ਹੁਣ ਫੋਨ ਕਰਨ ''ਤੇ ਸੁਣਾਈ ਦੇਵੇਗੀ ਅਮਿਤਾਭ ਬੱਚਨ ਦੀ ਆਵਾਜ਼, ਦੇ ਰਹੇ ਨੇ ਇਹ ਸੁਨੇਹਾ

Thursday, Oct 08, 2020 - 09:49 PM (IST)

ਮੁੰਬਈ : ਬੀਤੇ ਕਾਫ਼ੀ ਸਮਾਂ ਤੋਂ ਤੁਹਾਨੂੰ ਫੋਨ ਕਰਦੇ ਹੋਏ ਇੱਕ ਬੀਬੀ ਦੀ ਆਵਾਜ਼ ਅਤੇ ਇੱਕ ਖਾਸ ਸੁਨੇਹਾ ਸੁਣਨ ਦੀ ਆਦਤ ਪੈ ਚੁੱਕੀ ਹੋਵੇਗੀ ਜਿਸ ਦੀ ਸ਼ੁਰੂਆਤ ਨਮਸਕਾਰ, ਕੋਵਿਡ-19 ਅਨਲਾਕ ਦੀ ਪ੍ਰਕਿਰਿਆ ਹੁਣ ਪੂਰੇ ਦੇਸ਼ 'ਚ ਸ਼ੁਰੂ ਹੋ ਚੁੱਕੀ ਹੈ... ਨਾਲ ਹੁੰਦੀ ਹੈ। ਇਸ ਤੋਂ ਇਲਾਵਾ ਇਸ ਆਵਾਜ਼ 'ਚ ਇੱਕ ਹੋਰ ਮੈਸੇਜ ਸੁਣਾਈ ਦਿੰਦਾ ਰਿਹਾ ਹੈ ਜਿਸ ਦੀ ਸ਼ੁਰੂਆਤ ਇਸ ਤਰ੍ਹਾਂ ਹੁੰਦੀ ਹੈ- ਕੋਰੋਨਾ ਵਾਇਰਸ ਜਾਂ ਕੋਵਿਡ-19 ਨਾਲ ਅੱਜ ਪੂਰਾ ਦੇਸ਼ ਲੜ ਰਿਹਾ ਹੈ... ਪਰ ਇਸ ਕਾਲਰ ਟਿਊਨ ਦੀ ਆਵਾਜ਼ ਅਤੇ ਸੁਨੇਹਾ ਦੋਵੇਂ ਹੁਣ ਬਦਲ ਰਹੇ ਹਨ।

ਹੁਣ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਕੋਰੋਨਾ ਵਾਇਰਸ ਦਾ ਸੁਨੇਹਾ ਲੋਕਾਂ ਨੂੰ ਦਿੰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਖੁਦ ਕੋਰੋਨਾ ਵਾਇਰਸ ਤੋਂ ਸਥਾਪਤ ਹੋਣ ਤੋਂ ਬਾਅਦ ਮਹਾਂਮਾਰੀ ਨੂੰ ਮਾਤ ਦੇ ਚੁੱਕੇ ਅਦਾਕਾਰ ਦੀ ਆਵਾਜ਼ ਦਾ ਇਸਤੇਮਾਲ ਲੋਕਾਂ 'ਚ ਜਾਗਰੂਕਤਾ  ਫੈਲਾਉਣ ਲਈ ਕੀਤਾ ਜਾ ਰਿਹਾ ਹੈ। ਬਿੱਗ ਬੀ ਇੱਕ ਨਵੇਂ ਸੁਨੇਹੇ ਨਾਲ ਆਉਣ ਵਾਲੇ ਸਮੇਂ 'ਚ ਸਾਰੇ ਲੋਕਾਂ ਨੂੰ ਕਾਲਰ ਟਿਊਨ 'ਤੇ ਕੋਰੋਨਾ ਤੋਂ ਬਚਾਅ ਦੇ ਉਪਾਅ ਅਪਨਾਉਣ ਦਾ ਸੁਨੇਹਾ ਦਿੰਦੇ ਸੁਣਾਈ ਦੇਣਗੇ। ਆਉਣ ਵਾਲੇ ਦਿਨਾਂ 'ਚ ਇਹ ਕਾਲਰ ਟਿਊਨ ਹਰ ਕਿਸੇ ਦੇ ਫੋਨ 'ਚ ਕਾਲ ਕਰਨ 'ਤੇ ਸੁਣਾਈ ਦੇਵੇਗੀ।

