ਦੇਸ਼ ''ਚ ਘਟਣ ਲੱਗੇ ਕੋਰੋਨਾ ਦੇ ਮਾਮਲੇ, ਪਿਛਲੇ 24 ਘੰਟਿਆਂ ''ਚ 3.06 ਲੱਖ ਨਵੇਂ ਕੇਸ ਆਏ ਸਾਹਮਣੇ

01/24/2022 12:17:29 PM

ਨਵੀਂ ਦਿੱਲੀ (ਵਾਰਤਾ)- ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਤੁਲਨਾ 'ਚ ਇਸ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਘੱਟ ਰਹੀ, ਜਿਸ ਕਾਰਨ ਸਰਗਰਮ ਮਾਮਲਿਆਂ 'ਚ 62,130 ਦਾ ਵਾਧਾ ਹੋਇਆ ਅਤੇ ਇਹ 22.5 ਲੱਖ ਹੋ ਗਏ। ਫਿਲਹਾਲ ਦੇਸ਼ 'ਚ 22 ਲੱਖ 49 ਹਜ਼ਾਰ 335 ਸਰਗਰਮ ਮਾਮਲੇ ਹਨ। ਦੇਸ਼ 'ਚ ਪਿਛਲੇ 24 ਘੰਟਿਆਂ 'ਚ 2,43,495 ਸੰਕਰਮਣ ਮੁਕਤ ਹੋਏ, ਜਿਸ ਤੋਂ ਬਾਅਦ ਇਸ ਵਾਇਰਸ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 3.68 ਕਰੋੜ ਨੂੰ ਪਾਰ ਕਰ ਗਿਆ। ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3.06 ਲੱਖ ਮਾਮਲੇ ਸਾਹਮਣੇ ਆਏ ਹਨ ਅਤੇ ਇਹ ਸ਼ਨੀਵਾਰ ਦੀ ਤੁਲਨਾ 'ਚ ਕਰੀਬ 27 ਹਾਜ਼ਰ ਘੱਟ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਦੇ 3.33 ਲੱਖ ਮਾਮਲੇ ਸਾਹਮਣੇ ਆਏ ਸਨ। ਦੇਸ਼ 'ਚ ਰੋਜ਼ਾਨਾ ਪਾਜ਼ੇਟੀਵਿਟੀ ਦਰ ਹੁਣ 20.75 ਫੀਸਦੀ ਹੋ ਗਿਆ ਹੈ। ਇਸ ਦੌਰਾਨ ਐਤਵਾਰ ਨੂੰ 439 ਲੋਕਾਂ ਨੇ ਕੋਰੋਨਾ ਤੋਂ ਆਪਣੀ ਜਾਨ ਗੁਆ ਦਿੱਤੀ।

PunjabKesari

ਦੇਸ਼ 'ਚ ਐਤਵਾਰ ਨੂੰ 27,56,364 ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦਿੱਤੀ ਗਈ ਅਤੇ ਇਸ ਤੋਂ ਬਾਅਦ ਦੇਸ਼ 'ਚ ਹੁਣ ਤੱਕ ਤਿੰਨ ਕਰੋੜ 68 ਲੱਖ 4 ਹਜ਼ਾਰ 145 ਲੋਕਾਂ ਨੂੰ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਸਰਗਰਮ ਮਾਮਲਿਆਂ ਦੀ ਗਿਣਤੀ 22,49,335 ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ 439 ਹੋਰ ਮਰੀਜ਼ਾਂ ਦੀ ਮੌਤ ਹੋਣ ਦੇ ਨਾਲ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 4,89,848 ਹੋ ਗਈ ਹੈ। ਦੇਸ਼ 'ਚ ਰਿਕਵਰੀ ਦਰ 93.07 ਫੀਸਦੀ ਆ ਗਈ ਹੈ। ਉੱਥੇ ਹੀ ਮੌਤ ਦਰ ਹੁਣ 1.24 ਫੀਸਦੀ ਹੈ। ਉੱਥੇ ਹੀ ਸਰਗਰਮ ਮਾਮਲਿਆਂ ਦੀਰ 5.69 ਫੀਸਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News