ਪੈਗੰਬਰ ਵਿਵਾਦ ਮਾਮਲਾ: BJP ਤੋਂ ਸਸਪੈਂਡ ਨੂਪੁਰ ਸ਼ਰਮਾ ਨੂੰ ਦਿੱਲੀ ਪੁਲਸ ਨੇ ਦਿੱਤੀ ਸੁਰੱਖਿਆ
Tuesday, Jun 07, 2022 - 01:54 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਪੈਗੰਬਰ ਮੁਹੰਮਦ ਖ਼ਿਲਾਫ ਵਿਵਾਦਿਤ ਟਿੱਪਣੀ ਨੂੰ ਲੈ ਕੇ ਭਾਜਪਾ ਪਾਰਟੀ ਤੋਂ ਸਸਪੈਂਡ ਕੀਤੀ ਗਈ ਨੂਪੁਰ ਸ਼ਰਮਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਇਸ ਤੋਂ ਪਹਿਲਾਂ ਦਿੱਲੀ ਪੁਲਸ ਨੇ ਭਾਜਪਾ ਦੀ ਸਾਬਕਾ ਬੁਲਾਰਾ ਸ਼ਰਮਾ ਨੂੰ ਪੈਗੰਬਰ ਖ਼ਿਲਾਫ਼ ਵਿਵਾਦਿਤ ਟਿੱਪਣੀ ਕਰਨ ਤੋਂ ਬਾਅਦ ਜਾਨ ਤੋਂ ਮਾਰਨ ਦੀ ਧਮਕੀਆਂ ਮਿਲਣ ਦੀ ਸ਼ਿਕਾਇਤਾਂ ਦੇ ਸਬੰਧ ’ਚ FIR ਦਰਜ ਕੀਤੀ ਸੀ। ਸ਼ਰਮਾ ਨੇ ਕਿਹਾ ਕਿ ਧਮਕੀਆਂ ਦੇ ਵਜ੍ਹਾ ਕਰ ਕੇ ਪੁਲਸ ਤੋਂ ਸੁਰੱਖਿਆ ਮੁਹੱਈਆ ਕਰਾਉਣ ਦੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ- ਨੂਪੁਰ ਸ਼ਰਮਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਿਆਂ ਖ਼ਿਲਾਫ਼ FIR ਦਰਜ
ਦੱਸਣਯੋਗ ਹੈ ਕਿ ਪੈਗੰਬਰ ਮੁਹੰਮਦ ਖ਼ਿਲਾਫ ਭਾਜਪਾ ਨੇਤਾਵਾਂ ਦੀ ਵਿਵਾਦਿਤ ਟਿੱਪਣੀਆਂ ਦੀ ਕਈ ਮੁਸਲਿਮ ਦੇਸ਼ਾਂ ਨੇ ਸਖ਼ਤ ਆਲੋਚਨਾ ਕੀਤੀ ਹੈ। ਇਸ ਦਰਮਿਆਨ ਭਾਜਪਾ ਨੇ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਦਿੱਲੀ ਦੇ ਆਪਣੇ ਮੀਡੀਆ ਮੁਖੀ ਨਵੀਨ ਜਿੰਦਲ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਮੁਸਲਿਮ ਸੰਗਠਨਾਂ ਦੇ ਪ੍ਰਦਰਸ਼ਨਾਂ ਅਤੇ ਕੁਵੈਤ, ਕਤਰ ਤੇ ਈਰਾਨ ਵਰਗੇ ਦੇਸ਼ਾਂ ਦੀ ਤਿੱਖੀ ਪ੍ਰਤੀਕਿਰਿਆ ਵਿਚਾਲੇ ਭਾਜਪਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਕਿਸੇ ਵੀ ਧਰਮ ਦੇ ਪੂਜਨ ਯੋਗ ਲੋਕਾਂ ਦੇ ਅਪਮਾਨ ਦੀ ਸਖ਼ਤ ਨਿੰਦਾ ਕਰਦੀ ਹੈ। ਲੱਗਭਗ 10 ਦਿਨ ਪਹਿਲਾਂ ਟੀ. ਵੀ. ’ਤੇ ਬਹਿਸ ’ਚ ਨੂਪੁਰ ਸ਼ਰਮਾ ਦੀਆਂ ਟਿੱਪਣੀਆਂ ਅਤੇ ਜਿਦਲ ਦੇ ਇਤਰਾਜ਼ਯੋਗ ਟਵੀਟ ਖਿਲਾਫ ਟਵਿੱਟਰ ’ਤੇ ਇਕ ਮੁਹਿੰਮ ਚਲਾ ਕੇ ਕੁਝ ਦੇਸ਼ਾਂ ’ਚ ਭਾਰਤੀ ਉਤਪਾਦਾਂ ਦੇ ਬਾਈਕਾਟ ਕਰਨ ਦੀ ਅਪੀਲ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੈਗੰਬਰ ਵਿਵਾਦ ਮਾਮਲਾ: ਅਰਬ ਦੇਸ਼ਾਂ ਨੇ ਸੁਪਰ ਸਟੋਰਾਂ ’ਚ ਭਾਰਤੀ ਉਤਪਾਦ ’ਤੇ ਲਾਈ ਪਾਬੰਦੀ