ਇਲੈਕਟ੍ਰਿਕ ਵਾਹਨ ਨੂੰ 15 ਮਿੰਟਾਂ ’ਚ ਚਾਰਜ ਕਰ ਦੇਵੇਗੀ ਨਵੀਂ ਬੈਟਰੀ

Sunday, Dec 23, 2018 - 10:34 PM (IST)

ਇਲੈਕਟ੍ਰਿਕ ਵਾਹਨ ਨੂੰ 15 ਮਿੰਟਾਂ ’ਚ ਚਾਰਜ ਕਰ ਦੇਵੇਗੀ ਨਵੀਂ ਬੈਟਰੀ

ਮੁੰਬਈ–ਇਕ ਸਟਾਰਟਅਪ ਨੇ ਇਕ ਅਨੋਖੀ ਬੈਟਰੀ ਤਿਆਰ ਕੀਤੀ ਹੈ ਜਿਸ ਬਾਰੇ ਉਨ੍ਹਾਂ ਦਾ ਦਾਅਵਾ ਹੈ ਕਿ ਉਹ 15 ਮਿੰਟਾਂ ’ਚ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰ ਸਕਦੀ ਹੈ ਤੇ ਇਸ ਤਰ੍ਹਾਂ ਇਲੈਕਟ੍ਰਿਕ ਵਾਹਨ ਆਮ ਗਾਹਕਾਂ ਲਈ ਸਸਤੇ ਬਣ ਸਕਦੇ ਹਨ। ਮੁੰਬਈ ਦੇ ਸਟਾਰਟਅਪ ਗੀਗਾਡਾਇਨ ਐਨਰਜੀ ਨੇ ਇਹ ਬੈਟਰੀ ਵਿਕਸਿਤ ਕੀਤੀ ਹੈ ਤੇ ਉਸ ਨੂੰ ਕੌਮਾਂਤਰੀ ਪੇਟੈਂਟ ਮਿਲਣਾ ਅਜੇ ਬਾਕੀ ਹੈ।  ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੁਬਿਨ ਵਰਗੀਜ਼ ਨੇ ਦੱਸਿਆ ਕਿ ਇਸ ਦੀ ਸਮਰਥਾ ਵਧਾਈ ਜਾ ਸਕਦੀ ਹੈ।


Related News