ਹੁਣ ਫੋਨ 'ਤੇ ਫ਼ਰਜ਼ੀ ਕਾਲ ਅਤੇ ਮੈਸੇਜ ਨਹੀਂ ਆਉਣਗੇ, ਬਸ ਇਕ ਵਾਰ ਇਸ ਬਟਨ ਨੂੰ ਦਬਾਉਣਾ ਹੋਵੇਗਾ

Tuesday, Sep 24, 2024 - 06:15 PM (IST)

ਨੈਸ਼ਨਲ ਡੈਸਕ : ਕਈ ਲੋਕਾਂ ਨੂੰ ਅਕਸਰ ਫ਼ਰਜ਼ੀ ਕਾਲਾਂ ਅਤੇ ਸੰਦੇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੇ ਹਨ। ਇਹ ਸਮੱਸਿਆ ਇੰਨੀ ਵੱਧ ਗਈ ਹੈ ਕਿ ਲੋਕ ਇਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਕਾਮਯਾਬ ਨਹੀਂ ਹੁੰਦੇ। ਹੁਣ ਭਾਰਤ ਸਰਕਾਰ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਕੇਂਦਰੀ ਦੂਰਸੰਚਾਰ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਫ਼ਰਜ਼ੀ ਕਾਲਾਂ ਅਤੇ ਮੈਸੇਜ ਖਿਲਾਫ ਅਹਿਮ ਐਲਾਨ ਕੀਤਾ ਹੈ।

ਸਰਕਾਰ ਜਲਦ ਹੀ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ, ਜਿਸ ਨਾਲ ਫਰਜ਼ੀ ਕਾਲਾਂ ਅਤੇ ਮੈਸੇਜ 'ਤੇ ਕਾਬੂ ਪਾਉਣ 'ਚ ਮਦਦ ਮਿਲੇਗੀ। ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਪਹਿਲਾਂ ਮੋਬਾਈਲ ਉਪਭੋਗਤਾਵਾਂ ਨੂੰ ਜੀਓ, ਏਅਰਟੈੱਲ ਅਤੇ ਵੋਡਾਫੋਨ, ਆਈਡੀਆ ਵਰਗੀਆਂ ਦੂਰਸੰਚਾਰ ਕੰਪਨੀਆਂ ਨੂੰ ਪ੍ਰਚਾਰ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਲਈ ਬੇਨਤੀ ਕਰਨੀ ਪੈਂਦੀ ਸੀ ਪਰ ਹੁਣ ਉਪਭੋਗਤਾ ਆਪਣੇ ਮੋਬਾਈਲ ਫੋਨ 'ਤੇ ਇਨ੍ਹਾਂ ਕਾਲਾਂ ਅਤੇ ਸੰਦੇਸ਼ਾਂ ਨੂੰ ਆਪਣੇ ਆਪ ਬੰਦ ਕਰ ਸਕਣਗੇ।

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਉਪਭੋਗਤਾ ਫਰਜ਼ੀ ਕਾਲਾਂ ਅਤੇ ਸੰਦੇਸ਼ਾਂ ਨੂੰ ਰੋਕਣ ਲਈ ਤੁਰੰਤ ਆਪਣੀ ਟੈਲੀਕਾਮ ਕੰਪਨੀ ਨੂੰ ਰਿਪੋਰਟ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਬਦਲ ਵੀ ਦਿੱਤਾ ਜਾਵੇਗਾ ਜਿਸ ਰਾਹੀਂ ਉਹ ਫਰਜ਼ੀ ਕਾਲਾਂ ਅਤੇ ਮੈਸੇਜ ਨੂੰ ਤੁਰੰਤ ਬੰਦ ਕਰ ਸਕਣਗੇ। ਇਸ ਨਵੀਂ ਪ੍ਰਣਾਲੀ ਨਾਲ ਲੋਕਾਂ ਨੂੰ ਆਪਣੇ ਫੋਨ 'ਤੇ ਆਉਣ ਵਾਲੀਆਂ ਅਣਚਾਹੀਆਂ ਕਾਲਾਂ ਅਤੇ ਸੰਦੇਸ਼ਾਂ ਤੋਂ ਰਾਹਤ ਮਿਲੇਗੀ। ਇਹ ਕਦਮ ਮੋਬਾਈਲ ਉਪਭੋਗਤਾਵਾਂ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


                                                         


Sandeep Kumar

Content Editor

Related News