NRC ''ਤੇ ਗ੍ਰਹਿ ਮੰਤਰਾਲੇ ਦਾ ਬਿਆਨ- ਨਾਂ ਨਾ ਆਉਣ ਵਾਲਿਆਂ ਨੂੰ ਮਿਲੇਗਾ ਮੌਕਾ

08/20/2019 5:35:19 PM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ.) ਦੇ ਅੰਤਿਮ ਪ੍ਰਕਾਸ਼ਨ ਨਾਲ ਸੰਬੰਧਤ ਮੁੱਦਿਆਂ ਦੀ ਸਮੀਖਿਆ ਕੀਤੀ। ਇਸ ਬੈਠਕ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐੱਨ.ਆਰ.ਸੀ. 'ਚ ਨਾਂ ਨਾ ਆਉਣ ਵਾਲਿਆਂ ਨੂੰ ਮੌਕਾ ਦਿੱਤਾ ਜਾਵੇਗਾ। ਸਮੀਖਿਆ ਬੈਠਕ 'ਚ ਆਸਾਮ ਦੇ ਮੁੱਖ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਆਸਾਮ ਦੇ ਮੁੱਖ ਸਕੱਤਰ ਸਮੇਤ ਕਈ ਅਧਿਕਾਰੀ ਮੌਜੂਦ ਰਹੇ। ਫਿਲਹਾਲ ਸੁਪਰੀਮ ਕੋਰਟ ਨੇ 31 ਅਗਸਤ ਤੱਕ ਆਸਾਮ 'ਚ ਨੈਸ਼ਨਲ ਸਿਟੀਜਨ ਰਜਿਸਟਰ (ਐੱਨ.ਆਰ.ਸੀ.) ਦਾ ਕੰਮ ਪੂਰਾ ਕਰਨ ਦਾ ਆਦੇਸ਼ ਦਿੱਤਾ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਨੇ ਆਸਾਮ ਐੱਨ.ਆਰ.ਸੀ. ਦੇ ਕੋਆਰਡੀਨੇਟਰ ਪ੍ਰਤੀਕ ਹਜੇਲਾ ਨੂੰ ਕਿਹਾ ਕਿ ਉਹ ਆਲੋਚਨਾਵਾਂ ਦੀ ਪਰਵਾਹ ਕੀਤੇ ਬਿਨਾਂ ਇਹ ਕੰਮ ਪੂਰਾ ਕਰਨ, ਕਿਉਂਕਿ ਐੱਨ.ਆਰ.ਸੀ. 'ਤੇ ਤਾਂ ਲੋਕ ਬੋਲਦੇ ਹੀ ਰਹਿਣਗੇ।

ਐੱਨ.ਆਰ.ਸੀ. 'ਚੋਂ ਪਿਛਲੇ ਸਾਲ 40 ਲੱਖ ਲੋਕ ਹੋਏ ਸਨ ਬਾਹਰ
ਪਿਛਲੇ ਸਾਲ ਜਾਰੀ ਐੱਨ.ਆਰ.ਸੀ. ਡਰਾਫਟ 'ਚ 40 ਲੱਖ ਲੋਕ ਬਾਹਰ ਹੋਏ ਸਨ। ਇਹ ਉਹ ਲੋਕ ਸਨ, ਜੋ ਉਸ ਸਮੇਂ ਆਪਣੀ ਨਾਗਰਿਕਤਾ ਨਾਲ ਜੁੜੇ ਸਬੂਤ ਨਹੀਂ ਪੇਸ਼ ਕਰ ਸਕੇ ਸਨ। ਉਨ੍ਹਾਂ ਨੂੰ ਬਾਅਦ 'ਚ ਐੱਨ.ਆਰ.ਸੀ. ਲਿਸਟ 'ਚ ਨਾਂ ਸ਼ਾਮਲ ਕਰਨ ਲਈ ਦਸਤਾਵੇਜ਼ ਪੇਸ਼ ਕਰਨ ਦਾ ਮੌਕਾ ਮਿਲ ਚੁਕਿਆ ਹੈ। ਸਾਰਿਆਂ ਦੀਆਂ ਨਜ਼ਰਾਂ ਹੁਣ ਅੰਤਿਮ ਰੂਪ ਨਾਲ ਪ੍ਰਕਾਸ਼ਿਤ ਹੋਣ ਜਾ ਰਹੇ ਨੈਸ਼ਨਲ ਸਿਟੀਜਨ ਰਜਿਸਟਰ ਦੇ ਅੰਕੜਿਆਂ 'ਤੇ ਟਿਕੀਆਂ ਹਨ।

ਨਾਗਰਿਕਤਾ ਸਾਬਤ ਨਹੀਂ ਕਰ ਸਕੇ, ਉਹ ਵਾਪਸ ਜਾਣਗੇ
ਸਵਾਲ ਹੈ ਕਿ ਕੀ ਸਾਲ 40 ਲੱਖ ਲੋਕ ਬਾਹਰ ਹੋਣਗੇ ਜਾਂ ਫਿਰ ਦਸਤਾਵੇਜ਼ਾਂ ਦੇ ਪ੍ਰੀਖਣ ਤੋਂ ਬਾਅਦ ਕਈ ਲੋਕਾਂ ਨੂੰ ਭਾਰਤੀ ਨਾਗਰਿਕ ਮੰਨਿਆ ਜਾਵੇਗਾ। ਬੰਗਲਾਦੇਸ਼ੀ ਘੁਸਪੈਠੀਆਂ ਦੇ ਸਵਾਲ 'ਤੇ ਗ੍ਰਹਿ ਮੰਤਰੀ ਚੋਣਾਵੀ ਰੈਲੀਆਂ 'ਚ ਕਹਿ ਚੁਕੇ ਹਨ ਕਿ ਜੋ ਨਾਗਰਿਕਤਾ ਸਾਬਤ ਨਹੀਂ ਕਰ ਸਕਣਗੇ, ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ।

ਅੰਤਿਮ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਹੰਗਾਮਾ ਤੈਅ
ਦੱਸਿਆ ਜਾ ਰਿਹਾ ਹੈ ਕਿ ਧਾਰਾ 370 ਤੋਂ ਬਾਅਦ ਹੁਣ ਐੱਨ.ਆਰ.ਸੀ. ਦੀ ਅੰਤਿਮ ਸੂਚੀ ਦੇ ਪ੍ਰਕਾਸ਼ਨ ਤੋਂ ਬਾਅਦ ਹੰਗਾਮਾ ਹੋਣਾ ਤੈਅ ਹੈ, ਕਿਉਂਕਿ ਵੱਡੀ ਗਿਣਤੀ 'ਚ ਲੋਕ ਦਸਤਾਵੇਜ਼ਾਂ ਦੀ ਕਮੀ 'ਚ ਬਾਹਰ ਹੋਣ ਵਾਲੇ ਹਨ। ਸੂਤਰ ਦੱਸ ਰਹੇ ਹਨ ਕਿ ਜੇਕਰ ਘੁਸਪੈਠੀਆਂ ਨੂੰ ਤੁਰੰਤ ਬਾਹਰ ਨਹੀਂ ਕੀਤਾ ਗਿਆ ਤਾਂ ਉਦੋਂ ਤੱਕ ਇੱਥੇ ਮਿਲਣ ਵਾਲੇ ਉਨ੍ਹਾਂ ਦੇ ਸਾਰੇ ਅਧਿਕਾਰ ਖੋਹ ਲਏ ਜਾਣਗੇ।


DIsha

Content Editor

Related News