ਨਵੰਬਰ ਮਹੀਨਾ ਵੀ ਰਹੇਗਾ ਗਰਮ, ਨਹੀਂ ਪਵੇਗੀ ਕੜਾਕੇ ਦੀ ਠੰਡ! IMD ਨੇ ਦੱਸੀ ਇਹ ਵਜ੍ਹਾ
Sunday, Nov 02, 2025 - 01:46 PM (IST)
ਨੈਸ਼ਨਲ ਡੈਸਕ- ਭਾਰਤੀ ਮੌਸਮ ਵਿਭਾਗ (IMD) ਨੇ ਨਵੰਬਰ ਮਹੀਨੇ ਲਈ ਆਪਣੀ ਮੌਸਮੀ ਭਵਿੱਖਬਾਣੀ ਜਾਰੀ ਕਰ ਦਿੱਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮੌਸਮ ਆਮ ਤੋਂ ਜ਼ਿਆਦਾ ਗਰਮ ਅਤੇ ਨਮੀ ਵਾਲਾ ਰਹੇਗਾ। ਵਿਭਾਗ ਦੇ ਜਨਰਲ ਡਾਇਰੈਕਟਰ ਮ੍ਰਿਤੁੰਜਯ ਮਹਾਪਾਤ੍ਰਾ ਨੇ ਕੜਾਕੇ ਦੀ ਠੰਡ ਪੈਣ ਦੀਆਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਇਹ ਵੀ ਪੜ੍ਹੋ : ਅੱਜ ਬਣ ਰਿਹੈ ਦੁਰਲੱਭ ਸੰਯੋਗ! ਇਨ੍ਹਾਂ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ
ਲਾ ਨੀਨਾ ਦੀ ਸਥਿਤੀ ਅਤੇ ਸਰਦੀ ਦਾ ਅੰਦਾਜ਼ਾ
IMD ਦੇ ਵਿਸ਼ਲੇਸ਼ਣ ਮੁਤਾਬਕ, ਇਸ ਵਾਰ ਸਰਦੀ ਆਮ ਰਹੇਗੀ, ਬਹੁਤ ਜ਼ਿਆਦਾ ਠੰਡ ਪੈਣ ਦੀ ਸੰਭਾਵਨਾ ਨਹੀਂ। ਪ੍ਰਸ਼ਾਂਤ ਮਹਾਸਾਗਰ ਦੇ ਭੂਮੱਧ ਰੇਖਾ ਵਾਲੇ ਹਿੱਸੇ 'ਚ ਲਾ ਨੀਨਾ ਦੀ ਸਥਿਤੀ ਬਣੀ ਹੋਈ ਹੈ, ਪਰ ਇਹ ਕਾਫ਼ੀ ਕਮਜ਼ੋਰ ਹੈ। ਅੰਦਾਜ਼ਾ ਹੈ ਕਿ ਇਹ ਸਥਿਤੀ ਨਵੰਬਰ ਅਤੇ ਦਸੰਬਰ 2025 ਤੱਕ ਜਾਰੀ ਰਹੇਗੀ।
ਲਾ ਨੀਨਾ ਕੀ ਹੁੰਦਾ ਹੈ?
ਲਾ ਨੀਨਾ ਇਕ ਮੌਸਮ ਸੰਬੰਧੀ ਘਟਨਾ ਹੈ, ਜਿਸ 'ਚ ਪ੍ਰਸ਼ਾਂਤ ਮਹਾਸਾਗਰ ਦਾ ਪਾਣੀ ਆਮ ਤੋਂ ਠੰਡਾ ਹੋ ਜਾਂਦਾ ਹੈ। ਭਾਰਤ 'ਚ ਆਮ ਤੌਰ 'ਤੇ ਲਾ ਨੀਨਾ ਦੇ ਸਮੇਂ ਚੰਗੀ ਬਾਰਿਸ਼ ਹੁੰਦੀ ਹੈ ਅਤੇ ਸਰਦੀ ਥੋੜ੍ਹੀ ਜ਼ਿਆਦਾ ਪੈ ਸਕਦੀ ਹੈ ਪਰ ਮੌਜੂਦਾ ਸਮੇਂ ਇਸ ਦੇ ਕਮਜ਼ੋਰ ਹੋਣ ਕਾਰਨ ਕੜਾਕੇ ਦੀ ਸਰਦੀ ਪੈਣ ਦੀ ਸੰਭਾਵਨਾ ਘੱਟ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਜਾਰੀ, ਜਾਣੋ 10 ਗ੍ਰਾਮ Gold ਦੇ ਨਵੇਂ ਰੇਟ
ਨਵੰਬਰ 'ਚ ਤਾਪਮਾਨ ਕਿਵੇਂ ਰਹੇਗਾ?
