ਹੁਣ ਸਮੁੰਦਰੀ ਯਾਤਰਾ ਹੋਵੇਗੀ ਹੋਰ ਵੀ ਸੌਖੀ ਤੇ ਸਸਤੀ, ਸਰਕਾਰ ਜਲਦ ਲਿਆ ਰਹੀ ਹੈ ਇਹ ਬਿੱਲ

Friday, Oct 23, 2020 - 05:55 PM (IST)

ਹੁਣ ਸਮੁੰਦਰੀ ਯਾਤਰਾ ਹੋਵੇਗੀ ਹੋਰ ਵੀ ਸੌਖੀ ਤੇ ਸਸਤੀ, ਸਰਕਾਰ ਜਲਦ ਲਿਆ ਰਹੀ ਹੈ ਇਹ ਬਿੱਲ

ਨਵੀਂ ਦਿੱਲੀ — ਦੇਸ਼ ਵਿਚ ਪਾਣੀ ਰਾਹੀਂ ਟਰੈਫਿਕ ਨੂੰ ਉਤਸ਼ਾਹਤ ਕਰਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਪਨਾ ਹੈ। ਇਸ ਯੋਜਨਾ ਨੂੰ ਸਾਕਾਰ ਕਰਨ ਲਈ ਸਰਕਾਰ ਜਲਦੀ ਹੀ New Inland Vessels Bill ਪਾਸ ਕਰੇਗੀ। ਇਸ ਬਿੱਲ ਦੇ ਪਾਸ ਹੋਣ ਨਾਲ ਪਾਣੀ ਰਾਹੀਂ ਮਾਲ ਦਾ ਆਯਾਤ-ਨਿਰਯਾਤ ਅਤੇ ਸਫ਼ਰ ਦੋਵੇਂ ਸਸਤੇ ਹੋ ਜਾਣਗੇ। ਇਕ ਅੰਗ੍ਰੇਜ਼ੀ ਦੀ ਅਖ਼ਬਾਰ ਅਨੁਸਾਰ ਇਹ ਬਿੱਲ ਮਨਜ਼ੂਰੀ ਲਈ ਕੈਬਨਿਟ ਨੂੰ ਭੇਜਿਆ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਨਾਲ ਸਰਕਾਰ ਪਾਣੀ ਦੇ ਜ਼ਰੀਏ ਮਾਲ-ਢੁਆਈ ਤਾਂ ਸਸਤੀ ਕਰੇਗੀ ਹੀ ਅਤੇ ਨਾਲ ਹੀ ਯਾਤਰਾ ਵੀ ਸਸਤੀ ਅਤੇ ਸੌਖੀ ਹੋਵੇਗੀ।ਇਸ ਬਿੱਲ ਦੇ ਜ਼ਰੀਏ ਸਰਕਾਰ ਭਾੜੇ ਦੇ ਸਮੁੰਦਰੀ ਜਹਾਜ਼ਾਂ ਦੀ ਰਜਿਸਟਰੀਕਰਣ ਦੀ ਪ੍ਰਕਿਰਿਆ ਨੂੰ ਸਰਲ ਬਣਾਏਗੀ ਅਤੇ ਉਤਸ਼ਾਹ ਦੇਵੇਗੀ ਤਾਂ ਜੋ ਅਜਿਹੇ ਜਲ ਸਮੁੰਦਰੀ ਜਹਾਜ਼ ਵਧੇਰੇ ਹੋਣ ਅਤੇ ਵੱਧ ਚੱਲ ਸਕਣ।

ਜ਼ਿਕਰਯੋਗ ਹੈ ਕਿ ਨਵੇਂ ਇਨਲੈਂਡ ਵੇਸਲਸ ਬਿੱਲ ਨੂੰ ਸਮੁੰਦਰੀ ਜ਼ਹਾਜ਼ ਮੰਤਰਾਲੇ ਨੇ ਮਨਜ਼ੂਰ ਕਰ ਲਿਆ ਹੈ ਅਤੇ ਇਸ ਸਮੇਂ ਇਸ ਨੂੰ ਕੈਬਨਿਟ ਦੀ ਅੰਤਮ ਮਨਜ਼ੂਰੀ ਲਈ ਭੇਜਿਆ ਗਿਆ ਹੈ। ਮੰਤਰੀ ਮੰਡਲ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਸਰਕਾਰ ਇਸ ਬਿੱਲ ਨੂੰ ਸੰਸਦ ਵਿਚ ਪਾਸ ਕਰੇਗੀ।

