ਹੁਣ 12 ਘੰਟੇ ਡਿਊਟੀ ਅਤੇ ਔਰਤਾਂ ਵੀ ਲਗਾਉਣਗੀਆਂ ਨਾਈਟ ਸ਼ਿਫਟ ! ਫੈਕਟਰੀ ਐਕਟ 'ਚ ਹੋਏ ਵੱਡੇ ਬਦਲਾਅ
Friday, Jul 04, 2025 - 10:58 AM (IST)

ਨੈਸ਼ਨਲ ਡੈਸਕ : ਗੁਜਰਾਤ ਸਰਕਾਰ ਨੇ ਫੈਕਟਰੀ ਐਕਟ 1948 'ਚ ਵੱਡੇ ਬਦਲਾਅ ਕਰਦੇ ਹੋਏ ਕਰਮਚਾਰੀਆਂ ਲਈ ਡਿਊਟੀ ਦੇ ਘੰਟਿਆਂ ਨੂੰ 9 ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਹੈ। ਇਸਦੇ ਨਾਲ ਹੀ ਔਰਤਾਂ ਨੂੰ ਵੀ ਹੁਣ ਰਾਤ 7 ਵਜੇ ਤੋਂ ਸਵੇਰੇ 6 ਵਜੇ ਤੱਕ ਨਾਈਟ ਸ਼ਿਫਟ 'ਚ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਹ ਤਬਦੀਲੀਆਂ 1 ਜੁਲਾਈ ਤੋਂ ਲਾਗੂ ਕੀਤੀਆਂ ਗਈਆਂ ਹਨ।
ਕਿਸੇ ਵੀ ਹਫ਼ਤੇ ‘ਚ 48 ਘੰਟਿਆਂ ਤੋਂ ਵੱਧ ਕੰਮ ਨਹੀਂ
ਹਾਲਾਂਕਿ ਹਫ਼ਤੇ ਦੇ ਦੌਰਾਨ ਕੁੱਲ ਕੰਮ ਦੇ ਘੰਟੇ 48 ਹੀ ਹੋਣਗੇ। ਉਦਾਹਰਣ ਵਜੋਂ ਜੇ ਕੋਈ ਕਰਮਚਾਰੀ 4 ਦਿਨ 12-12 ਘੰਟੇ ਕੰਮ ਕਰ ਲੈਂਦਾ ਹੈ ਤਾਂ ਉਹ ਹਫ਼ਤੇ ਦੀ ਲਿਮਟ ਪੂਰੀ ਕਰ ਲਵੇਗਾ।
ਕਿਰਿਆਸ਼ੀਲਤਾ ਲਈ ਲਿਖਤੀ ਸਹਿਮਤੀ ਹੋਵੇਗੀ ਲਾਜ਼ਮੀ
ਕਿਸੇ ਵੀ ਕਰਮਚਾਰੀ ਤੋਂ 12 ਘੰਟਿਆਂ ਦੀ ਡਿਊਟੀ ਜਾਂ ਵਾਧੂ ਘੰਟਿਆਂ ਦਾ ਕੰਮ ਲੈਣ ਲਈ ਲਿਖਤੀ ਸਹਿਮਤੀ ਲੈਣੀ ਲਾਜ਼ਮੀ ਹੋਵੇਗੀ। ਕਰਮਚਾਰੀ ਨੂੰ ਲਗਾਤਾਰ 5-6 ਘੰਟੇ ਬਿਨਾਂ ਬਰੇਕ ਕੰਮ ਕਰਨਾ ਪਵੇਗਾ।
ਇਹ ਵੀ ਪੜ੍ਹੋ...Good News: ਕੇਂਦਰੀ ਕਰਮਚਾਰੀਆਂ ਦੀ ਬੱਲੇ-ਬੱਲੇ, TLA ਸਮੇਤ ਕਈ ਭੱਤਿਆਂ 'ਚ 25% ਵਾਧੇ ਦਾ ਐਲਾਨ
ਓਵਰਟਾਈਮ ਦੀ ਲੀਮਟ ‘ਚ ਵੀ ਕੀਤਾ ਵਾਧਾ
ਓਵਰਟਾਈਮ ਦੀ ਹੱਦ 75 ਘੰਟਿਆਂ ਤੋਂ ਵਧਾ ਕੇ ਹੁਣ 125 ਘੰਟੇ ਕੀਤੀ ਗਈ ਹੈ। ਇਹ ਵੀ ਲਿਖਤੀ ਰਜ਼ਾਮੰਦੀ 'ਤੇ ਹੀ ਲਾਗੂ ਹੋਵੇਗੀ।
ਔਰਤਾਂ ਲਈ ਨਾਈਟ ਸ਼ਿਫਟ: ਸੁਰੱਖਿਆ ਨਾਲ ਹੋਵੇਗਾ ਕੰਮ
ਗੁਜਰਾਤ ਸਰਕਾਰ ਨੇ ਔਰਤਾਂ ਨੂੰ ਨਾਈਟ ਸ਼ਿਫਟ 'ਚ ਕੰਮ ਕਰਨ ਦੀ ਆਗਿਆ ਤਾਂ ਦੇ ਦਿੱਤੀ ਹੈ, ਪਰ ਇਹ ਕਈ ਸੁਰੱਖਿਆ ਸ਼ਰਤਾਂ ਦੇ ਨਾਲ ਹੋਵੇਗੀ:
ਇਹ ਵੀ ਪੜ੍ਹੋ...ਰਿਸ਼ਵਤ ਲੈਂਦੇ ਰੰਗੇਹੱਥੀਂ ਚੁੱਕ ਲਏ ਦੋ ਪਟਵਾਰੀ !
