ਭਾਰਤ ਦੀ ਚੀਨ ਨੂੰ ਦੋ-ਟੁੱਕ, ਲੱਦਾਖ ਦੀ ਸਰਹੱਦ ਤੋਂ ਦੂਰ ਰਹਿਣ ਚੀਨੀ ਲੜਾਕੂ ਜਹਾਜ਼

08/06/2022 10:44:11 AM

ਨਵੀਂ ਦਿੱਲੀ (ਭਾਸ਼ਾ)- ਭਾਰਤ ਨੇ ਪੂਰਬੀ ਲੱਦਾਖ ਵਿਚ ਸਰਹੱਦ ਨੇੜੇ ਲੜਾਕੂ ਜਹਾਜ਼ ਉਡਾਉਣ ਨੂੰ ਲੈ ਕੇ ਚੀਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਭਾਰਤ ਨੇ ਚੀਨ ਨੂੰ ਆਪਣੇ ਲੜਾਕੂ ਜਹਾਜ਼ਾਂ ਨੂੰ ਲੱਦਾਖ ਦੀ ਸਰਹੱਦ ਤੋਂ ਦੂਰ ਰੱਖਣ ਲਈ ਕਿਹਾ ਹੈ। ਅਸਲ ’ਚ ਪਿਛਲੇ ਦਿਨੀਂ ਚੀਨੀ ਲੜਾਕੂ ਜਹਾਜ਼ ਭਾਰਤ ਦੀ ਸਰਹੱਦ ਦੇ ਬਹੁਤ ਨੇੜੇ ਆ ਗਏ ਸਨ। ਭਾਰਤ ਨੇ ਚੀਨ ਨੂੰ ਇਹ ਚਿਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਉਸ ਦਾ ਤਾਇਵਾਨ ਨਾਲ ਵਿਵਾਦ ਚੱਲ ਰਿਹਾ ਹੈ। ਭਾਰਤ ਨੇ ਇਸ ਮੁੱਦੇ ’ਤੇ ਚੀਨ ਨਾਲ ਮਿਲਟਰੀ ਪੱਧਰ ’ਤੇ ਮੀਟਿੰਗ ਬੁਲਾਈ ਸੀ। ਇਸ ਵਿੱਚ ਭਾਰਤ ਨੇ ਪੂਰਬੀ ਲੱਦਾਖ ਵਿੱਚ ਚੀਨ ਦੀਆਂ ਭੜਕਾਊ ਸਰਗਰਮੀਆਂ ਦਾ ਵਿਰੋਧ ਦਰਜ ਕਰਵਾਇਆ ਸੀ।

ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਨੂੰ ਲੈ ਕੇ ਕੇਂਦਰ ਨੇ ਦਿੱਤਾ ਸਪੱਸ਼ਟੀਕਰਨ

ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਦੱਸਿਆ ਕਿ ਇਹ ਵਿਸ਼ੇਸ਼ ਫੌਜੀ ਮੀਟਿੰਗ ਇਕ ਮੇਜਰ ਜਨਰਲ ਦੀ ਅਗਵਾਈ ਹੇਠ ਹੋਈ ਸੀ। ਇਸ ਦੌਰਾਨ ਹਵਾਈ ਫੌਜ ਦੇ ਏਅਰ ਕਮਾਂਡਰ ਵੀ ਮੌਜੂਦ ਸਨ। ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਸਰਹੱਦੀ ਵਿਵਾਦ ਦਰਮਿਆਨ ਇਹ ਪਹਿਲਾ ਮਾਮਲਾ ਸੀ ਜਦੋਂ ਭਾਰਤੀ ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਫੌਜੀ ਪੱਧਰ ਦੀ ਗੱਲਬਾਤ ਵਿਚ ਹਿੱਸਾ ਲਿਆ ਸੀ। ਇਹ ਮੀਟਿੰਗ ਮੰਗਲਵਾਰ ਚੁਨਸ਼ੁਲ ਮੋਲਡੋ ਵਿਖੇ ਹੋਈ ਸੀ। ਸੂਤਰਾਂ ਮੁਤਾਬਕ ਬੈਠਕ ’ਚ ਭਾਰਤ ਨੇ ਚੀਨੀ ਪੱਖ ਨੂੰ ਸਪੱਸ਼ਟ ਕੀਤਾ ਕਿ ਜਹਾਜ਼ ਉਡਾਣ ਭਰਦੇ ਸਮੇਂ ਆਪਣੀ ਹੱਦ ਦੇ ਅੰਦਰ ਹੀ ਰਹਿਣ। 

