ਗ੍ਰੇਟਰ ਨੋਇਡਾ 'ਚ ਨਰਸਰੀ ਜਮਾਤ ਦੀ ਬੱਚੀ ਨਾਲ ਰੇਪ, ਸਕੂਲ ਦਾ ਕਰਮਚਾਰੀ ਗ੍ਰਿਫਤਾਰ
Sunday, Jul 15, 2018 - 10:41 AM (IST)

ਨਵੀਂ ਦਿੱਲੀ— ਗ੍ਰੇਟਰ ਨੋਇਡਾ ਦੇ ਇਕ ਸਕੂਲ ਦੇ 42 ਸਾਲਾ ਕਰਮਚਾਰੀ ਨੂੰ ਨਰਸਰੀ ਜਮਾਤ 'ਚ ਪੜ੍ਹਨ ਵਾਲੀ ਇਕ ਬੱਚੀ ਨਾਲ ਰੇਪ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ।
ਇਕ ਰਿਪੋਰਟ ਮੁਤਾਬਕ ਦੋਸ਼ੀ ਕਰਮਚਾਰੀ ਦਾ ਨਾਂ ਚੰਡੀ ਦਾਸ ਹੈ ਜੋ ਸਕੂਲ ਦੇ ਸਵਿਮਿੰਗ ਪੂਲ 'ਚ ਲਾਈਫ ਗਾਰਡ ਦਾ ਕੰਮ ਕਰਦਾ ਹੈ। ਪੁਲਸ ਮੁਤਾਬਕ ਦਾਸ ਬੰਗਾਲ ਦੇ ਬਰਦਵਾਨ ਜ਼ਿਲੇ ਦਾ ਰਹਿਣ ਵਾਲਾ ਹੈ। ਉਸ ਦੇ ਖਿਲਾਫ ਆਈ.ਪੀ.ਸੀ ਧਾਰਾ 376 ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਸਕੂਲ ਦੇ ਪ੍ਰਿੰਸੀਪਲ ਨੇ ਬੱਚੀ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਅਤੇ ਉਸ ਦਾ ਕਹਿਣਾ ਹੈ ਕਿ ਸੂਕਲ ਦੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ 'ਚ ਕਿਸੇ ਵੀ ਘਟਨਾ ਦਾ ਸਬੂਤ ਨਹੀਂ ਮਿਲਿਆ ਹੈ। ਬੱਚੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਰਦ ਦੀ ਸ਼ਿਕਾਇਤ ਕੀਤੀ, ਜਿਸ ਦੇ ਬਾਅਦ ਉਸ ਦਾ ਟੈਸਟ ਕਰਵਾਇਆ ਗਿਆ। ਟੈਸਟ 'ਚ ਰੇਪ ਦੀ ਘਟਨਾ ਦਾ ਪਤਾ ਲੱਗਾ। ਐੱਫ.ਆਈ.ਆਰ. 'ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਬੱਚੀ ਦੇ ਪ੍ਰਾਈਵੇਟ ਪਾਰਟ 'ਚ ਜ਼ਖਮ ਹੋਇਆ ਹੈ। ਪਰਿਵਾਰਕ ਮੈਂਬਰਾਂ ਨੇ ਜੋ ਸ਼ਿਕਾਇਤ ਦਰਜ ਕਰਵਾਈ ਹੈ, ਉਸ 'ਚ ਕਿਹਾ ਗਿਆ ਹੈ ਕਿ ਬੱਚੀ ਵੀਰਵਾਰ ਨੂੰ 8.30 ਵਜੇ ਸਕੂਲ ਗਈ ਅਤੇ 2.30 ਵਜੇ ਵਾਪਸ ਆ ਗਈ। ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ ਕਿ ਬੱਚੀ ਨੇ ਇਸ ਘਟਨਾ ਦੇ ਬਾਰੇ 'ਚ ਆਪਣੇ ਕਲਾਸ ਟੀਚਰ ਨੂੰ ਦੱਸਿਆ ਸੀ ਜਾਂ ਨਹੀਂ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਰੇਪ ਦੀ ਘਟਨਾ ਸਕੂਲ ਟਾਈਮ 'ਚ ਹੋਈ ਹੈ ਕਿਉਂਕਿ ਜਦੋਂ ਉਹ ਸਕੂਲ ਗਈ ਸੀ, ਉਸ ਸਮੇਂ ਉਹ ਬਹੁਤ ਖੁਸ਼ ਸੀ।