ਨਾਈਟ ਸ਼ਿਫਟ 'ਚ ਔਰਤਾਂ ਦੀ ਘੱਟੋ-ਘੱਟ 10 ਕਰਮਚਾਰੀਆਂ ਦੀ ਟੀਮ ਹੋਣੀ ਚਾਹੀਦੀ ਹੈ।
ਫੈਕਟਰੀ ਅੰਦਰ ਅਤੇ ਆਲੇ-ਦੁਆਲੇ ਚੰਗੀ ਰੌਸ਼ਨੀ ਹੋਣੀ ਚਾਹੀਦੀ ਹੈ।
ਸੀਸੀਟੀਵੀ ਕੈਮਰੇ ਲਗਾਏ ਜਾਣੇ ਚਾਹੀਦੇ ਹਨ।
ਔਰਤਾਂ ਨੂੰ ਸੁਰੱਖਿਅਤ ਆਵਾਜਾਈ ਲਈ ਟ੍ਰਾਂਸਪੋਰਟ ਦੀ ਸਹੂਲਤ ਮਿਲੇ।
ਕਿਸੇ ਵੀ ਔਰਤ ਨੂੰ ਨਾ ਤਾਂ ਸਭ ਤੋਂ ਪਹਿਲਾਂ ਲਿਜਾਇਆ ਜਾਵੇ ਅਤੇ ਨਾ ਹੀ ਸਭ ਤੋਂ ਆਖ਼ਰ ਵਿੱਚ ਛੱਡਿਆ ਜਾਵੇ।
ਯੌਨ ਸ਼ੋਸ਼ਣ ਜਾਂ ਕਿਸੇ ਵੀ ਹੱਕ ਖਿਲਾਫ਼ ਕ੍ਰਿਆ ਨੂੰ ਰੋਕਣ ਲਈ ਢੰਗ ਦੀ ਵਿਆਵਸਥਾ ਹੋਣੀ ਚਾਹੀਦੀ ਹੈ।
ਸਿਹਤ, ਸਫ਼ਾਈ ਅਤੇ ਛੁੱਟੀਆਂ ਸਬੰਧੀ ਔਰਤਾਂ ਲਈ ਵਧੀਆ ਕੰਮਕਾਜੀ ਮਾਹੌਲ ਹੋਣਾ ਚਾਹੀਦਾ ਹੈ।
ਜਬਰਦਸਤੀ ਨਹੀਂ ਹੋਵੇਗਾ ਨਾਈਟ ਡਿਊਟੀ ਲਈ ਦਬਾਅ
ਇਹ ਵੀ ਸਾਫ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਔਰਤ ਨੂੰ ਜ਼ਬਰਦਸਤੀ ਨਾਈਟ ਸ਼ਿਫਟ ਵਿੱਚ ਨਹੀਂ ਭੇਜਿਆ ਜਾਵੇਗਾ। ਜਿਨ੍ਹਾਂ ਔਰਤਾਂ ਦੀ ਰੁਚੀ ਹੋਵੇਗੀ, ਉਨ੍ਹਾਂ ਤੋਂ ਲਿਖਤੀ ਸਹਿਮਤੀ ਲਈ ਜਾਵੇਗੀ।ਇਹ ਤਬਦੀਲੀਆਂ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵਧਾਵਾ ਦੇਣ, ਨਿਵੇਸ਼ ਖਿੱਚਣ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦੇ ਉਦੇਸ਼ ਨਾਲ ਕੀਤੀਆਂ ਗਈਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e