ਹੁਣ ਬੰਗਲਾਦੇਸ਼ ਨੇ ਕਿਹਾ-ਸਾਨੂੰ ਨਹੀਂ ਮਿਲੇ ‘USAID’ ਦੇ ਪੈਸੇ, ਟਰੰਪ ਨੇ ਕੀਤਾ ਸੀ 2.52 ਅਰਬ ਰੁਪਏ ਦੇਣ ਦਾ ਦਾਅਵਾ

Wednesday, Feb 26, 2025 - 08:50 AM (IST)

ਹੁਣ ਬੰਗਲਾਦੇਸ਼ ਨੇ ਕਿਹਾ-ਸਾਨੂੰ ਨਹੀਂ ਮਿਲੇ ‘USAID’ ਦੇ ਪੈਸੇ, ਟਰੰਪ ਨੇ ਕੀਤਾ ਸੀ 2.52 ਅਰਬ ਰੁਪਏ ਦੇਣ ਦਾ ਦਾਅਵਾ

ਨਵੀਂ ਦਿੱਲੀ/ਢਾਕਾ (ਏਜੰਸੀਆਂ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਬੰਗਲਾਦੇਸ਼ ਨੇ ਕਿਹਾ ਹੈ ਕਿ ਜਿਹੜੇ 2 ਅਰਬ 52 ਕਰੋੜ ਰੁਪਏ ਯੂ. ਐੱਸ. ਏਡ ਤਹਿਤ ਬੰਗਲਾਦੇਸ਼ ਨੂੰ ਦਿੱਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ, ਉਸਦਾ ਤਾਂ ਕਿਤੇ ਕੋਈ ਰਿਕਾਰਡ ਹੀ ਨਹੀਂ ਮਿਲਦਾ। ਬੰਗਲਾਦੇਸ਼ ਦੇ ਐੱਨ. ਜੀ. ਓ. ਮਾਮਲਿਆਂ ਦੇ ਬਿਊਰੋ ਦੇ ਡਾਇਰੈਕਟਰ ਜਨਰਲ ਮੁਹੰਮਦ ਅਨਵਰ ਹੁਸੈਨ ਨੇ ਕਿਹਾ, ‘‘ਅਸੀਂ ਆਪਣੇ ਰਿਕਾਰਡ ’ਚ ਇਹ ਰਾਸ਼ੀ ਨਹੀਂ ਦੇਖੀ ਹੈ।’’

ਇਹ ਵੀ ਪੜ੍ਹੋ: ਟਰੰਪ ਨੂੰ ਇਕ ਹੋਰ ਝਟਕਾ; ਗੁਰਦੁਆਰਿਆਂ ਸਮੇਤ ਹੋਰ ਧਾਰਮਿਕ ਸਥਾਨਾਂ 'ਤੇ ਡਿਪੋਰਟੇਸ਼ਨ ਦੀ ਕਾਰਵਾਈ ’ਤੇ ਲੱਗੀ ਰੋਕ

ਉਨ੍ਹਾਂ ਕਿਹਾ,‘‘ਡੋਨਾਲਡ ਟਰੰਪ ਨੇ ਜਿਹੜੇ ਪੈਸੇ ਬਾਰੇ ਗੱਲ ਕੀਤੀ ਸੀ। ਅਸੀਂ ਦੇਖਿਆ ਤਾਂ ਸਾਨੂੰ ਐੱਨ. ਜੀ. ਓ. ਅਫੇਅਰਸ ’ਚ ਇਹ ਰਾਸ਼ੀ ਕਿਤੇ ਵੀ ਨਹੀਂ ਦਿਸੀ। ਜੇਕਰ ਉਹ ਸਾਨੂੰ ਦੱਸਦੇ ਹਨ ਕਿ ਕਿਹੜੀ ਐੱਨ. ਜੀ. ਓ. ਸ਼ਾਮਲ ਹੈ ਤਾਂ ਅਸੀਂ ਇਸਦੀ ਪਛਾਣ ਕਰ ਸਕਦੇ ਹਾਂ ਪਰ ਕੁੱਲ ਮਿਲਾ ਕੇ ਇਹ ਪੈਸਾ ਅਜੇ ਤੱਕ ਸਾਡੀ ਐੱਨ. ਜੀ. ਓ. ਮਾਮਲਿਆਂ ਦੇ ਰਿਕਾਰਡ ’ਚ ਨਹੀਂ ਦੇਖਿਆ ਗਿਆ ਹੈ।’’

ਉਨ੍ਹਾਂ ਇਹ ਵੀ ਕਿਹਾ ਕਿ ਉਹ ਇਹ ਨਹੀਂ ਦੱਸ ਸਕਦੇ ਹਨ ਕਿ ਕੀ ਅਮਰੀਕਾ ਨੇ ਐੱਨ. ਜੀ. ਓ. ਮਾਮਲਿਆਂ ਦੇ ਬਿਊਰੋ ਨੂੰ ਦਰਕਿਨਾਰ ਕੀਤੇ ਬਿਨਾਂ ਬੰਗਲਾਦੇਸ਼ ’ਚ ਪੈਸਾ ਭੇਜਿਆ ਹੈ ਜਾਂ ਨਹੀਂ। ਬੰਗਲਾਦੇਸ਼ ਸਰਕਾਰ ਦੇ ਅਧਿਕਾਰੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਦੇਸ਼ ’ਚ 75 ਤੋਂ ਵੱਧ ਗੈਰ-ਸਰਕਾਰੀ ਸੰਗਠਨਾਂ ਨੂੰ ਨਾ ਸਿਰਫ ਅਮਰੀਕੀ ਏਜੰਸੀ ਤੋਂ ਫੰਡ ਪ੍ਰਾਪਤ ਹੁੰਦਾ ਹੈ, ਸਗੋਂ ਅਮਰੀਕਾ ਸਥਿਤ ਡੋਨਰਾਂ ਤੋਂ ਵੀ ਦਾਨ ਮਿਲਦਾ ਹੈ। ਉਨ੍ਹਾਂ ਕਿਹਾ, “ਯੂ. ਐੱਸ. ਏ. ਆਈ. ਡੀ. ਜ਼ਿਆਦਾਤਰ ਰੋਹਿੰਰਿਆ ਨਾਲ ਜੁੜੇ ਪ੍ਰਾਜੈਕਟਾਂ ’ਚ ਮਦਦ ਕਰਦਾ ਹੈ ਅਤੇ ਇਹ ਅਜੇ ਵੀ ਜਾਰੀ ਹਨ, ਮੁਅੱਤਲ ਨਹੀਂ ਹਨ।

