘਨ ਸਹੂਲਤ ਉਪਲੱਬਧ ਕਰਾਉਣ ਦੀ ਆਪਣੀ ਕੋਸ਼ਿਸ਼ ਤਹਿਤ ਅਸੀਂ ਤੈਅ ਕੀਤਾ ਹੈ ਕਿ ਓਡ-ਈਵਨ ਯੋਜਨਾ ਦੌਰਾਨ ਓਲਾ 'ਤੇ ਬੁਕ ਕੀਤੀ ਗਈ ਕੈਬ ਲਈ ਸਰਜ ਪ੍ਰਾਈਸਿੰਗ (ਵਧਦੀ ਕੀਮਤ) ਨਹੀਂ ਹੋਵੇਗੀ। ਅਸੀਂ ਸਾਰੇ ਡਰਾਈਵਰਾਂ, ਸਾਂਝੇਦਾਕਾਂ, ਯਾਤਰੀਆਂ ਅਤੇ ਨਾਗਰਿਕਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਯੋਜਨਾ ਨੂੰ ਸਫਲ ਬਣਾਉਣ ਲਈ ਇਸ ਵਿਚ ਭਾਈਵਾਲ ਬਣਨ। 

PunjabKesari

ਪਿਛਲੇ ਮਹੀਨੇ ਉਬੇਰ ਨੇ ਵੀ ਐਲਾਨ ਕੀਤਾ ਸੀਕਿ ਉਹ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਓਡ-ਈਵਨ ਯੋਜਨਾ ਦੌਰਾਨ ਸਰਜ ਪ੍ਰਾਈਸਿੰਗ ਨੂੰ ਲਾਗੂ ਨਹੀਂ ਕਰੇਗੀ। ਉਬੇਰ ਦੇ ਬੁਲਾਰੇ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਅਸੀਂ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਓਡ-ਈਵਨ ਯੋਜਨਾ ਦੌਰਾਨ ਸਾਡੇ ਵਲੋਂ ਆਵਾਜਾਈ ਸੌਖੀ ਰਹੇ ਅਤੇ ਅਸੀਂ ਇਸ ਦੌਰਾਨ ਸਰਜ ਪ੍ਰਾਈਸਿੰਗ ਨੂੰ ਨਾ ਵਧਾਉਣ ਦਾ ਫੈਸਲਾ ਲਿਆ ਹੈ। ਅਸੀਂ ਦਿੱਲੀ ਸਰਕਾਰ ਦੇ ਇਸ ਕਦਮ ਦਾ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ ਅਤੇ ਇਸ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ।


Tanu

Content Editor

Related News