ਸ਼ਰਮਨਾਕ! 2 ਵਿਦਿਆਰਥਣਾਂ ਦੀ ਰੂਮਮੇਟ ਨੇ ਬਣਾਈ ਗਲਤ ਵੀਡੀਓ, ਦੁਖੀ ਕੁੜੀਆਂ ਨੇ ਚੁੱਕ ਲਿਆ ਖ਼ੌਫਨਾਮ ਕਦਮ ਪਰ...

Monday, Mar 25, 2024 - 06:12 AM (IST)

ਸ਼ਰਮਨਾਕ! 2 ਵਿਦਿਆਰਥਣਾਂ ਦੀ ਰੂਮਮੇਟ ਨੇ ਬਣਾਈ ਗਲਤ ਵੀਡੀਓ, ਦੁਖੀ ਕੁੜੀਆਂ ਨੇ ਚੁੱਕ ਲਿਆ ਖ਼ੌਫਨਾਮ ਕਦਮ ਪਰ...

ਵਾਰਾਣਸੀ (ਏਜੰਸੀ)– ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਦੇ ਅੰਤਰਰਾਸ਼ਟਰੀ ਹੋਸਟਲ ’ਚ ਰਹਿਣ ਵਾਲੀ ਇਕ ਨੇਪਾਲੀ ਵਿਦਿਆਰਥਣ ਨੇ ਆਪਣੀਆਂ 2 ਸਾਥੀ ਵਿਦਿਆਰਥਣਾਂ ਦੀ ਨਗਨ ਵੀਡੀਓ ਬਣਾ ਕੇ ਨੇਪਾਲ ’ਚ ਆਪਣੇ ਦੋਸਤ ਨੂੰ ਭੇਜ ਦਿੱਤੀ।

ਨਗਨ ਵੀਡੀਓ ਬਣਾਏ ਜਾਣ ਤੋਂ ਦੁਖੀ ਵਿਦਿਆਰਥਣਾਂ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਹੋਸਟਲ ਦੀਆਂ ਹੋਰ ਵਿਦਿਆਰਥਣਾਂ ਨੇ ਸਮੇਂ ਸਿਰ ਪਹੁੰਚ ਕੇ ਦੋਵਾਂ ਨੂੰ ਬਚਾਅ ਲਿਆ।

ਇਹ ਖ਼ਬਰ ਵੀ ਪੜ੍ਹੋ : ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਸਾਰੀਆਂ ਵਿਦਿਆਰਥਣਾਂ ਨੇਪਾਲ ਦੀਆਂ ਰਹਿਣ ਵਾਲੀਆਂ ਹਨ ਤੇ ਬੀ. ਐੱਚ. ਯੂ. ਇੰਸਟੀਚਿਊਟ ਆਫ਼ ਐਗਰੀਕਲਚਰਲ ਸਾਇੰਸਿਜ਼ ’ਚ ਪੜ੍ਹ ਰਹੀਆਂ ਹਨ।

ਯੂਨੀਵਰਸਿਟੀ ਪ੍ਰਸ਼ਾਸਨ ਨੇ 2 ਮੈਂਬਰੀ ਕਮੇਟੀ ਬਣਾ ਕੇ ਮਾਮਲੇ ਦੀ ਜਾਂਚ ਕਰਵਾਈ। ਜਾਂਚ ਦੌਰਾਨ ਦੋਸ਼ ਸਹੀ ਪਾਏ ਗਏ। ਇਸ ’ਤੇ ਵੀਡੀਓ ਬਣਾਉਣ ਵਾਲੀ ਵਿਦਿਆਰਥਣ ਨੂੰ ਕੱਢ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News