ਜੰਮੂ ''ਚ PSA ਤਹਿਤ ਖੂੰਖਾਰ ਅਪਰਾਧੀ ਗ੍ਰਿਫਤਾਰ

Sunday, Mar 17, 2024 - 03:56 PM (IST)

ਜੰਮੂ ''ਚ PSA ਤਹਿਤ ਖੂੰਖਾਰ ਅਪਰਾਧੀ ਗ੍ਰਿਫਤਾਰ

ਜੰਮੂ- ਖੂੰਖਾਰ ਅਪਰਾਧੀ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਇੱਥੇ ਸਖ਼ਤ ਜਨ ਸੁਰੱਖਿਆ ਐਕਟ (PSA) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਵਿਕਰਮਜੀਤ ਸਿੰਘ ਖਿਲਾਫ਼ ਵੱਖ-ਵੱਖ ਥਾਣਿਆਂ ਵਿਚ 15 FIRs ਦਰਜ ਹਨ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਕਈ ਵਾਰੰਟ ਜਾਰੀ ਕੀਤੇ ਜਾ ਚੁੱਕੇ ਸਨ। ਬੁਲਾਰੇ ਨੇ ਕਿਹਾ ਕਿ ਗੰਗਯਾਲ ਥਾਣੇ ਦੀ ਟੀਮ ਨੇ ਲੋੜੀਂਦੇ ਅਪਰਾਧੀ ਖਿਲਾਫ਼ ਜਾਰੀ PSA ਵਾਰੰਟ 'ਤੇ ਅਮਲ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਨੇ ਕਿਹਾ ਕਿ ਉਸ ਦੀ ਹਿਰਾਸਤ ਜੰਮੂ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ 'ਚ ਸੁਧਾਰ ਦੀ ਦਿਸ਼ਾ 'ਚ ਇਕ ਹੋਰ ਕਦਮ ਹੈ। ਇਸ ਦਰਮਿਆਨ ਬੁਲਾਰਿਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਜੰਮੂ ਵਿਚ ਆਪ੍ਰੇਸ਼ਨ ਕਲੀਨਅਪ ਤਹਿਤ ਨਸ਼ੀਲੇ ਪਦਾਰਥਾਂ ਖਿਲਾਫ਼ ਛਾਪੇਮਾਰੀ ਦੌਰਾਨ 75 ਤੋਂ ਵੱਧ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਬੁਲਾਰੇ ਨੇ ਕਿਹਾ ਕਿ ਭਾਰਤ-ਤਿੱਬਤ ਬਾਰਡਰ ਪੁਲਸ (ITBP) ਦੀ ਮਦਦ ਨਾਲ ਪੁਲਸ ਨੇ ਰਾਜੀਵ ਨਗਰ ਅਤੇ ਧੜਪ-ਸਤਵਾਰੀ ਵਿਚ ਛਾਪੇ ਮਾਰੇ ਅਤੇ ਇਕ ਖੂੰਖਾਰ ਨਸ਼ੀਲੇ ਪਦਾਰਥ ਤਸਕਰ ਦੇ ਘਰ ਵਿਚੋਂ 95,950 ਰੁਪਏ ਬਰਾਮਦ ਕੀਤੇ। 


author

Tanu

Content Editor

Related News