ਪਹਿਲਾਂ ਸੁਣਾਈ ਦਿੱਤੀ ਜਸਲੀਨ ਭੱਲਾ ਦੀ ਆਵਾਜ਼: 

ਕੋਰੋਨਾ ਤੋਂ ਜਾਗਰੂਕਤਾ ਦੇ ਪੁਰਾਣੇ ਮੈਸੇਜ 'ਚ ਜਿਸ ਬੀਬੀ ਦੀ ਆਵਾਜ਼ ਸੁਣਾਈ ਦਿੰਦੀ ਸੀ ਉਸ ਦਾ ਨਾਮ ਜਸਲੀਨ ਭੱਲਾ ਹੈ ਜਿਸ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਖੇਡ ਪੱਤਰਕਾਰੀ ਰਾਹੀਂ ਕੀਤੀ ਸੀ ਅਤੇ ਬਾਅਦ 'ਚ ਵਾਇਸ ਓਵਰ ਕਲਾਕਾਰ ਬਣ ਗਈ। ਉਸ ਨੇ ਹਾਰਲਿਕਸ ਅਤੇ ਸਲਾਇਸ ਮੈਂਗੋ ਡਰਿੰਕ ਵਰਗੇ ਇਸ਼ਤਿਹਾਰਾਂ 'ਚ ਵੀ ਆਪਣੀ ਆਵਾਜ਼ ਦਿੱਤੀ ਹੈ।

ਨਵਾਂ ਮੈਸੇਜ- ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਢਿੱਲ ਨਹੀਂ

ਅਮਿਤਾਭ ਬੱਚਨ ਦੀ ਆਵਾਜ਼ 'ਚ ਸੁਣਾਈ ਦੇਣ ਵਾਲਾ ਮੈਸੇਜ ਕੁੱਝ ਇਸ ਪ੍ਰਕਾਰ ਹੋਵੇਗਾ, ਨਮਸਕਾਰ, ਸਾਡਾ ਦੇਸ਼ ਅਤੇ ਪੂਰਾ ਵਿਸ਼ਵ ਅੱਜ ਕੋਵਿਡ-19 ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਕੋਵਿਡ-19 ਅਜੇ ਖ਼ਤਮ ਨਹੀਂ ਹੋਇਆ ਹੈ, ਅਜਿਹੇ 'ਚ ਸਾਡਾ ਫਰਜ਼ ਹੈ ਕਿ ਅਸੀਂ ਸਾਵਧਾਨ ਰਹਈਏ। ਇਸ ਲਈ ਜਦੋਂ ਤੱਕ ਦਵਾਈ ਨਹੀਂ, ਉਦੋਂ ਤੱਕ ਕੋਈ ਢਿੱਲ ਨਹੀਂ। ਕੋਰੋਨਾ ਤੋਂ ਬਚਾਅ ਲਈ ਜ਼ਰੂਰੀ ਹੈ, ਨਿਯਮਿਤ ਤੌਰ 'ਤੇ ਹੱਥ ਧੋਣਾ, ਮਾਸਕ ਲਗਾਉਣਾ ਅਤੇ ਆਪਸ 'ਚ ਉਚਿਤ ਦੂਰੀ ਬਣਾਈ ਰੱਖਣਾ। ਯਾਦ ਰੱਖੋ ਦੋ ਗਜ ਦੂਰੀ, ਮਾਸਕ ਹੈ ਜ਼ਰੂਰੀ। ਖੰਘ ਬੁਖਾਰ ਜਾਂ ਸਾਂਸ ਲੈਣ 'ਚ ਕਠਿਨਾਈ ਹੋਣ 'ਤੇ ਹੈਲਪਲਾਈਨ ਨੰਬਰ 1075 'ਤੇ ਤੁਰੰਤ ਸੰਪਰਕ ਕਰੋ।


Inder Prajapati

Content Editor

Related News