ਸੋਸ਼ਲ ਮੀਡੀਆ ''ਤੇ ਨਫ਼ਰਤ ਫੈਲਾਉਣ ਵਾਲੀ ਪੋਸਟ ਦੇ ਮਾਮਲੇ ’ਚ ਭਾਜਪਾ ਦੇ 8 ਆਗੂਆਂ ਨੂੰ ਨੋਟਿਸ

Saturday, Apr 15, 2023 - 04:32 AM (IST)

ਸੋਸ਼ਲ ਮੀਡੀਆ ''ਤੇ ਨਫ਼ਰਤ ਫੈਲਾਉਣ ਵਾਲੀ ਪੋਸਟ ਦੇ ਮਾਮਲੇ ’ਚ ਭਾਜਪਾ ਦੇ 8 ਆਗੂਆਂ ਨੂੰ ਨੋਟਿਸ

ਰਾਏਪੁਰ (ਭਾਸ਼ਾ)- ਛੱਤੀਸਗੜ੍ਹ ’ਚ ਰਾਏਪੁਰ ਜ਼ਿਲ੍ਹੇ ਦੀ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਦੋਸ਼ ’ਚ ਭਾਜਪਾ ਦੇ ਸੂਬਾ ਬੁਲਾਰੇ ਸਮੇਤ 8 ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ। ਰਾਏਪੁਰ ਜ਼ਿਲੇ ਦੇ ਐੱਸ. ਐੱਸ. ਪੀ. ਪ੍ਰਸ਼ਾਂਤ ਅਗਰਵਾਲ ਨੇ ਦੱਸਿਆ ਕਿ ਆਗੂਆਂ ਨੂੰ ਪੋਸਟ ਦੇ ਸਬੰਧ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਬੋਲੇ ਜੈਜ਼ੀ ਬੀ, ਕਿਹਾ - "ਸਿੱਧੂ ਨਾਲ ਕੰਮ ਕਰਨਾ ਸੀ ਪਰ..."

ਐੱਸ.ਐੱਸ.ਪੀ. ਅਗਰਵਾਲ ਨੇ ਦੱਸਿਆ ਕਿ ਪੁਲਸ ਨੇ ਭਾਜਪਾ ਦੇ ਸੂਬਾ ਆਈ. ਟੀ. ਸੈੱਲ ਇੰਚਾਰਜ ਸੁਨੀਲ ਐੱਸ. ਪਿੱਲਈ, ਸੂਬਾਈ ਬੁਲਾਰੇ ਸੰਜੇ ਸ੍ਰੀਵਾਸਤਵ, ਖਜ਼ਾਨਚੀ ਨੰਦਨ ਜੈਨ, ਭਾਜਪਾ ਵਪਾਰ ਸੈੱਲ ਦੇ ਪ੍ਰਧਾਨ ਕੇਦਾਰਨਾਥ ਗੁਪਤਾ, ਭਾਜਪਾ ਯੁਵਾ ਮੋਰਚਾ ਮੰਡਲ ਪ੍ਰਧਾਨ ਯੋਗੀ ਸਾਹੂ, ਯੁਵਾ ਮੋਰਚਾ ਵਿਭਾਗ ਦੇ ਕੋਆਰਡੀਨੇਟਰ ਕਮਲ ਸ਼ਰਮਾ, ਡੀ. ਡੀ. ਨਗਰ ਯੁਵਾ ਮੋਰਚਾ ਦੇ ਪ੍ਰਧਾਨ ਸ਼ੁਭੰਕਰ ਅਤੇ ਭਾਜਪਾ ਵਰਕਰ ਬਿੱਟੂ ਪਾਣਿਗ੍ਰਹੀ ਨੂੰ ਨਫ਼ਰਤ ਫੈਲਾਉਣ ਵਾਲੀ ਸਮੱਗਰੀ ਪੋਸਟ ਕਰਨ ਦੇ ਮਾਮਲੇ ’ਚ ਨੋਟਿਸ ਜਾਰੀ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਰਾਜਸਥਾਨ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਦਿੱਤਾ ਵਿਸਾਖੀ ਦਾ ਤੋਹਫ਼ਾ, ਕੀਤਾ ਵੱਡਾ ਐਲਾਨ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 12 ਅਪ੍ਰੈਲ ਨੂੰ ਛੱਤੀਸਗੜ੍ਹ ਸੂਬਾ ਕਾਂਗਰਸ ਕਮੇਟੀ ਦੇ ਆਗੂਆਂ ਨੇ ਰਾਏਪੁਰ ਜ਼ਿਲ੍ਹੇ ’ਚ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਭਾਜਪਾ ਆਗੂਆਂ ਨੇ ਬੀਰਨਪੁਰ ਹਿੰਸਾ ਨਾਲ ਸਬੰਧਤ ਪੋਸਟ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਮੁੱਖ ਮੰਤਰੀ ਭੁਪੇਸ਼ ਬਘੇਲ ਖਿਲਾਫ-‘ਭੁਪੇਸ਼ ਦਾ ਜਿਹਾਦਗੜ੍ਹ’, ‘ਤਾਲਿਬਾਨੀ ਰੁਕੂਮਤ’ ਅਤੇ ਇਸ ਤਰ੍ਹਾਂ ਹੋਰ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News