ਹੁਣ ਸਮੁੰਦਰੀ ਤੂਫਾਨ ‘ਸ਼ਾਹੀਨ’ ਦਾ ਖਤਰਾ, ਐੱਨ. ਡੀ. ਆਰ. ਐੱਫ. ਨੇ ਸੰਭਾਲਿਆ ਮੋਰਚਾ

10/02/2021 11:15:19 AM

ਮੁੰਬਈ,(ਭਾਸ਼ਾ)– ‘ਗੁਲਾਬ’ ਤੋਂ ਬਾਅਦ ਹੁਣ ਸਮੁੰਦਰੀ ਤੂਫਾਨ ‘ਸ਼ਾਹੀਨ’ ਵਿਚ ਤਬਦੀਲ ਹੋ ਗਿਆ ਹੈ। ਇਸ ਵਲੋਂ ਗੁਜਰਾਤ ਦੇ ਕੰਢੇ ਨਾਲ ਸ਼ਨੀਵਾਰ ਟਕਰਾਉਣ ਦੀ ਸੰਭਾਵਨਾ ਹੈ। ਉੱਤਰ-ਪੁਰਬ ਅਰਬ ਸਾਗਰ ਅਤੇ ਨਾਲ ਲੱਗਦੇ ਇਲਾਕਿਆਂ ’ਚ ‘ਸ਼ਾਹੀਨ’ ਸ਼ੁੱਕਰਵਾਰ ਰਾਤ ਨੂੰ ਤੇਜ਼ ਹੋ ਗਿਆ।
ਤੂਫਾਨ ਦੇ ਸੰਕਟ ਨੂੰ ਵੇਖਦੇ ਹੋਏ ਗੁਜਰਾਤ ਸਰਕਾਰ ਸਰਗਰਮ ਹੋ ਗਈ ਹੈ। ਸਰਕਾਰ ਵਲੋਂ ਅਧਿਕਾਰੀਆਂ ਅਤੇ ਐੱਨ. ਡੀ. ਆਰ. ਐੱਫ. ਦੀ ਟੀਮ ਨਾਲ ਬੈਠਕ ਕੀਤੀ ਗਈ। ਮੌਸਮ ਵਿਭਾਗ ਨੇ ਗੁਜਰਾਤ ਵਿਚ ਆਉਂਦੇ ਤਿੰਨ ਦਿਨ ਤੱਕ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਗੁਜਰਾਤ ਦੇ ਸਮੁੰਦਰੀ ਕੰਢਿਆਂ ਵਾਲੇ ਇਲਾਕਿਆਂ ’ਚ 60 ਤੋਂ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਸਮੁੰਦਰੀ ਤੂਫਾਨ ਨੂੰ ਵੇਖਦੇ ਹੋਏ ਗੁਜਰਾਤ ਦੇ ਸਭ ਜ਼ਿਲਿਆਂ ’ਚ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਹੈ। 17 ਜ਼ਿਲਿਆਂ ’ਚ ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ ਟੀਮਾਂ ਨੇ ਮੋਰਚੇ ਸੰਭਾਲ ਲਏ ਹਨ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਅਰਬ ਸਾਗਰ ’ਚ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਅਰਬ ਸਾਗਰ ’ਚ ਇਹ ਤੂਫਾਨ ਹੌਲੀ-ਹੌਲੀ ਪੱਛਮ ਵੱਲ ਵਧ ਰਿਹਾ ਹੈ ਜੋ ਪਾਕਿਸਤਾਨ ਦੇ ਸਮੁੰਦਰੀ ਕੰਢੇ ਦੇ ਨਾਲ-ਨਾਲ ਈਰਾਨ ਵੱਲ ਵਧ ਜਾਏਗਾ।

ਸਮੁੰਦਰੀ ਤੂਫਾਨ ‘ਮਿਡੁਲੇ’ ਨੇ ਜਾਪਾਨ ’ਚ 357 ਉਡਾਨਾਂ ਰੁਕਵਾਈਆਂ, 6000 ਘਰਾਂ ਦੀ ਬਿਜਲੀ ਗੁਲ
ਟੋਕੀਓ : ਜਾਪਾਨ ’ਚ ਸ਼ੁੱਕਰਵਾਰ ਸ਼ਕਤੀਸ਼ਾਲੀ ਤੂਫਾਨ ਮਿਡੁਲੇ ਕਾਰਨ ਟੋਕੀਓ ਦੇ ਕੌਮਾਂਤਰੀ ਹਵਾਈ ਅੱਡੇ ਹਾਨੇਡਾ ਨੇ ਲਗਭਗ 357 ਉਡਾਨਾਂ ਰੱਦ ਕਰ ਦਿੱਤੀਆਂ। ਦੇਸ਼ ਦੇ ਦੱਖਣੀ ਹਿੱਸਿਆਂ ’ਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਸਮੁੰਦਰੀ ਤੂਫਾਨ ਮਿਡੁਲਾ ਕਾਰਨ 6000 ਤੋਂ ਵਧ ਘਰਾਂ ’ਚ ਬਿਜਲੀ ਗੁਲ ਹੋ ਗਈ। ਇਸ ਸਾਲ ਜਾਪਾਨ ਨਾਲ ਟਕਰਾਉਣ ਵਾਲਾ 16ਵਾਂ ਤੂਫਾਨ ਦੇਸ਼ ਦੇ ਪ੍ਰਸ਼ਾਂਤ ਕੰਢੇ ’ਤੇ ਹਚਿਜੋ-ਜਿਮਾ ਟਾਪੁ ਤੋਂ 150 ਕਿਲੋਮੀਟਰ ਦੂਰ ਦੱਖਣ ਵੱਲ ਵਧ ਰਿਹਾ ਸੀ। ਸ਼ੁੱਕਰਵਾਰ ਰਾਤ ਤੱਕ ਇਹ ਟੋਕੀਓ ਤੋਂ 300 ਕਿਲੋਮੀਟਰ ਦੂਰ ਸੀ।


Rakesh

Content Editor

Related News