ਇਹ ਵੀ ਪੜ੍ਹੋ : ਬੀਮਾ ਪਾਲਸੀ ਲੈਂਦੇ ਸਮੇਂ ਕਿਸੇ ਜਾਣਕਾਰੀ ਨੂੰ ਲੁਕਾਉਣਾ ਹੋ ਸਕਦੈ ਨੁਕਸਾਨਦੇਹ , ਜਾਣੋ SC ਦੇ ਫੈਸਲੇ ਬਾਰੇ

ਸਮੁੰਦਰੀ ਜ਼ਹਾਜ਼ ਦੀ ਨਿਲਾਮੀ ਲਈ ਸ਼ਰਤਾਂ ਅਸਾਨ

ਸਰਕਾਰ ਨੇ ਸਮੁੰਦਰੀ ਜ਼ਹਾਜ਼ ਦੀ ਨਿਲਾਮੀ ਅਤੇ ਉਸਾਰੀ ਦੀ ਪ੍ਰਕਿਰਿਆ ਨੂੰ ਸੌਖਾ ਬਣਾ ਦਿੱਤਾ ਹੈ। ਇਸ ਦੇ ਜ਼ਰੀਏ ਹੁਣ ਸਮੁੰਦਰੀ ਜਹਾਜ਼ ਦੀ ਦੇਸ਼ ਵਿਚ ਆਸਾਨੀ ਨਾਲ ਉਸਾਰੀ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਘਰੇਲੂ ਜਹਾਜ਼ ਦੇ ਜਲ ਮਾਰਗ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਸਾਗਰਮਾਲਾ ਪ੍ਰਾਜੈਕਟ ਵੀ ਇਸਦਾ ਇਕ ਹਿੱਸਾ

ਸਾਗਰਮਾਲਾ ਪ੍ਰਾਜੈਕਟ ਸਾਲ 2017 ਵਿਚ ਕਾਰਗੋ ਨੂੰ ਬਿਹਤਰ ਬਣਾਉਣ ਅਤੇ ਦੇਸ਼ ਵਿਚ ਜਲ ਮਾਰਗਾਂ ਰਾਹੀਂ ਯਾਤਰਾ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਇਸ ਪ੍ਰਾਜੈਕਟ ਵਿਚ ਦੇਸ਼ ਦੀਆਂ ਸਾਰੀਆਂ ਨਦੀਆਂ ਆਪਸ ਵਿਚ ਜੋੜਿਆ ਜਾ ਰਿਹਾ ਹੈ ਅਤੇ ਇਨ੍ਹਾਂ ਰਾਹੀਂ ਕਾਰਗੋ ਜਹਾਜ਼ ਦੀ ਆਵਾਜਾਈ ਦੀ ਯੋਜਨਾ ਹੈ। ਇਸ ਦੇ ਨਾਲ ਹੀ ਇਸ ਪ੍ਰਾਜੈਕਟ ਵਿਚ ਮੇਕ ਇਨ ਇੰਡੀਆ ਦੇ ਤਹਿਤ ਬੰਦਰਗਾਹਾਂ ਵੀ ਵਿਕਸਿਤ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : RBI ਦਾ ਐਲਾਨ! ਬਦਲਣ ਵਾਲਾ ਹੈ Paytm ਅਤੇ Google Pay ਜ਼ਰੀਏ ਪੇਮੈਂਟ ਦਾ ਤਰੀਕਾ, ਜਾਣੋ ਨਵੇਂ ਨਿਯਮ


author

Harinder Kaur

Content Editor

Related News