ਆਰ. ਟੀ. ਆਈ. ਦੇ ਤਹਿਤ ਹੁਣ 2 ਰੁਪਏ ''ਚ ਉੱਤਰ ਪੁਸਤਕਾਂ ਦੀ ਕਾਪੀ ਦੇਵੇਗੀ CBSE

Wednesday, Oct 31, 2018 - 05:24 PM (IST)

ਆਰ. ਟੀ. ਆਈ. ਦੇ ਤਹਿਤ ਹੁਣ 2 ਰੁਪਏ ''ਚ ਉੱਤਰ ਪੁਸਤਕਾਂ ਦੀ ਕਾਪੀ ਦੇਵੇਗੀ CBSE

ਨਵੀਂ ਦਿੱਲੀ-ਸੈਂਟਰਲ ਬੋਰਡ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਰਾਈਟ ਟੂ ਇਨਫਰਮੇਂਸ਼ਨ (ਆਰ. ਟੀ. ਆਈ.) ਦੇ ਤਹਿਤ ਵਿਦਿਆਰਥੀਆਂ ਨੂੰ ਉੱਤਰ ਪੁਸਤਕਾਂ ਦੀ ਕਾਪੀ ਦੇਣ ਲਈ ਤਿਆਰ ਹੋ ਗਿਆ ਹੈ। ਬਿਨੈਕਾਰਾਂ ਨੂੰ ਹਰ ਪੇਜ ਦੇ ਲਈ ਦੋ ਰੁਪਏ ਫੀਸ ਦੇਣੀ ਹੋਵੇਗੀ। ਇਕ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਦੇ ਦੌਰਾਨ ਸੋਮਵਾਰ ਨੂੰ ਸੀ. ਬੀ. ਐੱਸ. ਈ. ਨੇ ਸੁਪਰੀਮ ਕੋਰਟ 'ਚ ਇਹ ਜਵਾਬ ਦਿੱਤਾ। ਪਟੀਸ਼ਨ 'ਚ ਦੋਸ਼ ਲਗਾਇਆ ਸੀ ਕਿ ਉੱਤਰ ਪੁਸਤਕਾਂ ਦੀ ਕਾਪੀ ਮੰਗਣ ਵਾਲੇ ਅਤੇ ਰੀਵੈਲੂਏਸ਼ਨ ਲਈ ਐਪਲੀਕੇਸ਼ਨ ਦੇਣ ਵਾਲੇ ਤੋਂ ਸੀ. ਬੀ. ਐੱਸ. ਈ. ਬਹੁਤ ਜ਼ਿਆਦਾ ਫੀਸ ਲੈ ਰਿਹਾ ਹੈ। 10ਵੀਂ ਦੇ ਵਿਦਿਆਰਥੀਆਂ ਤੋਂ 1,000 ਅਤੇ 12ਵੀਂ ਦੇ ਵਿਦਿਆਰਥੀਆਂ ਤੋਂ 1200 ਰੁਪਏ ਮੰਗੇ ਜਾ ਰਹੇ ਹਨ।


Related News