ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ NTA ਨੇ ਸੈਂਟਰ ਅਤੇ ਸਿਟੀ ਵਾਈਜ਼ ਐਲਾਨੇ NEET ਦੇ ਨਤੀਜੇ

Saturday, Jul 20, 2024 - 12:23 PM (IST)

ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ NTA ਨੇ ਸੈਂਟਰ ਅਤੇ ਸਿਟੀ ਵਾਈਜ਼ ਐਲਾਨੇ NEET ਦੇ ਨਤੀਜੇ

ਨਵੀਂ ਦਿੱਲੀ (ਭਾਸ਼ਾ)- ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਸ਼ਨੀਵਾਰ ਨੂੰ ਮੈਡੀਕਲ ਦਾਖ਼ਲਾ ਪ੍ਰੀਖਿਆ NEET-UG ਦੇ ਕੇਂਦਰ ਅਤੇ ਸ਼ਹਿਰ ਅਨੁਸਾਰ ਨਤੀਜੇ ਐਲਾਨ ਕਰ ਦਿੱਤੇ। ਇਹ ਪ੍ਰੀਖਿਆ ਬੇਨਿਯਮੀਆਂ ਨੂੰ ਲੈ ਕੇ ਜਾਂਚ ਦੇ ਘੇਰੇ 'ਚ ਹੈ। ਨੀਟ-ਯੂਜੀ ਦੇ ਨਤੀਜੇ 5 ਜੂਨ ਨੂੰ ਐਲਾਨ ਕੀਤੇ ਗਏ ਸਨ ਪਰ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਨ੍ਹਾਂ ਨੂੰ ਇਸ ਫਾਰਮੈਟ 'ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸੁਪਰੀਮ ਕੋਰਟ ਪ੍ਰਸ਼ਨ ਪੱਤਰ ਲੀਕ ਸਮੇਤ ਪ੍ਰੀਖਿਆ ਕਰਵਾਉਣ 'ਚ ਬੇਨਿਯਮੀਆਂ ਦੇ ਸੰਬੰਧ 'ਚ ਕਈ ਪਟੀਸ਼ਨਾਂ 'ਤੇ ਸੁਣਵਾਈ ਕਰ ਰਿਹਾ ਹੈ।

ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਉਮੀਦਵਾਰਾਂ ਦੀ ਪਛਾਣ ਉਜਾਗਰ ਨਾ ਕਰਦੇ ਹੋਏ ਨਤੀਜੇ ਐਲਾਨ ਕੀਤੇ ਜਾਣ। ਉਸ ਨੇ ਕਿਹਾ ਸੀ ਕਿ ਉਹ ਇਹ ਪਤਾ ਲਗਾਉਣਾ ਚਾਹੁੰਦਾ ਹੈ ਕਿ ਵਿਵਾਦਿਤ ਕੇਂਦਰਾਂ 'ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਹੋਰ ਸਥਾਨਾਂ 'ਤੇ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦੀ ਤੁਲਨਾ 'ਚ ਵੱਧ ਅੰਕ ਤਾਂ ਨਹੀਂ ਮਿਲੇ ਹਨ। ਇਸ ਮਾਮਲੇ 'ਚ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ। ਨੀਟ-ਯੂਜੀ 5 ਮਈ ਨੂੰ 571 ਸ਼ਹਿਰਾਂ ਦੇ 4,750 ਕੇਂਦਰਾਂ 'ਤੇ ਆਯੋਜਿਤ ਕੀਤੀ ਗਈ ਸੀ, ਜਿਨ੍ਹਾਂ 'ਚ 14 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਹਨ। ਇਸ 'ਚ 24 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News