ਟੋਲ ਟੈਕਸ ''ਚ ਵੱਡੀ ਰਾਹਤ ! ਹੁਣ 115 ਦੀ ਬਜਾਏ ਕੱਟੇ ਜਾਣਗੇ ਸਿਰਫ਼ 25 ਰੁਪਏ, ਬਸ ਕਰ ਲਓ ਇਹ ਕੰਮ
Friday, Jul 25, 2025 - 11:49 AM (IST)

ਨੈਸ਼ਨਲ ਡੈਸਕ: ਉੱਤਰ ਪ੍ਰਦੇਸ਼ ਦੇ ਮੇਰਠ 'ਚ ਸਥਿਤ ਸਿਵਾਇਆ ਟੋਲ ਪਲਾਜ਼ਾ ਬਾਰੇ ਇੱਕ ਵੱਡਾ ਤੇ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਤੱਕ ਜਿੱਥੇ ਉਨ੍ਹਾਂ ਨੂੰ ₹115 ਟੋਲ ਟੈਕਸ ਦੇਣਾ ਪੈਂਦਾ ਸੀ। ਹੁਣ ਉਨ੍ਹਾਂ ਨੂੰ ਸਿਰਫ਼ ₹25 ਦਾ ਭੁਗਤਾਨ ਕਰਨਾ ਪਵੇਗਾ। ਇਹ ਸਹੂਲਤ ਉਨ੍ਹਾਂ ਲੋਕਾਂ ਲਈ ਹੈ ਜੋ ਸਿਵਾਇਆ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਘੇਰੇ 'ਚ ਰਹਿੰਦੇ ਹਨ ਅਤੇ ਜਿਨ੍ਹਾਂ ਦੇ ਵਾਹਨ 'ਤੇ ਫਾਸਟੈਗ ਹੈ। ਇਸ ਛੋਟ ਦਾ ਲਾਭ ਉਠਾਉਣ ਲਈ ਸਥਾਨਕ ਨਿਵਾਸੀਆਂ ਨੂੰ 10 ਅਗਸਤ ਤੋਂ ਪਹਿਲਾਂ ਆਪਣੇ ਵਾਹਨ ਦਾ ਆਰਸੀ (ਰਜਿਸਟ੍ਰੇਸ਼ਨ ਸਰਟੀਫਿਕੇਟ) ਅਤੇ ਆਧਾਰ ਕਾਰਡ ਟੋਲ ਦਫ਼ਤਰ 'ਚ ਜਮ੍ਹਾ ਕਰਵਾਉਣਾ ਹੋਵੇਗਾ।
ਇਹ ਵੀ ਪੜ੍ਹੋ...ਵਿਦਿਆਰਥੀਆਂ ਦੀਆਂ ਲੱਗ ਗਈਆਂ ਮੌਜਾਂ ! ਅਗਲੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ ਤੇ ਸਾਰੇ ਸਰਕਾਰੀ ਦਫ਼ਤਰ
₹ 115 ਤੋਂ ₹ 25 ਤੱਕ ਯਾਤਰਾ: ਪੂਰਾ ਨਿਯਮ ਕੀ ਹੈ?
ਜੇਕਰ ਤੁਸੀਂ ਸਿਵਾਇਆ ਟੋਲ ਦੇ 10 ਕਿਲੋਮੀਟਰ ਦੇ ਘੇਰੇ 'ਚ ਰਹਿੰਦੇ ਹੋ ਅਤੇ ਤੁਹਾਡੇ ਵਾਹਨ 'ਚ ਫਾਸਟੈਗ ਲੱਗਿਆ ਹੋਇਆ ਹੈ ਪਰ ਤੁਸੀਂ 10 ਅਗਸਤ ਤੋਂ ਪਹਿਲਾਂ ਟੋਲ ਦਫ਼ਤਰ 'ਚ ਆਪਣੇ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਏ ਹਨ, ਤਾਂ ਟੋਲ ਵਿੱਚੋਂ ਲੰਘਣ 'ਤੇ ਫਾਸਟੈਗ ਰਾਹੀਂ ਤੁਹਾਡੇ ਵਾਹਨ ਵਿੱਚੋਂ 115 ਰੁਪਏ ਕੱਟੇ ਜਾਣਗੇ। ਦੂਜੇ ਪਾਸੇ, ਜੇਕਰ ਤੁਸੀਂ ਸਾਰੇ ਜ਼ਰੂਰੀ ਦਸਤਾਵੇਜ਼ (ਆਰਸੀ ਅਤੇ ਆਧਾਰ ਕਾਰਡ) ਟੋਲ ਦਫ਼ਤਰ ਵਿੱਚ ਜਮ੍ਹਾਂ ਕਰਦੇ ਹੋ, ਤਾਂ ਤੁਹਾਡੇ ਫਾਸਟੈਗ ਵਿੱਚੋਂ ਸਿਰਫ਼ 25 ਰੁਪਏ ਹੀ ਕੱਟੇ ਜਾਣਗੇ।
ਇਹ ਵੀ ਪੜ੍ਹੋ...ਪਿੰਡ ਵਾਲਿਆਂ ਦੇ ਧੱਕੇ ਚੜ੍ਹ ਗਿਆ ਪ੍ਰੇਮਿਕਾ ਨੂੰ ਮਿਲਣ ਆਇਆ ਆਸ਼ਕ ! ਫ਼ਿਰ ਜੋ ਹੋਇਆ...
