ਜਿਸ ਦਾ ਡਰ ਸੀ ਉਹੀ ਹੋਇਆ, ਲਾਪਤਾ ਮਾਸੂਮ ਦੀ ਘਰ ਤੋਂ ਥੋੜ੍ਹੀ ਦੂਰ ਕੂੜੇ ਦੇ ਢੇਰ ਨੇੜਿਓਂ ਮਿਲੀ ਲਾਸ਼

04/24/2023 3:14:57 PM

ਨੂਹ- ਹਰਿਆਣਾ ਦੇ ਨੂਹ ਦੇ ਝਿਮਰਾਵਤ ਪਿੰਡ ਦਾ 7 ਸਾਲਾ ਰਮਜ਼ਾਨ ਪੁੱਤਰ ਇਮਰਾਨ ਲਾਪਤਾ ਹੋ ਗਿਆ ਸੀ। ਜਿਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਪੁਲਸ ਨੂੰ ਵੀ ਸੂਚਨਾ ਦਿੱਤੀ ਗਈ ਸੀ। ਪੁਲਸ ਬੱਚੇ ਦੀ ਭਾਲ ਵਿਚ ਜੁਟੀ ਹੋਈ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਉਸ ਬੱਚੇ ਦੀ ਕੱਲ ਹੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ ਕੱਲ ਝਿਮਰਾਵਤ ਪਿੰਡ ਤੋਂ ਜੋ ਬੱਚਾ ਲਾਪਤਾ ਹੋਇਆ ਸੀ। ਉਸ ਦੀ ਲਾਸ਼ ਘਰ ਤੋਂ ਥੋੜੀ ਦੂਰ ਕੂੜੇ ਦੇ ਢੇਰ ਨੇੜਿਓਂ ਮਿਲੀ ਹੈ। ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਘਰ ਕੋਲ ਹੀ ਕੱਲ ਸ਼ਾਮ ਨੂੰ ਇਕ ਪਿਕਅਪ ਗੱਡੀ ਮੰਡੀ ਲਈ ਟਮਾਟਰਾਂ ਨੂੰ ਲੋਡ ਕਰ ਰਹੀ ਸੀ। ਉਸੇ ਪਿਕਅਪ ਕੋਲ ਬੱਚਾ ਖੇਡ ਰਿਹਾ ਸੀ। ਪਿਕਅਪ ਗੱਡੀ ਦੇ ਕੁਚਲਣ ਕਾਰਨ ਬੱਚੇ ਦੀ ਮੌਤ ਹੋਈ ਹੈ।

ਪਰਿਵਾਰ ਮੁਤਾਬਕ ਪਿਕਅਪ ਡਰਾਈਵਰ ਬੱਚੇ ਦੀ ਮੌਤ ਮਗਰੋਂ ਸਬੂਤ ਮਿਟਾਉਣ ਦੀ ਨੀਅਤ ਨਾਲ ਬੱਚੇ ਦੀ ਲਾਸ਼ ਨੂੰ ਘਟਨਾ ਵਾਲੀ ਥਾਂ ਤੋਂ ਲੱਗਭਗ 1 ਕਿਲੋਮੀਟਰ ਦੂਰ ਕੂੜੇ ਦੇ ਢੇਰ ਕੋਲ ਸੁੱਟ ਗਿਆ। ਉਨ੍ਹਾਂ ਨੇ ਕਿਹਾ  ਕਿ ਅਸੀਂ ਕੱਲ ਤੋਂ ਹੀ ਬੱਚੇ ਦੀ ਭਾਲ ਕਰ ਰਹੇ ਹਾਂ ਪਰ ਕਿਤੇ ਸੁਰਾਗ ਨਹੀਂ ਲੱਗਾ। ਪਿਕਅਪ ਡਰਾਈਵਰ ਨੂੰ ਕੱਲ ਕਈ ਵਾਰ ਫੋਨ ਕੀਤਾ ਗਿਆ ਸੀ ਪਰ ਉਸ ਨੇ ਕਿਹਾ ਕਿ ਮੈਂ ਬੱਚੇ ਨੂੰ ਘਰ ਭੇਜ ਦਿੱਤਾ ਸੀ ਜਦਕਿ ਪਿਕਅਪ ਡਰਾਈਵਰ ਕਤਲ ਮਗਰੋਂ ਬੱਚੇ ਨੂੰ ਦੂਰ ਸੁੱਟ ਆਇਆ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਿਵੇਂ ਅਸੀਂ ਨਾਲੇ ਕੋਲ ਪਹੁੰਚੇ ਤਾਂ ਉੱਥੇ ਲੱਗੇ ਕੂੜੇ ਦੇ ਢੇਰ ਕੋਲ ਬੱਚਾ ਮ੍ਰਿਤਕ ਹਾਲਤ ਵਿਚ ਮਿਲਿਆ ਹੈ, ਜਿਸ ਦਾ ਸਿਰ ਪੂਰੀ ਤਰ੍ਹਾਂ ਕੁਚਲਿਆ ਹੋਇਆ ਸੀ।

ਪਰਿਵਾਰ ਨੇ ਕਿਹਾ- ਸਾਨੂੰ ਇਨਸਾਫ਼ ਚਾਹੀਦਾ ਹੈ
ਪਰਿਵਾਰ ਦਾ ਕਿਹਾ ਕਿ ਜੇਕਰ ਹਾਦਸੇ ਮਗਰੋਂ ਪਿਕਅਪ ਡਰਾਈਵਰ ਇੱਥੇ ਬੱਚੇ ਦੇ ਹਾਦਸੇ ਬਾਰੇ ਦੱਸ ਦਿੰਦਾ ਤਾਂ ਮਾਮਲਾ ਹੱਲ ਹੋ ਸਕਦਾ ਸੀ ਪਰ ਉਸ ਨੇ ਬੱਚੇ ਨੂੰ ਮੌਕੇ ਤੋਂ ਇਕ ਕਿਲੋਮੀਟਰ ਦੂਰ ਸੁੱਟ ਦਿੱਤਾ। ਸਾਜ਼ਿਸ਼ ਤਹਿਤ ਸਬੂਤਾਂ ਨੂੰ ਮਿਟਾਉਣ ਦੀ ਨੀਅਤ ਨਾਲ ਬੱਚੇ ਨੂੰ ਘਟਨਾ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਸੁੱਟਿਆ ਗਿਆ ਹੈ। ਇਸ ਤੋਂ ਸਾਫ਼ ਹੈ ਕਿ ਪਿਕਅਪ ਡਰਾਈਵਰ ਨੇ ਜਾਣਬੁੱਝ ਕੇ ਬੱਚੇ ਦਾ ਕਤਲ ਕੀਤਾ ਹੈ, ਅਸੀਂ ਇਨਸਾਫ਼ ਚਾਹੁੰਦੇ ਹਾਂ। ਫਿਲਹਾਲ ਪੁਲਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।


Tanu

Content Editor

Related News