ਈ-ਕਾਮਰਸ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਦੀ ਗਿਣਤੀ ਵਿਚ ਤਿੰਨ ਗੁਣਾਂ ਵਾਧਾ

Friday, Sep 09, 2022 - 01:39 PM (IST)

ਈ-ਕਾਮਰਸ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਦੀ ਗਿਣਤੀ ਵਿਚ ਤਿੰਨ ਗੁਣਾਂ ਵਾਧਾ

ਦਿੱਲੀ : ਦੇਸ਼ ਵਿਚ ਈ-ਕਾਮਰਸ ਕੰਪਨੀਆਂ ਖ਼ਿਲਾਫ਼ ਖ਼ਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਐਮਾਜ਼ਾਨ ਅਤੇ ਫਲਿਪਕਾਰਟ ਵਰਗੀਆਂ ਕੰਪਨੀਆਂ ਖ਼ਿਲਾਫ਼ ਵਧੇਰੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਵਿਚ ਖਪਤਕਾਰਾਂ ਦੀਆਂ ਵਧੇਰੇ ਸ਼ਿਕਾਇਤਾਂ ਆਨ ਲਾਈਨ ਸ਼ਾਪਿੰਗ ਦੀ ਸਹੂਲਤ ਦੇਣ ਵਾਲੀਆਂ ਕੰਪਨੀਆਂ 'ਤੇ ਕੀਤੀਆਂ ਗਈਆਂ ਹਨ। ਲੋਕ ਇਨ੍ਹਾਂ ਕੰਪਨੀਆਂ ਦੀਆਂ ਸੇਵਾਵਾਂ ਤੋਂ ਸੰਤੁਸ਼ਟ ਨਜ਼ਰ ਆ ਰਹੇ ਹਨ।

ਇਸ ਸਾਲ ਜਨਵਰੀ ਅਤੇ ਅਗਸਤ ਮਹੀਨੇ ਦਰਮਿਆਨ ਨੈਸ਼ਨਲ ਕੰਜ਼ਿਊਮਰ ਹੈਲਪਲਾਈਨ ਦੇ ਜਰੀਏ ਜਿਹੜੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ ਉਨ੍ਹਾਂ ਵਿਚੋਂ 48 ਫ਼ੀਸਦੀ ਸ਼ਿਕਾਇਤਾਂ ਈ-ਕਾਮਰਸ ਕੰਪਨੀਆਂ ਦੇ ਖ਼ਿਲਾਫ਼ ਕੀਤੀਆਂ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਕੋਵਿਡ ਮਹਾਮਾਰੀ ਤੋਂ ਪਹਿਲਾਂ ਸਾਲ 2019 ਦੇ ਜਨਵਰੀ-ਅਗਸਤ ਦਰਮਿਆਨ ਈ-ਕਾਮਰਸ ਕੰਪਨੀਆਂ ਦੇ ਖ਼ਿਲਾਫ਼ ਸਿਰਫ਼ 8 ਫ਼ੀਸਦੀ ਸ਼ਿਕਾਇਤਾਂ ਹੀ ਦਰਜ ਕਰਾਈਆਂ ਗਈਆਂ ਸਨ। ਪਿਛਲੇ ਤਿੰਨ ਸਾਲਾਂ ਦੌਰਾਨ ਈ-ਕਾਮਰਸ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਵਿਚ ਛੇ ਗੁਣਾਂ ਵਾਧਾ ਦਰਜ ਕੀਤਾ ਗਿਆ ਹੈ।ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਨੇ ਕਿਹਾ ਕਿ ਈ-ਕੀਮਰਸ ਕੰਪਨੀਆਂ ਖ਼ਪਤਕਾਰਾਂ ਨਾਲ ਸਹੀ ਵਤੀਰਾ ਨਹੀਂ ਕਰ ਰਹੀਆਂ ਹਨ ਜਿਸ ਕਰਕੇ ਇਨ੍ਹਾਂ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਵਿਚ ਵਾਧਾ ਹੋਇਆ ਹੈ।

ਐੱਨ.ਸੀ ਐੱਚ.ਦੇ ਅੰਕੜਿਆਂ ਮੁਤਾਬਕ ਈ-ਕਾਮਰਸ ਕੰਪਨੀਆਂ ਦੇ ਖ਼ਿਲਾਫ਼ ਹੋਣ ਵਾਲੀਆਂ ਸ਼ਿਕਾਇਤਾਂ ਦੇ ਵਧੇਰੇ ਮਾਮਲੇ ਸੇਵਾਵਾਂ ਦੌਰਾਨ ਘਟੀਆ ਕਵਾਲਿਟੀ ਦੇਣ 'ਤੇ ਪੈਸੇ ਰੀਫੰਡ ਨਾ ਹੋਣ ਦੇ ਹਨ। ਜ਼ਿਆਦਾਤਰ ਖ਼ਪਤਕਾਰਾਂ ਨੇ ਸੇਵਾਵਾਂ ਵਿਚ ਕਿਸੇ ਤਰ੍ਹਾਂ ਦੀ ਕਮੀ ਮਿਲਣ ਕਾਰਨ ਰੀਫੰਡ ਕਲੇਮ ਕਰਨ ਦੇ ਬਾਵਯੂਦ ਪੈਸੇ ਨਾ ਮਿਲਣ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ।  

ਆਉਣ ਵਾਲੇ ਕੁਝ ਮਹੀਨਿਆਂ ਵਿਚ ਸਰਕਾਰ ਕਰੇਗੀ ਲੋਕ ਅਦਾਲਤਾਂ ਦਾ ਨਿਰਮਾਣ 

ਪਿਛਲੇ ਕੁਝ ਮਹੀਨਿਆਂ ਦੀ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਲੋਕ ਅਦਾਲਤਾਂ ਦਾ ਨਿਰਮਾਣ ਕਰਨ ਜਾ ਰਹੀ ਹੈ। ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵਿਚ ਖਪਤਕਾਰਾਂ ਨਾਲ ਸੰਬੰਧਤ 6 ਲੱਖ ਮਾਮਲੇ ਅਧੂਰੇ ਪਏ ਹਨ ਜਿਨ੍ਹਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਆਉਣ ਵਾਲੇ ਕੁਝ ਮਹੀਨਿਆਂ ਵਿਚ ਲੋਕ ਅਦਾਲਤਾਂ ਦਾ ਨਿਰਮਾਣ ਕਰੇਗੀ।


 


author

Harnek Seechewal

Content Editor

Related News