ਪੁਤਿਨ ਦਾ ਚੀਨੀ ਨਾਗਰਿਕਾਂ ਨੂੰ ਵੱਡਾ ਤੋਹਫ਼ਾ ! ਰੂਸ ਦੀ ਯਾਤਰਾ ਲਈ ਹੁਣ ਨਹੀਂ ਪਵੇਗੀ ਵੀਜ਼ਾ ਦੀ ਲੋੜ
Tuesday, Dec 02, 2025 - 09:14 AM (IST)
ਇੰਟਰਨੈਸ਼ਨਲ ਡੈਸਕ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਚੀਨੀ ਨਾਗਰਿਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਨੇ ਦੇਸ਼ ਦੇ ਵੀਜ਼ਾ ਨਿਯਮਾਂ 'ਚ ਚੀਨੀ ਨਾਗਰਿਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਰੂਸ ਦੀ ਯਾਤਰਾ ਵੀਜ਼ਾ ਫ੍ਰੀ ਕਰ ਦਿੱਤੀ ਹੈ।
ਚੀਨ ਦੇ ਨਾਗਰਿਕ ਹੁਣ ਬਿਨਾਂ ਵੀਜ਼ਾ ਇਕ ਮਹੀਨੇ ਤੱਕ ਰੂਸ ਦੀ ਯਾਤਰਾ ਕਰ ਸਕਣਗੇ। ਪੁਤਿਨ ਨੇ ਪਿਛਲੇ ਹਫ਼ਤੇ ਹੀ ਕਿਹਾ ਸੀ ਕਿ ਚੀਨੀ ਨਾਗਰਿਕ ਬਿਨਾਂ ਵੀਜ਼ਾ ਦੇ ਰੂਸ ਦੀ ਯਾਤਰਾ ਕਰ ਸਕਣਗੇ। ਉਨ੍ਹਾਂ ਨੇ ਸੋਮਵਾਰ ਨੂੰ ਇਸ ਹੁਕਮ ’ਤੇ ਦਸਤਖਤ ਵੀ ਕਰ ਦਿੱਤੇ ਹਨ, ਜਿਸ ਮਗਰੋਂ ਚੀਨੀ ਨਾਗਰਿਕਾਂ ਨੂੰ ਹੁਣ ਰੂਸ ਜਾਣ ਲਈ ਵੀਜ਼ਾ ਦੀ ਲੋੜ ਨਹੀਂ ਪਵੇਗੀ। ਉਹ ਇਕ ਮਹੀਨੇ ਦੀ ਮਿਆਦ ਤੱਕ ਰੂਸ 'ਚ ਬਿਨਾਂ ਵੀਜ਼ਾ ਦੇ ਰਹਿ ਸਕਣਗੇ।
