ਦਿੱਲੀ ਮੈਟਰੋ 'ਚ ਹੁਣ ਲਿਜਾ ਸਕੋਗੇ ਸ਼ਰਾਬ, ਜਾਣੋ ਕਿੰਨੀਆਂ ਬੋਤਲਾਂ ਦੀ ਮਿਲੀ ਇਜਾਜ਼ਤ
Friday, Jun 30, 2023 - 02:29 PM (IST)

ਨਵੀਂ ਦਿੱਲੀ- ਦਿੱਲੀ ਮੈਟਰੋ 'ਚ ਸਫ਼ਰ ਕਰਨ ਵਾਲੇ ਯਾਤਰੀ ਹੁਣ ਆਪਣੇ ਦੇ ਸਾਮਾਨ ਨਾਲ ਸ਼ਰਾਬ ਦੀਆਂ ਬੋਤਲਾਂ ਵੀ ਲਿਜਾ ਸਕਣਗੇ। ਇਸ ਲਈ ਦਿੱਲੀ ਮੈਟਰੋ ਰੇਲ ਪ੍ਰਬੰਧਨ (ਡੀ.ਐੱਮ.ਆਰ.ਸੀ.) ਨੇ ਸ਼ੁੱਕਰਵਾਰ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਲਈ ਜੋ ਇਕ ਛੋਟੀ ਜਿਹੀ ਸ਼ਰਤ ਰੱਖੀ ਗਈ ਹੈ, ਉਹ ਇਹ ਕਿ ਬੋਤਲਾਂ 'ਤੇ ਸੀਲ ਲੱਗੀ ਹੋਣੀ ਚਾਹੀਦੀ ਹੈ। ਜਾਣਕਾਰੀ ਅਨੁਸਾਰ ਮੈਟਰੋ 'ਚ ਆਪਣੇ ਨਾਲ ਸ਼ਰਾ ਲਿਜਾਉਣ ਦੀ ਇਹ ਸਹੂਲਤ ਇਸ ਤੋਂ ਪਹਿਲਾਂ ਸਿਰਫ਼ ਦਿੱਲੀ ਮੈਟਰੋ ਦੀ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਹੀ ਉਪਲੱਬਧ ਸੀ ਪਰ ਮੁੜ ਪਾਬੰਦੀਆਂ ਵਾਲੀ ਸੂਚੀ ਦੀ ਸਮੀਖਿਆ ਤੋਂ ਬਾਅਦ ਡੀ.ਐੱਮ.ਆਰ.ਸੀ. ਨੇ ਹੁਣ ਇਸ ਨੂੰ ਬਾਕੀ ਸਾਰੀਆਂ ਲਾਈਨਾਂ 'ਤੇ ਵੀ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ।
ਇਹ ਵੀ ਪੜ੍ਹੋ : ਬਦਰੀਨਾਥ ਹਾਈਵੇਅ ’ਤੇ ਡਿੱਗਿਆ ਪਹਾੜ, 10,000 ਤੋਂ ਵੱਧ ਸ਼ਰਧਾਲੂ ਫਸੇ
ਡੀ.ਐੱਮ.ਆਰ.ਸੀ. ਦੇ ਪ੍ਰਿੰਸੀਪਲ ਐਗਜੀਕਿਊਟਿਵ ਡਾਇਰੈਕਟਰ, ਕਾਰਪੋਰੇਟ ਕਮਿਊਨਿਕੇਸ਼ਨ ਅਨੁਜ ਦਿਆਲ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ 'ਚ ਦੱਸਿਆ ਗਿਆ ਹੈ ਕਿ ਪਹਿਲ ਦੇ ਆਦੇਸ਼ ਅਨੁਸਾਰ, ਏਅਰਪੋਰਟ ਐਕਸਪ੍ਰੈੱਸ ਲਾਈਨ ਨੂੰ ਛੱਡ ਕੇ ਦਿੱਲੀ ਮੈਟਰੋ 'ਚ ਸ਼ਰਾਬ ਲਿਜਾਉਣ 'ਤੇ ਪਾਬੰਦੀ ਸੀ। ਹਾਲਾਂਕਿ ਬਾਅਦ 'ਚ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਅਤੇ ਡੀ.ਐੱਮ.ਆਰ.ਸੀ. ਦੇ ਅਧਿਕਾਰੀਆਂ ਦੀ ਇਕ ਕਮੇਟੀ ਵਲੋਂ ਸੂਚੀ ਦੀ ਸਮੀਖਿਆ ਕਰਨ ਤੋਂ ਬਾਅਦ ਅਤੇ ਸੋਧ ਸੂਚੀ ਅਨੁਸਾਰ, ਹੁਣ ਏਅਰਪੋਰਟ ਐਕਸਪ੍ਰੈੱਸ ਲਾਈਨ 'ਤੇ ਲਾਗੂ ਪ੍ਰਬੰਧਾਂ ਦੇ ਅਨੁਰੂਪ ਹੀ ਦਿੱਲੀ ਮੈਟਰੋ 'ਚ ਹੀ ਹੁਣ ਯਾਤਰੀਆਂ ਨੂੰ ਪ੍ਰਤੀ ਵਿਅਕਤੀ ਸ਼ਰਾਬ ਦੀਆਂ 2 ਸੀਲਬੰਦ ਬੋਤਲਾਂ ਲਿਜਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