ਸਾਲਾਨਾ ਨਵੀਨੀਕਰਨ ਜ਼ਰੂਰੀ
ਇਹ ਛੋਟ ਹਰ ਸਾਲ ਨਵਿਆਈ ਜਾਂਦੀ ਹੈ। ਪੱਲਵਪੁਰਮ, ਮੋਦੀਪੁਰਮ, ਕੰਕਰਖੇੜਾ ਤੇ 10 ਤੋਂ ਵੱਧ ਪਿੰਡਾਂ ਸਮੇਤ 25 ਤੋਂ ਵੱਧ ਕਲੋਨੀਆਂ ਸਿਵਾਯਾ ਟੋਲ ਦੇ 10 ਕਿਲੋਮੀਟਰ ਦੇ ਘੇਰੇ 'ਚ ਆਉਂਦੀਆਂ ਹਨ। ਜਾਣਕਾਰੀ ਅਨੁਸਾਰ ਹਰ ਸਾਲ ਲਗਭਗ 16,000 ਵਾਹਨਾਂ ਦੇ ਆਰਸੀ ਤੇ ਆਧਾਰ ਕਾਰਡ ਟੋਲ ਦਫ਼ਤਰ 'ਚ ਜਮ੍ਹਾ ਕੀਤੇ ਜਾਂਦੇ ਹਨ।
ਹਾਲ ਹੀ 'ਚ ਪੱਲਵਪੁਰਮ ਦੇ ਕੁਝ ਨਿਵਾਸੀਆਂ ਨੇ ਟੋਲ ਦਫ਼ਤਰ ਨੂੰ ਸ਼ਿਕਾਇਤ ਕੀਤੀ ਕਿ ਪਹਿਲਾਂ ਉਨ੍ਹਾਂ ਦੇ ਫਾਸਟੈਗ ਵਿੱਚੋਂ 25 ਰੁਪਏ ਕੱਟੇ ਜਾਂਦੇ ਸਨ ਪਰ ਹੁਣ 115 ਰੁਪਏ ਕੱਟੇ ਜਾਣ ਲੱਗ ਪਏ ਹਨ। ਜਦੋਂ ਰਿਕਾਰਡਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਹਰ ਸਾਲ 30 ਜੂਨ ਨੂੰ ਵਾਹਨ ਦਾ ਨਵੀਨੀਕਰਨ ਕਰਨਾ ਲਾਜ਼ਮੀ ਹੈ। ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੇ ਲੋਕਾਂ ਦਾ ਪੂਰਾ ਟੋਲ ਕੱਟਿਆ ਜਾ ਰਿਹਾ ਸੀ।
ਇਹ ਵੀ ਪੜ੍ਹੋ...ਵੱਡੀ ਖ਼ਬਰ : ਸਕੂਲ ਦੀ ਛੱਤ ਡਿੱਗਣ ਕਾਰਨ ਕਈ ਬੱਚੇ ਮਲਬੇ ਹੇਠ ਦੱਬ, ਰੈਸਕਿਊ ਜਾਰੀ
ਫਾਸਟੈਗ ਨਾ ਹੋਣ 'ਤੇ ਵੀ ਛੋਟ ਦਿੱਤੀ ਜਾਂਦੀ ਸੀ
ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਸਥਾਨਕ ਲੋਕਾਂ ਦੇ ਵਾਹਨਾਂ 'ਚ ਫਾਸਟੈਗ ਲੱਗਿਆ ਹੁੰਦਾ ਹੈ, ਉਨ੍ਹਾਂ ਦੇ ਪੈਸੇ ਆਨਲਾਈਨ ਕੱਟੇ ਜਾਂਦੇ ਹਨ। ਦੂਜੇ ਪਾਸੇ, ਜਿਨ੍ਹਾਂ ਲੋਕਾਂ ਨੇ ਆਪਣੇ ਵਾਹਨਾਂ ਵਿੱਚ ਫਾਸਟੈਗ ਨਹੀਂ ਲਗਾਇਆ ਹੁੰਦਾ, ਉਹ ਆਪਣਾ ਆਧਾਰ ਕਾਰਡ ਦਿਖਾ ਕੇ 25 ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਚਲੇ ਜਾਂਦੇ ਸਨ। ਅਜਿਹੀ ਸਥਿਤੀ 'ਚ ਜਿਨ੍ਹਾਂ ਲੋਕਾਂ ਨੇ ਆਪਣਾ ਆਰਸੀ ਤੇ ਆਧਾਰ ਕਾਰਡ ਜਮ੍ਹਾ ਨਹੀਂ ਕਰਵਾਇਆ ਸੀ ਅਤੇ ਆਪਣੇ ਵਾਹਨ 'ਤੇ ਫਾਸਟੈਗ ਲਗਾਇਆ ਸੀ, ਉਨ੍ਹਾਂ ਦੇ ਪੂਰੇ 115 ਰੁਪਏ ਕੱਟ ਲਏ ਗਏ ਸਨ।
ਇਸ ਲਈ ਸਿਵਾਇਆ ਟੋਲ ਪਲਾਜ਼ਾ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਸਾਰੇ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 10 ਅਗਸਤ ਤੋਂ ਪਹਿਲਾਂ ਆਪਣੇ ਦਸਤਾਵੇਜ਼ ਟੋਲ ਦਫ਼ਤਰ ਵਿੱਚ ਜਮ੍ਹਾਂ ਕਰਾਉਣ ਅਤੇ ਆਪਣੀ ਸਾਲਾਨਾ ਛੋਟ ਦਾ ਨਵੀਨੀਕਰਨ ਯਕੀਨੀ ਬਣਾਉਣ ਤਾਂ ਜੋ ਉਨ੍ਹਾਂ ਨੂੰ ਇਹ ਵਧੀ ਹੋਈ ਦਰ ਨਾ ਦੇਣੀ ਪਵੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e