ਹੁਣ ਘਰ ਬੈਠੇ ਆਨਲਾਈਨ ਕਰਵਾਓ ਆਪਣੇ ਪੂਰਵਜ਼ਾਂ ਦਾ ਸਰਾਧ, ਆਵੇਗਾ ਇੰਨਾ ਖ਼ਰਚ
Friday, Oct 13, 2023 - 01:56 PM (IST)
ਜਲੰਧਰ (ਬਿਊਰੋ) - ਹਿੰਦੂ ਧਰਮ 'ਚ ਸਰਾਧਾਂ ਦਾ ਖ਼ਾਸ ਮਹੱਤਵ ਹੈ। ਸਰਾਧਾਂ 'ਚ ਪਿੱਤਰਾਂ ਨੂੰ ਯਾਦ ਕੀਤਾ ਜਾਂਦਾ ਹੈ। ਜਿਹੜੇ ਪੂਰਵਜ ਇਸ ਦੁਨੀਆ 'ਚ ਨਹੀਂ ਹਨ, ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸਰਾਧ ਕੀਤੇ ਜਾਂਦੇ ਹਨ। ਇਸ ਸਾਲ ਸਰਾਧ 29 ਸਤੰਬਰ, 2023 ਤੋਂ ਸ਼ੁਰੂ ਹੋਏ ਸਨ, ਜੋ 14 ਅਕਤੂਬਰ ਨੂੰ ਖ਼ਤਮ ਹੋਣਗੇ। ਵੱਡੇ-ਵੱਡੇਰਿਆਂ ਦੀ ਆਤਮਾ ਦੀ ਸ਼ਾਂਤੀ ਲਈ ਸਰਾਧ ਕਰਨ ਨਾਲ ਮਨ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਹੁੰਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਿਦੇਸ਼ਾਂ ਜਾਂ ਕਿਸੇ ਹੋਰ ਥਾਵਾਂ 'ਤੇ ਕੰਮ ਕਰਦੇ ਹਨ। ਕੰਮ 'ਚ ਵਿਅਸਥ ਹੋਣ ਕਾਰਨ ਉਕਤ ਲੋਕ ਆਪਣੇ ਪੂਰਵਜ਼ਾਂ ਦਾ ਸਰਾਧ ਨਹੀਂ ਕਰ ਪਾਉਂਦੇ।
ਇਹ ਵੀ ਪੜ੍ਹੋ - ਭਲਕੇ ਲੱਗੇਗਾ ਸਾਲ ਦਾ ਦੂਜਾ ਅਤੇ ਆਖਰੀ 'ਸੂਰਜ ਗ੍ਰਹਿਣ', ਜਾਣੋ ਸਮਾਂ ਅਤੇ ਸਥਾਨ
ਪਿੰਡਦਾਨ ਕਰਵਾਉਣ ਵਾਲੀ ਇਕ ਕੰਪਨੀ ਵਲੋਂ ਅਜਿਹੇ ਲੋਕਾਂ ਲਈ ਇਕ ਖ਼ਾਸ ਆਨਲਾਈਨ ਪੈਕੇਜ ਤਿਆਰ ਕੀਤਾ ਗਿਆ ਹੈ, ਜਿਸ ਨੂੰ ਬੁਕਿੰਗ ਕਰਕੇ ਤੁਸੀਂ ਆਪਣੇ ਪੂਰਵਜ਼ਾਂ ਦਾ ਪਿੰਡਦਾਨ ਕਿਸੇ ਵੀ ਥਾਂ ਤੋਂ ਕਰਵਾ ਸਕਦੇ ਹੋ। ਤੁਸੀਂ ਘਰ ਬੈਠੇ ਆਨਲਾਈਨ ਪਿੰਡਦਾਨ ਕਰ ਸਕੋਗੇ। ਆਨਲਾਈਨ ਪੈਕੇਜ ਦੇ ਰਾਹੀਂ ਲੋਕ ਸਿਰਫ਼ 23 ਹਜ਼ਾਰ ਰੁਪਏ ਖ਼ਰਚ ਕੇ ਈ-ਪਿੰਡ ਦਾਨ ਰਾਹੀਂ ਆਪਣੇ ਪੂਰਵਜ਼ਾਂ ਦੀ ਪੂਜਾ ਕਰਵਾ ਸਕਦੇ ਹੋ। ਜੇਕਰ ਤੁਸੀਂ ਪੂਜਾ ਇਕ ਦਿਨ 'ਚ ਕਰਵਾਉਣਾ ਚਾਹੁੰਦੇ ਹੋ ਤਾਂ ਉਸ ਦਾ ਖ਼ਰਚ 5 ਹਜ਼ਾਰ ਤੋਂ 10 ਹਜ਼ਾਰ ਰੁਪਏ ਆਉਂਦਾ ਹੈ। ਬੁਕਿੰਗ ਦੇ ਨਾਲ ਹੀ ਲੋਕਾਂ ਨੂੰ ਇਹ ਸਾਰੀ ਰਕਮ ਇੱਕਠੀ ਜਮ੍ਹਾਂ ਕਰਾਉਣੀ ਪਵੇਗੀ, ਜਿਸ ਤੋਂ ਬਾਅਦ ਉਹਨਾਂ ਦੀ ਪੂਜਾ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਗੌਤਮ ਅਡਾਨੀ ਨੂੰ ਪਛਾੜ ਮੁੜ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ, ਜਾਣੋ ਕੁੱਲ ਜਾਇਦਾਦ
