UIDAI ਦੇ ਕਹਿਣ ''ਤੇ ਬੰਦ ਹੋਈ ਆਧਾਰ ਨਾਲ ਜੁੜੀ ਇਹ ਸੇਵਾ, ਆਮ ਆਦਮੀ ''ਤੇ ਪਵੇਗਾ ਅਸਰ

Friday, Dec 13, 2019 - 07:58 PM (IST)

UIDAI ਦੇ ਕਹਿਣ ''ਤੇ ਬੰਦ ਹੋਈ ਆਧਾਰ ਨਾਲ ਜੁੜੀ ਇਹ ਸੇਵਾ, ਆਮ ਆਦਮੀ ''ਤੇ ਪਵੇਗਾ ਅਸਰ

ਨਵੀਂ ਦਿੱਲੀ — ਆਧਾਰ ਨਾਲ ਜੁੜੀ ਇਕ ਵੱਡੀ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਡਾਟਾ ਰਿਪਾਜਿਟਰੀ NSDL (National Securities Depository Limited) ਨੇ ਵੀਰਵਾਰ ਨੂੰ ਅੱਧੀ ਰਾਤ ਨੂੰ ਆਧਾਰ ਦੇ ਜ਼ਰੀਏ ਈ-ਸਾਈਨ ਕਰਨ ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਹੈ। ਐੱਨ.ਐੱਸ.ਡੀ.ਐੱਲ. ਵੱਲੋਂ ਜਾਰੀ ਕੀਤੇ ਗਏ ਵਾਧੂ ਸਰਕੂਲਰ ਬਾਰੇ ਵੀ ਕਿਹਾ ਗਿਆ ਹੈ।
ਸੂਤਰਾਂ ਮੁਤਾਬਕ ਅਜਿਹੇ ਮਾਮਲਿਆਂ ਦੇ ਸੁਧਾਰ ਲਈ ਐੱਨ.ਐੱਸ.ਡੀ.ਐੱਲ. ਨੇ ਯੂ.ਆਈ.ਡੀ.ਏ.ਆਈ. ਦੇ ਇਕ ਸੂਤਰ ਦੇ ਹਵਾਲੇ ਤੋਂ ਇਸ ਰਿਪੋਰਟ 'ਚ ਕਿਹਾ ਗਿਆ, 'ਇੰਡਸਟ੍ਰੀਅਲਿਸਟ ਇਨਵੈਸਟਰਸ ਅਤੇ ਸਟਾਰਟਅਪ ਅਤੇ ਬਿਜਨੈਸ ਦੇ ਮਾਲਕਾਂ ਦੀ ਸਹਾਇਤਾ ਲਈ ਈ-ਸਾਈਨ ਨੂੰ ਲਿਆਂਗਾ ਗਿਆ ਸੀ। ਇਸ ਤੋਂ ਬਾਅਦ ਹਰ ਕਿਸੇ ਪਾਰਟੀ ਨੂੰ ਡਾਕਿਊਮੈਂਟਸ ਤੇ ਰਿਕਾਰਡਸ ਲਈ ਮੌਜੂਦ ਨਹੀਂ ਰਹਿਣਾ ਹੁੰਦਾ ਹੈ। ਸੰਸਥਾਪਕ ਅਤੇ ਕੋ-ਫਾਊਂਡਰਸ ਗੈਰ-ਮੌਜੂਦਗੀ 'ਚ ਵੀ ਆਪਣੀ ਸਹਿਮਤੀ ਦੇ ਸਕਦੇ ਹਨ। ਬੈਂਕਾਂ ਦੇ ਲਈ ਵੀ ਇਹ ਕੰਮ ਆਉਂਦਾ ਹੈ।'

