ਉੱਤਰੀ ਕਸ਼ਮੀਰ ''ਚ ਜੈਸ਼ ਦੇ 2 ਅੱਤਵਾਦੀ ਹਥਿਆਰ ਅਤੇ ਵਿਸਫੋਟਕ ਸਮੇਤ ਗ੍ਰਿਫ਼ਤਾਰ

Thursday, Sep 10, 2020 - 04:01 PM (IST)

ਉੱਤਰੀ ਕਸ਼ਮੀਰ ''ਚ ਜੈਸ਼ ਦੇ 2 ਅੱਤਵਾਦੀ ਹਥਿਆਰ ਅਤੇ ਵਿਸਫੋਟਕ ਸਮੇਤ ਗ੍ਰਿਫ਼ਤਾਰ

ਸ਼੍ਰੀਨਗਰ- ਸੁਰੱਖਿਆ ਦਸਤਿਆਂ ਨੇ ਕਸ਼ਮੀਰ ਘਾਟੀ ਦੇ ਸਥਾਨਕ ਨੌਜਵਾਨਾਂ ਨੂੰ ਅੱਤਵਾਦੀ ਸਮੂਹ 'ਚ ਭਰਤੀ ਕਰਵਾਉਣ ਦੀ ਫਿਰਾਕ 'ਚ ਆਏ 2 ਜੈਸ਼-ਏ-ਮੁਹੰਮਦ ਅੱਤਵਾਦੀਆਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਖੁਫੀਆ ਸੂਚਨਾ ਮਿਲੀ ਸੀ ਕਿ ਕੁਝ ਜੈਸ਼-ਏ-ਮੁਹੰਮਦ ਅੱਤਵਾਦੀ ਸਥਾਨਕ ਨੌਜਵਾਨਾਂ ਨੂੰ ਆਪਣੇ ਸਮੂਹ 'ਚ ਭਰਤੀ ਕਰਨ ਲਈ ਸੋਪੋਰ ਤੋਂ ਬਾਰਾਮੂਲਾ ਆ ਰਹੇ ਹਨ।

ਇਸ ਤੋਂ ਬਾਅਦ ਰਾਸ਼ਟਰੀ ਰਾਈਫਲਜ਼ ਅਤੇ ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਕੁਪਵਾੜਾ 'ਚ ਕਈ ਥਾਂਵਾਂ 'ਤੇ ਚੌਕੀ ਸਥਾਪਤ ਕੀਤੀ ਸੀ। ਇਸੇ ਦੌਰਾਨ ਦਰਗਮੁੱਲਾਹ ਕੋਲ ਜਾਂਚ ਚੌਕੀ 'ਚ ਸੁਰੱਖਿਆ ਦਸਤਿਆਂ ਨੇ ਇਕ ਕਾਰ ਨੂੰ ਰੋਕਿਆ। ਕਾਰ ਦੀ ਤਲਾਸ਼ੀ 'ਚ 2 ਗ੍ਰਨੇਡ, 30 ਗੋਲੀਆਂ ਅਤੇ 7 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ। ਸੁਰੱਖਿਆ ਦਸਤਿਆਂ ਨੇ ਕਾਰ 'ਚ ਸਵਾਰ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸੋਪੋਰ ਵਾਸੀ ਵਸੀਮ ਇਰਸ਼ਾਦ ਅਤੇ ਮੇਹਰਾਜੁਦੀਨ ਵਾਨੀ ਦੇ ਰੂਪ 'ਚ ਕੀਤੀ ਗਈ ਹੈ।


author

DIsha

Content Editor

Related News