IMD ਦੇ ਭਵਿੱਖਬਾਣੀ ਅਨੁਸਾਰ,''ਦਿਨ ਤੇ ਰਾਤ ਦੇ ਤਾਪਮਾਨ 'ਚ ਅੰਤਰ ਰਹੇਗਾ। ਦਿਨ ਹਲਕੇ ਠੰਡੇ ਹੋ ਸਕਦੇ ਹਨ, ਜਦਕਿ ਰਾਤਾਂ ਆਮ ਤੋਂ ਕੁਝ ਗਰਮ ਰਹਿਣਗੀਆਂ। ਉੱਤਰ-ਪੂਰਬੀ, ਉੱਤਰ-ਪੱਛਮੀ, ਦੱਖਣੀ ਅਤੇ ਹਿਮਾਲਈ ਖੇਤਰਾਂ 'ਚ ਤਾਪਮਾਨ 'ਚ ਹਲਕਾ ਫਰਕ ਰਹੇਗਾ। ਦਿੱਲੀ, ਹਰਿਆਣਾ ਅਤੇ ਰਾਜਸਥਾਨ 'ਚ ਰਾਤਾਂ ਕੁਝ ਠੰਡੀਆਂ ਰਹਿਣ ਦੀ ਸੰਭਾਵਨਾ ਹੈ।
ਬਾਰਿਸ਼ ਦਾ ਅਨੁਮਾਨ ਤੇ ਨਾਰਥ-ਈਸਟ ਮਾਨਸੂਨ
IMD ਦੇ ਅਨੁਸਾਰ, ਦੇਸ਼ ਦੇ ਕਈ ਹਿੱਸਿਆਂ 'ਚ ਆਮ ਤੋਂ ਵੱਧ ਬਾਰਿਸ਼ ਹੋ ਸਕਦੀ ਹੈ। ਦੱਖਣੀ ਭਾਰਤ ਵਿੱਚ ਨਾਰਥ-ਈਸਟ ਮਾਨਸੂਨ ਦੇ ਦੌਰਾਨ (ਨਵੰਬਰ 'ਚ) ਬਾਰਿਸ਼ ਸਧਾਰਣ ਰਹਿਣ ਦੀ ਉਮੀਦ ਹੈ। ਪਰ ਕਮਜ਼ੋਰ ਲਾ ਨੀਨਾ ਦੇ ਕਾਰਨ ਤਮਿਲਨਾਡੂ ਅਤੇ ਪੁਡੁਚੇਰੀ 'ਚ ਮਾਨਸੂਨ ਦੀ ਤੀਬਰਤਾ ਘੱਟ ਸਕਦੀ ਹੈ।
ਅਕਤੂਬਰ 'ਚ ਰਿਕਾਰਡ ਤੋੜ ਮੀਂਹ
IMD ਦੇ ਅੰਕੜਿਆਂ ਅਨੁਸਾਰ ਅਕਤੂਬਰ ਮਹੀਨਾ ਵੀ ਅਸਧਾਰਣ ਰਿਹਾ:
- ਅਕਤੂਬਰ 2025 ਪਿਛਲੇ ਪੰਜ ਸਾਲਾਂ 'ਚ ਦੂਜਾ ਸਭ ਤੋਂ ਵੱਧ ਬਾਰਿਸ਼ ਵਾਲਾ ਮਹੀਨਾ ਰਿਹਾ।
- 112.2 ਮਿਲੀਲੀਟਰ ਬਾਰਿਸ਼ ਦਰਜ ਕੀਤੀ ਗਈ, ਜੋ 1901 ਤੋਂ ਬਾਅਦ 16ਵੀਂ ਸਭ ਤੋਂ ਵੱਧ ਵਰਖਾ ਸੀ।
- ਦੇਸ਼ ਭਰ 'ਚ 236 ਵਾਰ ਭਾਰੀ ਮੀਂਹ ਅਤੇ 45 ਵਾਰ ਵੱਧ ਮੀਂਹ ਦਰਜ ਹੋਇਆ।
- ਸਭ ਤੋਂ ਵੱਧ ਮੀਂਹ ਬਿਹਾਰ, ਉੱਤਰ ਬੰਗਾਲ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ 'ਚ ਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