ਕੀ ਹੋਵੇਗਾ ਆਮ ਆਦਮੀ 'ਤੇ ਅਸਰ
ਈ-ਸਾਈਨ ਇਕ ਤਰ੍ਹਾਂ ਦਾ ਆਨਲਾਈਨ ਇਲਕੈਟ੍ਰਾਨਿਕ ਸਿਗਨੇਚਰ ਸਰਵਿਸ ਹੈ, ਜਿਸ ਦੀ ਮਦਦ ਨਾਲ ਆਧਾਰ ਹੋਲਡਰ ਡਾਕਿਊਮੈਂਟਸ ਨੂੰ ਡਿਜੀਟਲ ਜ਼ਰੀਏ ਸਾਈਨ ਕਰਦਾ ਹੈ। ਅਜਿਹੇ ਈ-ਸਿਗਨੇਚਰ ਸਰਵਿਸ ਨੂੰ ਡਿਜੀਟਲ ਟ੍ਰਾਂਜੈਕਸ਼ਨ ਵੈਰੀਫਿਕੇਸ਼ਨ ਨੂੰ ਬੜ੍ਹਾਵਾ ਦੇਣ ਲਈ ਲਿਆਂਦਾ ਗਿਆ ਸੀ, ਪਰ ਬੀਤੇ ਕੁਝ ਸਮੇਂ ਤੋਂ ਐੱਨ.ਐੱਸ.ਡੀ.ਐੱਲ. ਨੂੰ ਡਾਟਾ ਇੰਟੀਗ੍ਰੇਟ ਕਰਨ ਨੂੰ ਲੈ ਕੇ ਵੈਰੀਫਿਕੇਸ਼ਨ ਤਕ 'ਚ ਪ੍ਰੇਸ਼ਾਨੀਆਂ ਹੁੰਦੀਆਂ ਸਨ।

ਟੇਕੋਨਾਇਜੇਸ਼ਨ ਸਿਸਟਮ 'ਚ ਵੀ ਪ੍ਰੇਸ਼ਾਨੀਆਂ
ਆਧਾਰ ਦੀ ਟੈਕਨਾਇਜੇਸ਼ਨ ਵੀ ਈ-ਸਾਈਨ ਦੀ ਪ੍ਰਕਿਰਿਆ 'ਚ ਅੜਿੱਕਾ ਬਣ ਰਿਹਾ ਸੀ। ਇਸ ਰਿਪੋਰਟ 'ਚ ਲਿਖਿਆ ਗਿਆ ਹੈ ਕਿ ਜਦੋਂ ਇਹ ਡਰ ਸੀ ਕਿ 12 ਅੰਕ ਵਾਲਾ ਆਧਾਰ ਨੰਬਰ ਗੈਰ-ਕਾਨੂੰਨੀ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਉਦੋਂ 16 ਅੰਕਾਂ ਦੇ ਆਧਾਰ ਟੈਕਨਾਲਾਜੀ ਸਿਸਟਮ ਲਿਆਉਣ ਦੀ ਗੱਲ ਕਹੀ ਗਈ ਸੀ। ਪਰ ਇਸ ਐਲਾਨ ਦੇ ਕਰੀਬ ਇਕ ਸਾਲ ਬਾਅਦ ਇਸ ਮੋਰਚੇ 'ਤੇ ਕੋਈ ਕੰਮ ਨਹੀਂ ਕੀਤਾ ਗਿਆ। ਇਸ ਤਰ੍ਹਾਂ ਈ-ਸਾਈਨ ਦੋਹਰੇ ਆਥਨਟੀਕੇਸ਼ਨ ਸਿਸਟਮ ਦੇ ਤੌਰ 'ਤੇ ਕੰਮ ਕਰਨ ਲਈ ਬਣਾਇਆ ਗਿਆ ਸੀ। ਇਸ 'ਚ 12 ਅੰਕਾਂ ਦਾ ਆਧਾਰ ਨੰਬਰ ਅਤੇ 16 ਅੰਕਾਂ ਵਾਲਾ ਟੋਕਨ ਸ਼ਾਮਲ ਹੁੰਦਾ, ਜਿਸ 'ਚ ਓ.ਟੀ.ਪੀ. ਦੇ ਜ਼ਰੀਏ ਪ੍ਰਾਪਤ ਕੀਤਾ ਜਾਂਦਾ ਹੈ


author

Inder Prajapati

Content Editor

Related News