ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

Thursday, Jul 14, 2022 - 10:02 AM (IST)

ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

ਨਵੀਂ ਦਿੱਲੀ- ਸੰਸਦ ਦੇ ਦੋਵਾਂ ਹਾਊਸਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੌਰਾਨ ਹੁਣ ਮੈਂਬਰ ਚਰਚਾ ’ਚ ਹਿੱਸਾ ਲੈਣ ਦੌਰਾਨ ਜੁਮਲਾਜੀਵੀ, ਬਾਲ ਬੁੱਧੀ ਸੰਸਦ ਮੈਂਬਰ, ਸ਼ਕੁਨੀ, ਜੈਚੰਦ, ਲਾਲੀਪੌਪ ਤੇ ਚੰਡਾਲ ਚੌਂਕੜੀ ਵਰਗੇ ਸ਼ਬਦ ਨਹੀਂ ਵਰਤ ਸਕਣਗੇ। ਅਜਿਹੇ ਸ਼ਬਦਾਂ ਦੀ ਵਰਤੋਂ ਨੂੰ ਗੈਰ ਢੁੱਕਵਾਂ ਵਤੀਰਾ ਮੰਨਿਆ ਜਾਵੇਗਾ। ਅਸਲ ’ਚ ਲੋਕ ਸਭਾ ਸਕੱਤਰੇਤ ਨੇ ਅਜਿਹੇ ਸ਼ਬਦਾਂ ਅਤੇ ਵਾਕਾਂ ਦਾ ਇਕ ਨਵਾਂ ਸੰਗ੍ਰਹਿ ‘ਗੈਰ-ਸੰਸਦੀ ਸ਼ਬਦ 2021’ ਸਿਰਲੇਖ ਹੇਠ ਤਿਆਰ ਕੀਤਾ ਹੈ।

ਇਹ ਵੀ ਪੜ੍ਹੋ- ਸਰੀਰ ’ਤੇ PM ਦੀ ਪੇਂਟਿੰਗ, ਚਾਹ ਦੀ ਕੇਤਲੀ ਫੜ 'ਮੋਦੀ' ਨੂੰ ਮਿਲਣ ਪਟਨਾ ਪੁੱਜਾ ‘ਜਬਰਾ ਫੈਨ’

ਸੰਸਦ ਦੇ ਮਾਨਸੂਨ ਸੈਸ਼ਨ ਤੋਂ ਠੀਕ ਪਹਿਲਾਂ ਮੈਂਬਰਾਂ ਦੀ ਵਰਤੋਂ ਲਈ ਜਾਰੀ ਕੀਤੇ ਗਏ ਇਸ ਸੰਗ੍ਰਹਿ ਵਿਚ ਉਹ ਸ਼ਬਦ ਜਾਂ ਵਾਕ ਸ਼ਾਮਲ ਹਨ, ਜਿਨ੍ਹਾਂ ਨੂੰ ਸਾਲ 2021 ਵਿਚ ਲੋਕ ਸਭਾ, ਰਾਜ ਸਭਾ ਅਤੇ ਰਾਜ ਵਿਧਾਨ ਸਭਾਵਾਂ ’ਚ ਗੈਰ-ਸੰਸਦੀ ਐਲਾਨਿਆ ਗਿਆ ਸੀ। ਇਸ ਅਨੁਸਾਰ ਜੋ ਸ਼ਬਦ ਗੈਰ ਪਾਰਲੀਮਾਨੀ ਸ਼ਬਦਾਂ ਦੀ ਸ਼੍ਰੇਣੀ ’ਚ ਆਉਂਦੇ ਹਨ, ਉਨ੍ਹਾਂ ’ਚ ਘਟੀਆ, ਕਾਲਾ ਸੈਸ਼ਨ, ਦਲਾਲ, ਖੂਨ ਦੀ ਖੇਤੀ, ਚਿਲਮ ਲੈਣਾ, ਛੋਕਰਾ, ਕੋਲਾ ਚੋਰ, ਗੋਰੂ ਚੋਰ, ਚਰਸ ਪੀਣ ਵਾਲਾ ਤੇ ਸਾਂਢ ਆਦਿ ਸ਼ਾਮਲ ਹਨ।

ਇਹ ਵੀ ਪੜ੍ਹੋ- CM ਸ਼ਿਵਰਾਜ ਚੌਹਾਨ ਨੂੰ ਪਿਲਾਈ ‘ਘਟੀਆ’ ਅਤੇ ‘ਠੰਡੀ ਚਾਹ’, ਅਧਿਕਾਰੀ ਨੂੰ ਕਾਰਨ ਦੱਸੋ ਨੋਟਿਸ ਜਾਰੀ

