ਹੁਣ ਆਈ ਕੋਬਾਜ਼-6800 ਮਸ਼ੀਨ, 12 ਘੰਟੇ ਵਿਚ ਕਰੇਗੀ 1200 ਟੈਸਟ
Thursday, May 14, 2020 - 11:34 PM (IST)
ਨਵੀਂ ਦਿੱਲੀ (ਏਜੰਸੀ)- ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ ਵਰਧਨ ਨੇ ਵੀਰਵਾਰ ਨੂੰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਐਨ.ਸੀ.ਡੀ.ਸੀ.) ਵਿਚ ਕੋਰੋਨਾ ਵਾਇਰਸ ਦੀ ਜਾਂਚ ਲਈ ਲਗਾਈ ਗਈ ਕੋਬਾਜ਼-6800 ਮਸ਼ੀਨ ਦੇਸ਼ ਨੂੰ ਸਮਰਪਿਤ ਕੀਤੀ। ਇਹ ਮਸ਼ੀਨ ਉੱਚ ਗੁਣਵੱਤਾ ਯੁਕਤ 1200 ਪ੍ਰੀਖਣ 12 ਘੰਟੇ ਵਿਚ ਕਰਨ ਵਿਚ ਸਮਰੱਥ ਹੈ। ਇਸ ਮਸ਼ੀਨ ਦੇ ਕੰਮ ਸ਼ੁਰੂ ਕਰਨ ਤੋਂ ਬਾਅਦ ਦੇਸ਼ ਵਿਚ ਕੋਰੋਨਾ ਜਾਂਚ ਵਿਚ ਹੋਰ ਤੇਜ਼ੀ ਆਵੇਗੀ। ਕੋਬਾਜ਼-6800 ਮਸ਼ੀਨ ਉੱਚ ਪੱਧਰ ਦੀ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਹੈ ਜੋ ਆਰ.ਟੀ.ਪੀ.ਸੀ.ਆਰ. ਟੈਸਟ ਕਰਨ ਵਿਚ ਸਮਰੱਥ ਹੈ।