ਆਂਗਣਵਾੜੀ ਵਰਕਰਾਂ ਲਈ ਵੱਡੀ ਖ਼ਬਰ, ਹੁਣ ਇਕੱਠੇ ਕਰ ਸਕਣਗੇ 2 ਨੌਕਰੀਆਂ

Tuesday, Oct 15, 2024 - 01:55 PM (IST)

ਨਵੀਂ ਦਿੱਲੀ- ਆਂਗਣਵਾੜੀ ਵਰਕਰਾਂ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਆਂਗਣਵਾੜੀ ਵਰਕਰ ਹੁਣ ਹੋਰ ਜਗ੍ਹਾ ਕੰਮ ਵੀ ਕਰ ਸਕਦੇ ਹਨ। ਦਿੱਲੀ ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ 'ਚ ਕਿਹਾ ਹੈ ਕਿ ਆਂਗਣਵਾੜੀ ਵਰਕਰਾਂ ਲਈ ਆਂਗਣਵਾੜੀ ਕੰਮ ਤੋਂ ਇਲਾਵਾ ਵੀ ਵਾਧੂ ਆਮਦਨ ਸਰੋਤ ਹੋ ਸਕਦੇ ਹਨ। ਕੋਰਟ ਨੇ ਇਹ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰਾਂ ਲਈ ਸਿਰਫ਼ ਆਂਗਣਵਾੜੀ ਕੰਮ ਤੋਂ ਪ੍ਰਾਪਤ ਤਨਖਾਹ ਨਾਲ ਖ਼ੁਦ ਜਾਂ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨਾ ਸੰਭਵ ਨਹੀਂ ਹੈ ਅਤੇ ਇਸ ਲਈ ਆਮਦਨ ਦੇ ਵੱਧ ਸਰੋਤ ਹੋਣਾ ਗਲਤ ਨਹੀਂ ਹੋਵੇਗਾ। 

ਇਹ ਆਦੇਸ਼ ਜੱਜ ਹਰਿਸ਼ੰਕਰ ਅਤੇ ਸੁਧੀਰ ਕੁਮਾਰ ਜੈਨ ਦੀ ਬੈਂਚ ਨੇ ਦਿੱਤਾ ਹੈ, ਜੋ ਇਕ ਆਂਗਣਵਾੜੀ ਵਰਕਰ ਵਲੋਂ ਸੁਪਰਵਾਈਜ਼ਰ ਭਰਤੀ ਲਈ ਦਿੱਤੇ ਗਏ ਪ੍ਰਮਾਣ ਪੱਤਰ 'ਤੇ ਇਤਰਾਜ਼ ਕਰਨ ਦੇ ਸੰਬੰਧ 'ਚ ਸੀ। ਵਰਕਰ ਨੇ ਇਹ ਦਾਅਵਾ ਕੀਤਾ ਕਿ ਉਹ ਖ਼ਾਲੀ ਸਮੇਂ 'ਚ ਇਕ ਐੱਨ.ਜੀ.ਓ. 'ਚ ਕੰਮ ਕਰ ਰਹੀ ਸੀ, ਜਦੋਂ ਕਿ ਪ੍ਰਮਾਣ ਪੱਤਰ 'ਚ ਆਂਗਣਵਾੜੀ ਕੰਮ ਕਰਨ ਦਾ ਜ਼ਿਕਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News