ਰਾਸ਼ਟਰੀ ਜਲ ਵਿਕਾਸ ਏਜੰਸੀ ’ਚ ਨਿਕਲੀਆਂ ਭਰਤੀਆਂ, 12ਵੀਂ ਪਾਸ ਲਈ ਵੀ ਸੁਨਹਿਰੀ ਮੌਕਾ

Wednesday, May 12, 2021 - 12:25 PM (IST)

ਰਾਸ਼ਟਰੀ ਜਲ ਵਿਕਾਸ ਏਜੰਸੀ ’ਚ ਨਿਕਲੀਆਂ ਭਰਤੀਆਂ, 12ਵੀਂ ਪਾਸ ਲਈ ਵੀ ਸੁਨਹਿਰੀ ਮੌਕਾ

ਨਵੀਂ ਦਿੱਲੀ— ਰਾਸ਼ਟਰੀ ਜਲ ਵਿਕਾਸ ਏਜੰਸੀ, (National Water Development Agency) ਦਿੱਲੀ ਨੇ ਕਈ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਲਈ ਜਾਰੀ ਅਧਿਕਾਰਤ ਨੋਟੀਫ਼ਿਕੇਸ਼ਨ ਮੁਤਾਬਕ ਜੂਨੀਅਰ ਇੰਜੀਨੀਅਰ, ਹਿੰਦੀ ਟਰਾਂਸਲੇਟਰ, ਜੂਨੀਅਰ ਅਕਾਊਂਟਸ ਅਫ਼ਸਰ, ਅਪਰ ਡਿਵੀਜ਼ਨ ਕਲਰਕ, ਅਪਰ ਡਿਵੀਜ਼ਨ ਕਲਰਕ ਸਟੇਨੋਗ੍ਰਾਫ਼ਰ ਗ੍ਰੇਡ-2 ਅਤੇ ਲੋਅਰ ਡਿਵੀਜ਼ਨ ਕਲਰਕ ਦੇ ਅਹੁਦਿਆਂ ’ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।

ਮਹੱਤਵਪੂਰਨ ਤਾਰੀਖਾਂ—
ਆਨਲਾਈਨ ਅਪਲਾਈ ਕਰਨ ਦੀ ਤਾਰੀਖ਼- 10 ਮਈ 2021
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼- 25 ਜੂਨ 2021

ਰਾਸ਼ਟਰੀ ਜਲ ਵਿਕਾਸ ਏਜੰਸੀ: ਅਹੁਦਿਆਂ ਦਾ ਵੇਰਵਾ—
ਜੂਨੀਅਰ ਇੰਜੀਨੀਅਰ- 16 ਅਹੁਦੇ
ਹਿੰਦੀ ਟਰਾਂਸਲੇਟਰ- 1 ਅਹੁਦਾ
ਜੂਨੀਅਰ ਅਕਾਊਂਟਸ ਅਫ਼ਸਰ- 5 ਅਹੁਦੇ
ਅਪਰ ਡਿਵੀਜ਼ਨ ਕਲਰਕ- 12 ਅਹੁਦੇ
ਸਟੇਨੋਗ੍ਰਾਫ਼ਰ- 5 ਅਹੁਦੇ
ਲੋਅਰ ਡਿਵੀਜ਼ਨ ਕਲਰਕ- 23 ਅਹੁਦੇ

ਸਿੱਖਿਅਕ ਯੋਗਤਾ—
ਜੂਨੀਅਰ ਇੰਜੀਨੀਅਰ ਲਈ ਸਿਵਲ ਇੰਜੀਨੀਅਰਿੰਗ ’ਚ ਡਿਪਲੋਮਾ ਕੀਤੀ ਹੋਵੇ। 
ਜੂਨੀਅਰ ਅਕਾਊਂਟਸ ਅਫ਼ਸਰ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਡਿਗਰੀ ਲਈ ਹੋਵੇ। ਸਰਕਾਰੀ ਦਫ਼ਤਰ/ਪੀ. ਐੱਸ. ਯੂ./ਖੁਦਮੁਖਤਿਆਰ ਬਾਡੀਜ਼/ ਵਿਧਾਨਿਕ ਬਾਡੀਜ਼ ’ਚ ਕੈਸ਼ ਅਤੇ ਅਕਾਊਂਟ ’ਚ ਤਿੰਨ ਸਾਲ ਦਾ ਤਜ਼ਰਬਾ
ਅਪਰ ਡਿਵੀਜ਼ਨ ਕਲਰਕ ਲਈ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਡਿਗਰੀ ਲਈ ਹੋਵੇ।
ਸਟੇਨੋਗ੍ਰਾਫ਼ਰ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਹੈ। ਨਾਲ ਹੀ 80 ਸ਼ਬਦ ਪ੍ਰਤੀ ਮਿੰਟ (ਸ਼ਾਰਟਹੈਂਡ) ਟੈਸਟ ਪਾਸ ਹੋਣਾ ਜ਼ਰੂਰੀ ਹੈ।
ਲੋਅਰ ਡਿਵੀਜ਼ਨ ਕਲਰਕ ਲਈ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਮਾਤ ਪਾਸ ਹੋਣਾ ਜ਼ਰੂਰੀ ਅਤੇ 35 ਸ਼ਬਦ ਪ੍ਰਤੀ ਮਿੰਟ ਦੀ ਟਾਈਪਿੰਗ ਗਤੀ ਅੰਗਰੇਜ਼ੀ ਵਿਚ ਜਾਂ 30 ਸ਼ਬਦ ਪ੍ਰਤੀ ਮਿੰਟ ਹਿੰਦੀ ਵਿਚ ਟਾਈਪਿੰਗ ਦੀ ਪਕੜ ਹੋਵੇ।

ਉਮਰ ਹੱਦ— 
ਜੂਨੀਅਰ ਇੰਜੀਨੀਅਰ ਲਈ 18 ਤੋਂ 27 ਸਾਲ
ਹਿੰਦੀ ਟਰਾਂਸਲੇਟਰ ਲਈ 21 ਤੋਂ 30 ਸਾਲ
ਜੂਨੀਅਰ ਅਕਾਊਂਟਸ ਅਫ਼ਸਰ ਲਈ 21 ਤੋਂ 30 ਸਾਲ
ਅਪਰ ਡਿਵੀਜ਼ਨ ਕਲਰਕ ਲਈ 18 ਤੋਂ 27 ਸਾਲ
ਸਟੇਨੋਗ੍ਰਾਫ਼ਰ ਲਈ 18 ਤੋਂ 27 ਸਾਲ
ਲੋਅਰ ਡਿਵੀਜ਼ਨ ਕਲਰਕ ਲਈ 18 ਤੋਂ 27 ਸਾਲ

ਅਰਜ਼ੀ ਫ਼ੀਸ—
ਜਨਰਲ/ਓ. ਬੀ. ਸੀ. ਲਈ 840 ਰੁਪਏ
ਐੱਸ. ਸੀ., ਐੱਸ. ਟੀ., ਜਨਾਨੀ ਵਰਗ ਈ. ਡਬਲਿਊ ਐੱਸ., ਪੀ. ਡਬਲਿਊ. ਡੀ. ਵਰਗ ਲਈ 500 ਰੁਪਏ

ਇੰਝ ਕਰੋ ਅਪਲਾਈ—
ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.nwda.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਧਿਕਾਰਤ ਨੋਟੀਫ਼ਿਕੇਸ਼ਨ ਵੇਖਣ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ।

http://www.nwda.gov.in/upload/uploadfiles/files/Advt%207%20of%202021.pdf


author

Tanu

Content Editor

Related News