ਇਹ ਵੀ ਪੜ੍ਹੋ: ਹਰਿਆਣਾ ਦੇ ਨੌਜਵਾਨ ਦੀ ਫਰਾਂਸ 'ਚ ਮੌਤ, ਪਰਿਵਾਰ ਦਾ ਰੋ-ਰੋ ਹੋਇਆ ਬੁਰਾ ਹਾਲ

ਹੁਸੈਨ ਨੇ ਦੱਸਿਆ ਕਿ ਜੇਕਰ ਵਿਦੇਸ਼ੀ ਦਾਨੀ ਸਿੱਧੇ ਰਜਿਸਟਰਡ ਐੱਨ. ਜੀ. ਓ. ਨੂੰ ਦਾਨ ਦਿੰਦੇ ਹਨ ਤਾਂ ਅਸੀਂ ਪੈਸੇ ਦਾ ਰਿਕਾਰਡ ਰੱਖ ਸਕਦੇ ਹਾਂ। ਯੂ. ਐੱਸ. ਏ. ਆਈ. ਡੀ. ਸਰਕਾਰੀ ਚੈਨਲਾਂ ਰਾਹੀਂ ਪੈਸੇ ਦਿੰਦਾ ਹੈ, ਜਿਸ ਤੋਂ ਬਾਅਦ ਏਜੰਸੀਆਂ ਨੂੰ ਵੰਡੇ ਜਾਂਦਿਅਾਂ ਹੈ। ਇਹ ਸਾਡੀ ਐੱਨ. ਜੀ. ਓ. ਮਾਮਲਿਆਂ ਦੇ ਰਿਕਾਰਡ ’ਚ ਦਿਖਾਈ ਨਹੀਂ ਦੇ ਰਿਹਾ ਹੈ।’’

ਭਾਰਤ ਨੂੰ ਨਹੀਂ ਬੰਗਲਾਦੇਸ਼ ਨੂੰ ਦਿੱਤੇ ਗਏ ਸੀ 21 ਮਿਲੀਅਨ ਡਾਲਰ?

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ’ਚ ਭਾਰਤ ਨੂੰ ਦਿੱਤੀ ਜਾਣ ਵਾਲੀ 21 ਮਿਲੀਅਨ ਡਾਲਰ (182 ਕਰੋੜ ਭਾਰਤੀ ਰੁਪਏ) ਦੀ ਸਹਾਇਤਾ ਰਾਸ਼ੀ ਨੂੰ ਵੀ ਰੋਕਣ ਦਾ ਐਲਾਨ ਕੀਤਾ ਸੀ। ਅਮਰੀਕਾ ਵੱਲੋਂ ਕਿਹਾ ਗਿਆ ਕਿ ਭਾਰਤ ਨੂੰ ਇਹ ਰਾਸ਼ੀ ਕਥਿਤ ਤੌਰ ’ਤੇ ਵੋਟਰਾਂ ਦੀ ਗਿਣਤੀ ਵਧਾਉਣ ਲਈ ਦਿੱਤੀ ਜਾ ਰਹੀ ਸੀ। ਭਾਰਤੀ ਰਾਜਨੀਤੀ ’ਚ ਹਲਚਲ ਮਚਾਉਣ ਵਾਲੇ ਇਸ ਦਾਅਵੇ ਨੂੰ ਇਕ ਮੀਡੀਆ ਰਿਪੋਰਟ ਨੇ ਝੂਠਾ ਕਰਾਰ ਦਿੱਤਾ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਯੂ. ਐੱਸ. ਏਡ. ਵੱਲੋਂ ਵੋਟਰਾਂ ਦੀ ਭਾਗੀਦਾਰੀ ਵਧਾਉਣ ਲਈ ਮਨਜ਼ੂਰ ਕੀਤਾ ਗਿਆ 21 ਮਿਲੀਅਨ ਡਾਲਰ ਦਾ ਫੰਡ ਭਾਰਤ ਲਈ ਨਹੀਂ, ਸਗੋਂ ਬੰਗਲਾਦੇਸ਼ ਲਈ ਸੀ। ਇਸ ਮੁਤਾਬਕ ਸਾਲ 2022 ’ਚ 21 ਮਿਲੀਅਨ ਡਾਲਰ ਦੀ ਰਾਸ਼ੀ ਬੰਗਲਾਦੇਸ਼ ਲਈ ਅਲਾਟ ਕੀਤੀ ਗਈ ਸੀ।

ਇਹ ਵੀ ਪੜ੍ਹੋ: ਸਿਰਫ਼ America ਹੀ ਨਹੀਂ... ਹੁਣ ਇਨ੍ਹਾਂ ਦੇਸ਼ਾਂ ਨੇ ਵੀ ਭਾਰਤੀਆਂ ਨੂੰ ਕੀਤਾ Deport

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

cherry

Content Editor

Related News