ਇਹ ਵੀ ਪੜ੍ਹੋ : ਸਿੱਖ ਭਾਈਚਾਰੇ ਲਈ ਖ਼ੁਸ਼ਖ਼ਬਰੀ, ‘ਗੁਰੂ ਕ੍ਰਿਪਾ ਟ੍ਰੇਨ’ ਨੂੰ ਲੈ ਕੇ ਰੇਲ ਮੰਤਰੀ ਨੇ ਦਿੱਤਾ ਇਹ ਭਰੋਸਾ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਬਾਲੀ 'ਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਮੁਲਾਕਾਤ ਦੇ 10 ਦਿਨਾਂ ਬਾਅਦ 16ਵੇਂ ਦੌਰ ਦੀ ਫ਼ੌਜ ਵਾਰਤਾ ਹੋਈ। ਜੀ20 ਦੇਸ਼ਾਂ ਦੇ ਵਿਦੇਸ਼ ਮੰਤਰੀ ਦੇ ਸੰਮੇਲਨ ਤੋਂ ਵੱਖ ਇਕ ਘੰਟੇ ਦੀ ਬੈਠਕ 'ਚ ਜੈਸ਼ੰਕਰ ਨੇ ਵਾਂਗ ਦੇ ਸਾਹਮਣੇ ਪੂਰਬੀ ਲੱਦਾਖ 'ਚ ਸਾਰੇ ਪੈਂਡਿੰਗ ਮੁੱਦਿਆਂ ਦੇ ਜਲਦ ਹੱਲ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਪੈਂਗੋਂਗ ਝੀਲ ਖੇਤਰਾਂ 'ਚ ਹਿੰਸਕ ਝੜਪ ਤੋਂ ਬਾਅਦ 5 ਮਈ 2020 ਨੂੰ ਪੂਰਬੀ ਲੱਦਾਖ ਸਰਹੱਦ ਗਤੀਰੋਧ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਦੋਵੇਂ ਪੱਖਾਂ ਨੇ ਹੌਲੀ-ਹੌਲੀ ਹਜ਼ਾਰਾਂ ਫ਼ੌਜੀਆਂ ਦੀ ਤਾਇਨਾਤੀ ਕਰ ਦਿੱਤੀ। ਹਾਲਾਂਕਿ ਫ਼ੌਜ ਅਤੇ ਕੂਟਨੀਤਕ ਵਾਰਤਾ ਦੀ ਇਕ ਲੜੀ ਦੇ ਨਤੀਜੇ ਵਜੋਂ ਦੋਹਾਂ ਪੱਖਾਂ ਨੇ ਪਿਛਲੇ ਸਾਲ ਪੈਂਗੋਂਗ ਝੀਲ ਦੇ ਉੱਤਰ ਅਤੇ ਦੱਖਣੀ ਕਿਨਾਰੇ ਅਤੇ ਗੋਗਰਾ ਖੇਤਰ ਤੋਂ ਫ਼ੌਜ ਵਾਪਸੀ ਦੀ ਪ੍ਰਕਿਰਿਆ ਪੂਰੀ ਕੀਤੀ ਪਰ ਐੱਲ.ਏ.ਸੀ. 'ਤੇ ਭਾਰਤ-ਚੀਨ ਦੇ ਹਾਲੇ ਵੀ 50 ਹਜ਼ਾਰ ਤੋਂ 60 ਹਜ਼ਾਰ ਫ਼ੌਜੀ ਤਾਇਨਾਤ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News