MCD ਚੋਣਾਂ 'ਚ ਨੋਟਾ ਨੂੰ ਪਈਆਂ 57,545 ਵੋਟਾਂ
Thursday, Dec 08, 2022 - 10:03 AM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ 250 ਵਾਰਡਾਂ 'ਤੇ ਹੋਈ ਚੋਣ 'ਚ ਆਮ ਆਦਮੀ ਪਾਰਟੀ ਨੇ 134 ਸਟਾਂ ਨਾਲ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਉੱਥੇ ਹੀ ਭਾਜਪਾ 104 ਸੀਟਾਂ, ਕਾਂਗਰਸ 9 ਸੀਟਾਂ ਅਤੇ ਆਜ਼ਾਦ ਉਮੀਦਵਾਰਾਂ 'ਤੇ 3 ਸੀਟਾਂ 'ਤੇ ਜਿੱਤ ਦਰਜ ਕੀਤੀ। ਦਿਲਚਸਪ ਗੱਲ ਇਹ ਰਹੀ ਕਿ ਇਸ ਵਾਰ ਦਿੱਲੀ ਦੀ ਜਨਤਾ ਨੇ 'ਉਪਰੋਕਤ' 'ਚੋਂ ਕੋਈ ਨਹੀਂ ਯਾਨੀ ਨੋਟਾ 'ਤੇ ਜੰਮ ਕੇ ਬਟਨ ਦਬਾਇਆ ਹੈ।
ਇਹ ਵੀ ਪੜ੍ਹੋ : CBI ਨੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਖ਼ਿਲਾਫ਼ ਦਰਜ ਕੀਤੇ 56 ਮਾਮਲੇ
ਇਸ ਵਾਰ ਨੋਟਾ ਨੂੰ 57,000 ਤੋਂ ਵੱਧ ਵੋਟਰਾਂ ਨੇ ਆਪਣੀ ਪਹਿਲੀ ਪਸੰਦ ਚੁਣਿਆ। ਯਾਨੀ 50 ਹਜ਼ਾਰ ਅਜਿਹੇ ਵੋਟਰ ਸਨ, ਜਿਨ੍ਹਾਂ ਨੂੰ ਆਪਣੇ ਵਾਰਡ ਦੇ ਉਮੀਦਵਾਰ ਪਸੰਦ ਨਹੀਂ ਸਨ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਆਪਣੀ ਵੋਟ ਨੋਟਾ ਨੂੰ ਦਿੱਤੀ। ਇਹ ਜਾਣਕਾਰੀ ਸੂਬਾ ਚੋਣ ਕਮਿਸ਼ਨ ਵਲੋਂ ਬੁੱਧਵਾਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ। ਦਿੱਲੀ ’ਚ ਐਤਵਾਰ ਨੂੰ ਹੋਈਆਂ ਚੋਣਾਂ ’ਚ 50.48 ਫੀਸਦੀ ਵੋਟਿੰਗ ਹੋਈ। ਇਸ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ। ਚੋਣ ਕਮਿਸ਼ਨ ਨੇ ਦੱਸਿਆ ਕਿ 4 ਦਸੰਬਰ ਨੂੰ ਹੋਈਆਂ ਚੋਣਾਂ ’ਚ ਕੁੱਲ ਵੋਟਾਂ ’ਚੋਂ 57,545 (0.78 ਫੀਸਦੀ) ਵੋਟ ਨੋਟਾ ਨੂੰ ਪਈਆਂ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