ਦੱਸ ਦੇਈਏ ਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਪੂਰਵਜ਼ਾਂ ਦੀ ਪੂਜਾ ਕਰਵਾਉਣ ਲਈ ਹਰਿਦੁਆਰ, ਆਯੋਧਿਆ, ਵਾਰਾਨਸੀ ਆਦਿ ਧਾਰਮਿਕ ਥਾਵਾਂ 'ਤੇ ਜਾਂਦੇ ਹਨ। ਲੋਕਾਂ ਦੀ ਭੀੜ ਹੋਣ ਕਾਰਨ ਉਹਨਾਂ ਨੂੰ ਪੂਜਾ ਲਈ ਪਡਿੰਤਾਂ ਦੀ ਬੁਕਿੰਗ ਪਹਿਲਾਂ ਕਰਵਾਉਣੀ ਪੈਂਦੀ ਹੈ। ਪੂਜਾ ਲਈ ਹੋਰ ਲੋੜੀਂਦੇ ਸਾਮਾਨ ਦੀ ਜ਼ਰੂਰਤ ਹੋਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਹਨ। ਇਸੇ ਪਰੇਸ਼ਾਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਪਿੰਡਦਾਨ ਕਰਵਾਉਣ ਵਾਲੀ ਇਕ ਕੰਪਨੀ ਵਲੋਂ ਆਨਲਾਈਨ ਪੈਕੇਜ ਦੀ ਖ਼ਾਸ ਸਹੂਲਤ ਲੋਕਾਂ ਨੂੰ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਘਰ ਲੈਣ ਦਾ ਸੁਫ਼ਨਾ ਹੋਵੇਗਾ ਸਾਕਾਰ, ਦੀਵਾਲੀ ਤੋਂ ਪਹਿਲਾਂ ਸਰਕਾਰ ਦੇਣ ਜਾ ਰਹੀ ਹੈ ਵੱਡਾ ਤੋਹਫ਼ਾ
ਇਸ ਪੈਕੇਜ 'ਚ ਤੁਹਾਨੂੰ ਹਵਾਈ ਯਾਤਰਾ ਤੋਂ ਲੈ ਕੇ ਤੀਰਥ ਸਥਾਨਾਂ 'ਤੇ ਰਹਿਣ ਅਤੇ ਪੰਡਿਤਾਂ ਤੋਂ ਲੈ ਕੇ ਧਾਰਮਿਕ ਸਥਾਨਾਂ 'ਤੇ ਰਹਿਣ ਤੱਕ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਪੈਕੇਜ ਦੀ ਬੁਕਿੰਗ ਹੋਣ ਤੋਂ ਬਾਅਦ ਮੰਤਰਾਂ ਦਾ ਜਾਪ, ਦਾਨ ਅਤੇ ਪੂਜਾ ਸਮੱਗਰੀ ਸਣੇ ਸਾਰੀਆਂ ਰਸਮਾਂ ਆਨਲਾਈਨ ਕੀਤੀਆਂ ਜਾਂਦੀਆਂ ਹਨ। ਪਿੰਡਦਾਨ ਕਰਵਾਉਣ ਦੀਆਂ ਤਸਵੀਰਾਂ ਲੈਣ ਦੇ ਨਾਲ-ਨਾਲ ਵੀਡੀਓ ਵੀ ਰਿਕਾਰਡ ਕੀਤੀ ਜਾਂਦੀ ਹੈ, ਜੋ ਪਰਿਵਾਰ ਨੂੰ ਪੂਜਾ ਤੋਂ ਬਾਅਦ ਭੇਜ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ - Kailash Yatra: ਹੁਣ ਕੈਲਾਸ਼ ਵਿਊ ਪੁਆਇੰਟ 'ਤੇ ਪਹੁੰਚਣਾ ਹੋਵੇਗਾ ਸੌਖਾ, ਘੱਟ ਖ਼ਰਚ 'ਤੇ ਹੋਣਗੇ ਭੋਲੇ ਬਾਬਾ ਦੇ ਦਰਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8