ਲਖੀਮਪੁਰ ਖੀਰੀ ਮਾਮਲੇ ''ਤੇ ਸੁਪਰੀਮ ਕੋਰਟ ਨੇ ਲਿਆ ਨੋਟਿਸ, ਕੱਲ੍ਹ ਹੋਵੇਗੀ ਸੁਣਵਾਈ

Wednesday, Oct 06, 2021 - 10:27 PM (IST)

ਨਵੀਂ ਦਿੱਲੀ : ਲਖੀਮਪੁਰ ਦੀ ਘਟਨਾ 'ਤੇ ਸੁਪਰੀਮ ਕੋਰਟ ਨੇ ਨੋਟਿਸ ਲਿਆ ਹੈ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਯਾਨੀ ਵੀਰਵਾਰ ਨੂੰ ਪ੍ਰਧਾਨ ਜੱਜ ਦੀ ਅਦਾਲਤ ਵਿੱਚ ਹੋਵੇਗੀ। ਲਖੀਮਪੁਰ ਵਿੱਚ 3 ਅਕਤੂਬਰ ਨੂੰ ਹੋਈ ਹਿੰਸਾ ਦੀ ਘਟਨਾ ਨੂੰ ਲੈ ਕੇ ਸੁਪਰੀਮ ਕੋਰਟ ਦੀ ਕਾਰਵਾਈ ਨੂੰ ਲੈ ਕੇ ਲਗਾਤਾਰ ਮੰਗ ਉੱਠ ਰਹੀ ਹੈ। ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ 8 ਲੋਕਾਂ ਦੀ ਜਾਨ ਚੱਲੀ ਗਈ ਸੀ। 

ਇਹ ਵੀ ਪੜ੍ਹੋ - ਛੱਤੀਸਗੜ੍ਹ: ਝੰਡੇ ਨੂੰ ਲੈ ਕੇ ਹੋਇਆ ਵਿਵਾਦ ਤੋਂ ਬਾਅਦ ਧਾਰਾ 144 ਲਾਗੂ, 50 ਤੋਂ ਵਧ ਗ੍ਰਿਫਤਾਰ

ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਬੁੱਧਵਾਰ ਨੂੰ ਲਖੀਮਪੁਰ ਖੀਰੀ ਹਿੰਸਾ ਮਾਮਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਚੋਟੀ ਦੀ ਅਦਾਲਤ ਨੂੰ ਇਸ ਮਾਮਲੇ 'ਤੇ ਖੁਦ: ਨੋਟਿਸ ਲੈਂਦੇ ਹੋਏ ਕਦਮ ਚੁੱਕਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਘਟਨਾ ਨੂੰ ਲੈ ਕੇ ਚੋਟੀ ਦੀ ਅਦਾਲਤ ਨੂੰ ਮੰਗਲਵਾਰ ਨੂੰ ਇੱਕ ਪੱਤਰ ਲਿਖ ਕੇ ਤਿੰਨ ਅਕਤੂਬਰ ਦੀ ਇਸ ਘਟਨਾ ਦੇ ਮਾਮਲੇ ਵਿੱਚ ਚੋਟੀ ਦੀ ਅਦਾਲਤ ਦੀ ਨਿਗਰਾਨੀ ਵਿੱਚ ਉੱਚ ਪੱਧਰੀ ਕਾਨੂੰਨੀ ਜਾਂਚ ਦੀ ਅਪੀਲ ਵੀ ਕੀਤੀ ਗਈ ਸੀ। 

ਇਹ ਵੀ ਪੜ੍ਹੋ - ਨਰਾਤੇ ਮੌਕੇ ਰੋਸ਼ਨੀ ਨਾਲ ਜਗਮਗਾਇਆ ਮਾਤਾ ਵੈਸ਼ਨੋ ਦੇਵੀ ਮੰਦਰ

ਦੋ ਜੱਜਾਂ ਨੇ ਪੱਤਰ ਲਿੱਖ ਕੇ ਪ੍ਰਧਾਨ ਜੱਜ ਐੱਨ.ਵੀ. ਰਮਣ ਨੂੰ ਅਪੀਲ ਕੀਤੀ ਹੈ ਕਿ ਇਸ ਨੂੰ ਜਨਹਿੱਤ ਪਟੀਸ਼ਨ ਦੇ ਰੂਪ ਵਿੱਚ ਲਿਆ ਜਾਵੇ ਤਾਂਕਿ ਦੋਸ਼ੀਆਂ ਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ। ਇਸ ਵਿੱਚ ਗ੍ਰਹਿ ਮੰਤਰਾਲਾ  ਅਤੇ ਪੁਲਸ ਨੂੰ ਮਾਮਲੇ ਵਿੱਚ ਐੱਫ.ਆਈ.ਆਰ. ਦਰਜ ਕਰਨ ਦਾ ਨਿਰਦੇਸ਼ ਦੇਣ ਅਤੇ ਘਟਨਾ ਵਿੱਚ ਕਥਿਤ ਰੂਪ ਨਾਲ ਸ਼ਾਮਲ ਲੋਕਾਂ ਨੂੰ ਸਜ਼ਾ ਦੇਣ ਦੀ ਵੀ ਮੰਗ ਕੀਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News