‘ਚੇਅਰ’ ਵਲੋਂ ਕਹੇ ਜਾਂਦੇ ਕਈ ਵਾਕਾਂ ਨੂੰ ਵੀ ਗੈਰ-ਸੰਸਦੀ ਪ੍ਰਗਟਾਵੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ’ਚ ‘ਤੁਸੀਂ ਮੇਰਾ ਸਮਾਂ ਬਰਬਾਦ ਕਰ ਰਹੇ ਹੋ, ਤੁਸੀਂ ਮੇਰਾ ਗਲਾ ਘੁੱਟਦੇ ਹੋ, ਤੁਸੀਂ ਚੇਅਰ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਇਹ ਚੇਅਰ ਆਪਣੇ ਮੈਂਬਰਾਂ ਦੀ ਰੱਖਿਆ ਕਰਨ ’ਚ ਅਸਮਰੱਥ ਹੈ’ ਆਦਿ ਸ਼ਾਮਲ ਹਨ। ਜੇ ਕੋਈ ਮੈਂਬਰ ‘ਚੇਅਰ’ ’ਤੇ ਹਮਲਾ ਕਰ ਕੇ ਕਹੇ ‘ਜਦੋਂ ਤੁਸੀਂ ਇਸ ਤਰ੍ਹਾਂ ਰੌਲਾ ਪਾਉਂਦੇ ਹੋਏ ਵੈੱਲ ’ਚ ਆਉਂਦੇ ਸੀ, ਉਹ ਸਮਾਂ ਯਾਦ ਕਰੋ ਜਾਂ ਅੱਜ ਜਦੋਂ ਤੁਸੀਂ ਕੁਰਸੀ ’ਤੇ ਬੈਠੇ ਹੋ ਤਾਂ ਇਸ ਨੂੰ ਯਾਦ ਕਰੋ’ ਵਰਗੇ ਪ੍ਰਗਟਾਵੇ ਨੂੰ ਗੈਰ-ਪਾਰਲੀਮਾਨੀ ਸਮਝਿਆ ਜਾਏਗਾ ਤੇ ਉਨ੍ਹਾਂ ਨੂੰ ਰਿਕਾਰਡ ਦੇ ਹਿੱਸੇ ਵਜੋਂ ਨਹੀਂ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ- ਦੇਸ਼ ’ਚ 18 ਸਾਲ ਤੋਂ ਵੱਧ ਉਮਰ ਵਰਗ ਦੇ ਲੋਕਾਂ ਨੂੰ ਮੁਫ਼ਤ ਲੱਗੇਗੀ ਬੂਸਟਰ ਡੋਜ਼

ਗੈਰ-ਸੰਸਦੀ ਸਮੀਕਰਨਾਂ ਦੇ ਸੰਗ੍ਰਿਹ ਵਿਚ ਛੱਤੀਸਗੜ੍ਹ ਵਿਧਾਨ ਸਭਾ ਦੀ ਕਾਰਵਾਈ ’ਚ ਸ਼ਾਮਲ ਨਾ ਕੀਤੇ ਗਏ ਕੁਝ ਸ਼ਬਦ ਜਾਂ ਵਾਕ ਵੀ ਰੱਖੇ ਗਏ ਹਨ ਜਿਨ੍ਹਾਂ ਵਿਚ ਬੌਬ ਕੱਟ ਵਾਲ, ਉਲਟਾ ਚੋਰ ਕੋਤਵਾਲ ਕੋ ਡਾਂਟੇ ਆਦਿ ਸ਼ਾਮਲ ਹਨ। ਇਸ ਵਿਚ ਰਾਜਸਥਾਨ ਵਿਧਾਨ ਸਭਾ ’ਚ ਗੈਰ-ਸੰਸਦੀ ਐਲਾਨੇ ਗਏ ਕੁਝ ਸ਼ਬਦ ਵੀ ਰੱਖੇ ਗਏ ਹਨ, ਜਿਨ੍ਹਾਂ ’ਚ ਕਾਂ-ਕਾਂ ਕਰਨੀ, ਤਲਵੇ ਚਾਟਣਾ ਅਤੇ ਕਈ ਘਾਟਾਂ ਦਾ ਪਾਣੀ ਪੀਣਾ ਆਦਿ ਸ਼ਾਮਲ ਹਨ। ਇਸ ਸੰਗ੍ਰਹਿ ਵਿਚ ਕੁਝ ਅੰਗਰੇਜ਼ੀ ਸ਼ਬਦ ਅਤੇ ਵਾਕ ਵੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚ 'ਆਈ ਵਿਲ ਕਰਸ ਯੂ', ਬਿਟਨ ਵਿਦ ਸ਼ੂਅ, ਬਿਟਰੇਡ, ਬਲੱਡਸ਼ੇਡ, ਚੀਟੇਡ, ਡੰਕੀ, ਰਬਿਸ਼, ਸਨੈਕ ਚਾਰਮਰ, ਟਾਊਟ, ਟ੍ਰੇਟਰ, ਆਦਿ ਸ਼ਾਮਲ ਹਨ।


author

Tanu

Content Editor

Related News